ਸਾਡੇ ਨਿਸ਼ਾਨੇ ‘ਤੇ ਰਹਿਣਗੇ ਵਿਰਾਟ : ਮੋਇਨ
ਮੇਜ਼ਬਾਨ ਟੀਮ ਦੇ ਸਪਿੱਨਰ ਮੋਇਲ ਅਲੀ ਨੇ ਕਿਹਾ ਕਿ ਕਿ ਉਨ੍ਹਾ ਦੀ ਟੀਮ ਦੇ ਨਿਸ਼ਾਨੇ ‘ਤੇ ਮੁੱਖ ਤੌਰ ‘ਤੇ ਕਪਤਾਨ ਵਿਰਾਟ ਕੋਹਲੀ ਰਹਿਣਗੇ ਮੋਇਨ ਨੇ ਕਿਹਾ,’ ਵਿਰਾਟ ਨੂੰ ਪਤਾ ਹੈ ਕਿ ਉਨ੍ਹਾਂ ਦੀ ਟੀਮ ਲਈ ਜਿਆਦਾ ਤੋਂ ਜਿਆਦਾ ਦੌੜਾਂ ਬਣਾਉਣੀਆਂ ਹਨ ਜਦੋਂਕਿ ਮੈਂ ਉਨ੍ਹਾਂ ਨੂੰ ਜਲਦੀ ਆਊਟ ਕਰਨਾ ‘ਤੇ ਆਪਣਾ ਧਿਆਨ ਦੇਵਾਂਗਾ ਵਿਰਾਟ ਵਰਗੇ ਖਿਡਾਰੀ ਦਾ ਵਿਕਟ ਲੈਣਾ ਕਾਫ਼ੀ ਮਹੱਤਵਪੂਰਨ ਹੋਵੇਗਾ ਜਿਕਰਯੋਗ ਹੈ ਕਿ ਭਾਰਤ ਇਸ ਮੈਚ ਤੋਂ ਪਹਿਲਾਂ ਇੰਗਲੈਂਡ ਨੂੰ ਪਛਾੜਕੇ ਇੱਕ ਰੋਜਾ ਰੈਂਕਿੰਗ ‘ਚ ਨੰਬਰ ਇੱਕ ਦੇ ਸਥਾਨ ‘ਤੇ ਕਾਬਜ ਹੋ ਗਿਆ ਹੈ।
ਨਵੀਂ ਜਰਸ਼ੀ ਪਸੰਦ ਆਈ, ਪਰ ਅਸੀਂ ਹਾਂ ‘ਟੀਮ ਬਲਿਊ’ : ਵਿਰਾਟ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਐਤਵਾਰ ਨੂੰ ਇੰਗਲੈਂਡ ਖਿਲਾਫ਼ ਮੈਚ ‘ਚ ਆਪਣੀ ਨਵੀਂ ਓਰੈਂਜ ਜਰਸੀ ਪਹਿਨ ਕੇ ਉਤਰੇਗੀ ਜਿਸਨੂੰ ਲੈ ਕੇ ਉਹ ਉਤਸ਼ਾਹਿਤ ਹੈ, ਪਰ ਉਨ੍ਹਾਂ ਦੀ ਟੀਮ ਦਾ ਅਸਲ ਰੰਗ ‘ਬਲਿਊ’ ਹੈ ਭਾਰਤੀ ਟੀਮ ਐਤਵਾਰ ਨੂੰ ਇੰਗਲੈਂਡ ਖਿਲਾਫ਼ ਅਜਬਸਟਨ ‘ਚ ਕੇਸਰੀ ਰੰਗ ਦੀ ਨਵੀਂ ਜਰਸ਼ੀ ਪਹਿਨ ਕੇ ਖੇਡੇਗੀ ਜਿਸਨੂੰ ਲੈ ਕੇ ਦੇਸ਼ ‘ਚ ਰਾਜਨੀਤੀ ਗਰਮਾ ਗਈ ਹੈ ਕਿਉਂਕਿ ਇਸਨੂੰ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਰੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਮੈਚ ਤੋਂ ਪਹਿਲਾਂ ਸ਼ਾਮ ਨੂੰ ਕਪਤਾਨ ਵਿਰਾਟ ਨੇ ਸ਼ਨਿੱਚਵਾਰ ਨੂੰ ਪ੍ਰੈਸ ਕਾਨਫਰੰਸ ‘ਚ ਇਸਨੂੰ ਲੈ ਕੇ ਕਿਹਾ, ‘ਮੈਨੂੰ ਇਹ ਜਰਸੀ ਪਸੰਦ ਆਈ ਮੇਰੀ ਜਰਸੀ ਦਾ ਨੰਬਰ ਹੁਣ ਵੀ ਅੱਠ ਹੀ ਹੈ ਇਹ ਦੇਖਣ ‘ਚ ਕਾਫ਼ੀ ਚੰਗੀ ਲੱਗ ਰਹੀ ਹੈ ਜਿਕਰਯੋਗ ਹੈ ਕਿ ਇੰਗਲਿਸ ਟੀਮ ਦੀ ਜਰਸੀ ਦਾ ਰੰਗ ਵੀ ਭਾਰਤੀ ਟੀਮ ਦੀ ਜਰਸੀ ਦੇ ਸਮਾਨ ਨੀਲਾ ਹੈ ਹੈ, ਅਜਿਹੇ ‘ਚ ਦੋਵਾਂ ਟੀਮਾਂ ਦੇ ਮੈਚ ‘ਚ ਕਿਸੇ ਵਿਰੋਧ ਤੋਂ ਬਚਣ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਭਾਰਤੀ ਟੀਮ ਨੂੰ ਬਦਲੀ ਹੋਈ ਜਰਸੀ ਪਹਿਨਣ ਦੀ ਆਗਿਆ ਦਿੱਤੀ ਹੈ ਵਿਰਾਟ ਨੇ ਹਾਲਾਂਕਿ ਟੀਮ ਬਲਿਊ ਦੇ ਪ੍ਰਸੰਸਕਾਂ ਨੂੰ ਇਹ ਕਹਿ ਕੇ ਵੱਡੀ ਰਾਹਤ ਦਿੱਤੀ ਹੈ ਕਿ ਇਹ ਖੇਡ ‘ਚ ਸਥਾਈ ਨਹੀਂ ਹੈ ਉਨ੍ਹਾਂ ਨੇ ਕਿਹਾ, ‘ਅਸੀਂ ਸਾਰੇ ਮੈਚਾਂ ‘ਚ ਲਗਾਤਾਰ ਇਹ ਜਰਸੀ ਨਹੀਂ ਪਹਿਨਣ ਵਾਲੇ ਹਾਂ ਇਹ ਪੱਕੇ ਤੌਰ’ਤੇ ਨਹੀਂ ਹੈ ਸਾਡੀ ਜਰਸੀ ਦਾ ਅਸਲ ਰੰਗ ਤਾਂ ਨੀਲਾ ਹੀ ਹੈ।
ਏਜੰਸੀ,
ਬਾਰਮਿੰਘਮ, 29 ਜੂਨ
ਆਈਸੀਸੀ ਵਿਸ਼ਵ ਕੱਪ ‘ਚ ਹੁਣ ਤੱਕ ਅਜੇਤੁ ਵਿਰਾਟ ਕੋਹਲੀ ਦੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਮੇਜ਼ਬਾਨ ਇੰਗਲੈਂਡ ਖਿਲਾਫ਼ ਆਪਣੀ ਨਵੀਂ ਓਰੈਂਜ ਜਰਸੀ ‘ਚ ਜੇਤੂ ਮੁਹਿੰਮ ਨੂੰ ਅੱਗੇ ਵਧਾਉਣ ਲਈ ਸੈਮੀਫਾਇਨਲ ਦਾ ਟਿਕਟ ਕੱਟਣ ਲਈ ਉਤਰੇਗੀ ਭਾਰਤੀ ਟੀਮ ਦੀ ਨਿਯਮਿਤ ਜਰਸੀ ਨੀਲੇ ਰੰਗ ਦੀ ਹੈ ਅਤੇ ਉਸਨੂੰ ਬਲਿਊ ਵੀ ਕਿਹਾ ਜਾਂਦਾ ਹੈ ਪਰ ਅਜਬਸਟਨ ਮੈਦਾਨ ‘ਤੇ ਹੋਣ ਵਾਲੇ ਅਹਿਮ ਮੁਕਾਬਲੇ ‘ਚ ਟੀਮ ਇੰਡੀਆ ਆਪਣੀ ਨਵੀਂ ਓਰੈਂਜ ਰੰਗ ਦੀ ਜਰਸੀ ਪਹਿਨਕੇ ਉਤਰੇਗੀ ਪਹਿਲਾਂ ਤੋਂ ਹੀ ਵਿਵਾਦਾਂ ‘ਚ ਘਿਰੀ ਇਸ ਨਵੀਂ ਜਰਸੀ ਨੂੰ ਦੇਖਣ ਲਈ ਵੀ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ, ਹਾਲਾਂਕਿ ਵਿਰਾਟ ਐਂਡ ਕੰਪਨੀ ਦੀ ਨਿਗ੍ਹਾ ਹਰ ਹਾਲ ‘ਚ ਜਿੱਤ ਦਰਜ ਕਰਕੇ ਸੈਮੀਫਾਇਨਲ ‘ਚ ਜਗ੍ਹਾ ਪੱਕੀ ਕਰਨ ਦੀ ਹੋਵੇਗੀ।
