BREAKING: ਚੈਂਪੀਅਨਜ਼ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ

ICC Champions Trophy 2025

2025 ’ਚ ਚੈਂਪੀਅਨਜ਼ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗਾ ਭਾਰਤ

  • BCCI ਭਾਰਤ ਦੇ ਮੈਚ ਦੁਬਈ ’ਚ ਕਰਵਾਉਣ ਦੀ ਅਪੀਲ ਕਰੇਗਾ
  • 2025 ਦੇ ਸ਼ੁਰੂ ’ਚ ਖੇਡੀ ਜਾਵੇਗੀ ਚੈਂਪੀਅਨਜ਼ ਟਰਾਫੀ

ਸਪੋਰਟਸ ਡੈਸਕ। ਭਾਰਤੀ ਟੀਮ ਫਰਵਰੀ 2025 ’ਚ ਹੋਣ ਵਾਲੀ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ। ਬੀਸੀਸੀਆਈ ਆਈਸੀਸੀ ਨੂੰ ਭਾਰਤ ਦੇ ਮੈਚ ਪਾਕਿਸਤਾਨ ਦੀ ਬਜਾਏ ਦੁਬਈ ’ਚ ਕਰਵਾਉਣ ਲਈ ਅਪੀਲ ਕਰੇਗਾ। ਭਾਰਤ ਪਿਛਲੇ ਸਾਲ ਪਾਕਿਸਤਾਨ ’ਚ ਹੋਈ ਏਸ਼ੀਆ ਕੱਪ ਸੀਰੀਜ ’ਚ ਖੇਡਣ ਵੀ ਨਹੀਂ ਗਿਆ ਸੀ। ਭਾਰਤ ਦੇ ਮੈਚ ਉਦੋਂ ਸ਼੍ਰੀਲੰਕਾ ’ਚ ਹੋਏ ਸਨ। (ICC Champions Trophy 2025)

ICC Champions Trophy 2025

PCB ਨੇ ਭਾਰਤ ਦੇ ਸਾਰੇ ਮੁਕਾਬਲਾ ਲਾਹੌਰ ’ਚ ਕਰਵਾਉਣਾ ਦਾ ਸੱਦਾ ਭੇਜਿਆ ਸੀ

ਚੈਂਪੀਅਨਜ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਦੇ ਫਾਈਨਲ ਲਈ 10 ਮਾਰਚ ਰਿਜ਼ਰਵ ਦਿਨ ਹੋਵੇਗਾ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡਾਂ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ੈਡਿਊਲ ਨੂੰ ਮਨਜੂਰੀ ਦੇਵੇਗੀ। ਪਾਕਿਸਤਾਨ 1 ਮਾਰਚ ਨੂੰ ਲਾਹੌਰ ’ਚ ਆਪਣੇ ਸਭ ਤੋਂ ਵੱਡੇ ਵਿਰੋਧੀ ਭਾਰਤ ਦਾ ਸਾਹਮਣਾ ਕਰ ਸਕਦਾ ਹੈ।

ਹਾਲਾਂਕਿ ਬੀਸੀਸੀਆਈ ਨੇ ਇਸ ਮੈਚ ਲਈ ਅਜੇ ਤੱਕ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਆਈਸੀਸੀ ਬੋਰਡ ਦੇ ਇੱਕ ਸੀਨੀਅਰ ਮੈਂਬਰ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। 1996 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ਆਈਸੀਸੀ ਟੂਰਨਾਮੈਂਟ ਦੀ ਮੇਜਬਾਨੀ ਕਰੇਗਾ। ਹਾਲਾਂਕਿ, ਪੀਸੀਬੀ ਨੇ 2008 ’ਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ’ਚ ਕਰਵਾਏ ਗਏ ਸਨ। (ICC Champions Trophy 2025)

READ THIS : IND vs Pak: ਨਿਊਯਾਰਕ ਦੀ ‘ਘਾਤਕ’ ਪਿੱਚ ‘ਤੇ ਜਸਪ੍ਰੀਤ ਬੁਮਰਾਹ ਦਾ ਕਹਿਰ, ਪਾਕਿਸਤਾਨ ਦੀ ਸ਼ਰਮਨਾਕ ਹਾਰ