ਟੀਮ ਇੰਡੀਆ ਫਿਲਹਾਲ ਅੰਕ ਸੂਚੀ ‘ਚ ਛੇ ਮੈਚਾਂ ‘ਚੋਂ ਪੰਜ ਜਿੱਤ ਕੇ ਅਤੇ ਇੱਕ ਮੈਚ ਰੱਦ ਹੋਣ ਕਾਰਨ 11 ਅੰਕਾਂ ਨਾਲ ਦੂਜੇ ਨੰਬਰ ‘ਤੇ ਹੈ ਜਦੋਂ ਕਿ ਚੋਟੀ ‘ਤੇ ਆਸਟਰੇਲੀਆ ਪਹਿਲਾਂ ਹੀ ਆਖਰੀ ਚਾਰ ‘ਚ ਜਗ੍ਹਾ ਪੱਕੀ ਕਰ ਚੁੱਕੀ ਹੈ ਉੱਥੇ ਆਪਣੇ ਰੇਟਰੋ ਲੁੱਕ ਦੀ ਨੀਲੇ ਰੰਗ ਦੀ ਜਰਸੀ ਪਹਿਨ ਕੇ ਉਤਰਨ ਵਾਲੀ ਮੇਜ਼ਬਾਨ ‘ਟੀਮ ਬਲਿਊ’ ਲਈ ਲਈ ਵੀ ਇਹ ਸੈਮੀਫਾਇਨਲ ਦਾ ਦਾਅਵਾ ਮਜ਼ਬੂਤ ਕਰਨ ਦੇ ਲਿਹਾਜ ਨਾਲ ਮਹੱਤਵਪੂਰਨ ਮੁਕਾਬਲਾ ਹੋਵੇਗਾ ਜੋ ਹਾਲੇ ਅੰਕ ਸੂਚੀ ‘ਚ ਸੱਤਾ ਮੈਚਾਂ ‘ਚ ਅੱਠ ਅੰਕਾਂ ਨਾਲ ਚੌਥੇ ਨੰਬਰ ‘ਤੇ ਆ ਗਈ ਹੈ ਇੰਗਲੈਂਡ ਲਈ ਹੁਣ ਬਾਕੀ ਬਚੇ ਦੋਵੇਂ ਮੈਚਾਂ ‘ਚ ਕਰੋ ਜਾਂ ਮਰੋ ਦੀ ਸਥਿਤੀ ਹੋ ਗਈ ਹੈ ਕਿਉਂਕਿ ਬਾਕੀ ਤਿੰਨ ਸੈਮੀਫਾਇਨਲ ਸਥਾਨਾਂ ‘ਤੇ ਭਾਰਤ ਅਤੇ ਨਿਊਜੀਲੈਂਡ ਤੋਂ ਇਲਾਵਾ ਉਸਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਸਖਤ ਟੱਕਰ ਮਿਲਦੀ ਰਹੀ ਜੋ ਹਾਲੇ ਇੱਕ ਸਮਾਨ 7-7 ਅੰਕਾਂ ਦੇ ਨਾਲ ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਆਪਣਾ ਪਿਛਲਾ ਮੈਚ ਇੱਕਤਰਫ਼ੇ ਅੰਦਾਜ ‘ਚ 125 ਦੌੜਾਂ ਨਾਲ ਜਿੱਤਿਆ ਸੀ ਜਦੋਂ ਕਿ ਟੂਰਨਾਮੈਂਟ ‘ਚ ਖਿਤਾਬ ਦੀ ਦਾਅਵੇਦਾਰ ਦੇ ਰੂਪ ‘ਚ ਸ਼ੁਰੂਆਤ ਕਰਨ ਵਾਲੀ ਇੰਗਲੈਂਡ ਦਾ ਹੁਣ ਤੱਕ ਦਾ ਸਫ਼ਰ ਉਤਰਾਅ-ਚੜਾਅ ਵਾਲਾ ਰਿਹਾ ਹੈ ਅਤੇ ਪਿਛਲੇ ਦੋ ਮੈਚਾਂ ‘ਚ ਉਸਨੂੰ ਸ੍ਰੀਲੰਕਾ ਤੋਂ 20 ਦੌੜਾਂ ਨਾਲ ਅਤੇ ਆਸਟਰੇਲੀਆ ਤੋਂ 64 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਿਸ ਤੋਂ ਉਹ ਨਾ ਸਿਰਫ਼ ਦਬਾਅ ‘ਚ ਆ ਗਈ ਬਲਕਿ ਇਸ ਨਾਲ ਉਸਨੂੰ ਟੂਰਨਾਮੈਂਟ ਦੀ ਦੌੜ ਤੋਂ ਬਾਹਰ ਹੋਣ ਦੀ ਕਗਾਰ ‘ਤੇ ਪਹੁੰਚ ਦਿੱਤਾ।
ਪਹਿਲਾਂ ਖਿਤਾਬ ਦੀ ਭਾਲ ‘ਚ ਜੁਟੀ ਇਓਨ ਮਾਰਗਨ ਦੀ ਟੀਮ ਲਈ ਲਾਗਤਾਰ ਦੋ ਜਿੱਤਾਂ ਤੋਂ ਬਾਦ ਇੱਕ ਭਾਰਤੀ ਟੀਮ ਨੂੰ ਹਰਾਉਣਾ ਕਿਸੇ ਅਗਨੀਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।