PCB ਚੇਅਰਮੈਨ ਨੇ ਤੈਅ ਕੀਤਾ 15 ਮੈਚਾਂ ਦਾ ਸਮਾਂ | ICC Champions Trophy 2025

ਮੀਡੀਆ ਰਿਪੋਰਟ ਮੁਤਾਬਕ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਸ ਟਰਾਫੀ 2025 ਲਈ 15 ਮੈਚਾਂ ਦਾ ਸ਼ਡਿਊਲ ਆਈਸੀਸੀ ਨੂੰ ਭੇਜ ਦਿੱਤਾ ਹੈ। ਜਿਸ ’ਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੇ ਸਾਰੇ ਮੈਚ ਲਾਹੌਰ ’ਚ ਰੱਖੇ ਗਏ ਹਨ। ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਕਿਹਾ, ‘ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ ਟਰਾਫੀ ਦਾ ਖਰੜਾ ਸੌਂਪਿਆ ਹੈ। ਸੱਤ ਮੈਚ ਲਾਹੌਰ ’ਚ, ਤਿੰਨ ਕਰਾਚੀ ’ਚ ਤੇ ਪੰਜ ਰਾਵਲਪਿੰਡੀ ’ਚ ਹੋਣਗੇ। ਸ਼ੁਰੂਆਤੀ ਮੈਚ ਕਰਾਚੀ ’ਚ ਹੋਣਗੇ, ਜਦੋਂ ਕਿ ਦੋ ਸੈਮੀਫਾਈਨਲ ਕਰਾਚੀ ਤੇ ਰਾਵਲਪਿੰਡੀ ’ਚ ਹੋਣਗੇ ਇਸ ਤੋਂ ਇਲਾਵਾ ਫਾਈਨਲ ਮੈਚ ਲਾਹੌਰ ’ਚ ਖੇਡਿਆ ਜਾਵੇਗਾ, ਜੇਕਰ ਟੀਮ ਸੈਮੀਫਾਈਨਲ ’ਚ ਪਹੁੰਚਦੀ ਹੈ ਤਾਂ ਇਹ ਮੈਚ ਵੀ ਲਾਹੌਰ ’ਚ ਖੇਡਿਆ ਜਾਵੇਗਾ। (ICC Champions Trophy 2025)

ਦੋ ਗਰੁੱਪਾਂ ’ਚ ਅੱਠ ਟੀਮਾਂ | ICC Champions Trophy 2025

ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਗਰੁੱਪ-ਬੀ ’ਚ ਅਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਫਗਾਨਿਸਤਾਨ ਸ਼ਾਮਲ ਹਨ। ਸੁਰੱਖਿਆ ਟੀਮ ਵੱਲੋਂ ਸਥਾਨਾਂ ਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕਰਨ ਤੋਂ ਬਾਅਦ ਹਾਲ ਹੀ ’ਚ, ਆਈਸੀਸੀ ਈਵੈਂਟਸ ਦੇ ਮੁਖੀ ਕ੍ਰਿਸ ਟੈਟਲੀ ਨੇ ਇਸਲਾਮਾਬਾਦ ’ਚ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ। (ICC Champions Trophy 2025)

ਭਾਰਤ ਦੇ ਕਹਿਣ ’ਤੇ ਏਸ਼ੀਆ ਕੱਪ ਦੇ ਸਾਰੇ ਮੈਚ ਸ਼੍ਰੀਲੰਕਾ ’ਚ ਹੋਏ ਸਨ | ICC Champions Trophy 2025

ਪਿਛਲੇ ਸਾਲ ਵੀ ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਮਿਲੀ ਸੀ। ਉਦੋਂ ਵੀ ਜਦੋਂ ਭਾਰਤ ਉੱਥੇ ਨਹੀਂ ਗਿਆ ਸੀ ਤਾਂ ਇਹ ਟੂਰਨਾਮੈਂਟ ‘ਹਾਈਬਿ੍ਰਡ ਮਾਡਲ’ ’ਤੇ ਕਰਵਾਇਆ ਗਿਆ ਸੀ। ਭਾਰਤ ਦੇ ਖਿਲਾਫ ਮੈਚ ਸ਼੍ਰੀਲੰਕਾ ’ਚ ਹੋਏ ਸਨ। ਕੋਲੰਬੋ ’ਚ ਹੋਏ ਫਾਈਨਲ ਮੈਚ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ ਸੀ। (ICC Champions Trophy 2025)

1996 ਤੋਂ ਬਾਅਦ ਟੀਮ ਨੂੰ ਪਹਿਲੀ ਵਾਰ ਮਿਲੀ ਮੇਜ਼ਬਾਨੀ | ICC Champions Trophy 2025

ਮੀਡੀਆ ਰਿਪੋਰਟਾਂ ਮੁਤਾਬਕ ਪੀਸੀਬੀ ਨੇ ਟੂਰਨਾਮੈਂਟ ਦੇ ਸਥਾਨ ਦਾ ਡਰਾਫਟ ਆਈਸੀਸੀ ਨੂੰ ਸੌਂਪ ਦਿੱਤਾ ਹੈ। ਇਹ ਟੂਰਨਾਮੈਂਟ ਅਗਲੇ ਸਾਲ ਫਰਵਰੀ-ਮਾਰਚ ’ਚ ਕਰਵਾਇਆ ਜਾਣਾ ਹੈ। 1996 ਇੱਕਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੂੰ ਆਈਸੀਸੀ ਈਵੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ ਗਿਆ ਹੈ। (ICC Champions Trophy 2025)