ਅਸ਼ੋਕ ਵਾਟਿਕਾ ਘੁੰਮਣ ਗਈ ਭਾਰਤੀ ਟੀਮ

Team India, Visit, Ashok Vatika, Sri Lanka

ਹਲਕੇ-ਫੁਲਕੇ ਮੂਡ ‘ਚ ਨਜ਼ਰ ਆ ਰਹੀ ਹੈ ਭਾਰਤੀ ਟੀਮ

ਕੋਲੰਬੋ: ਸ੍ਰੀਲੰਕਾ ਖਿਲਾਫ ਟੈਸਟ ਸੀਰੀਜ਼ ‘ਚ 2-0 ਦੀ ਫੈਸਲਾਕੁਨ ਵਾਧਾ ਹਾਸਲ ਕਰ ਚੁੱਕੀ ਭਾਰਤੀ ਟੀਮ ਇਸ ਸਮੇਂ ਹਲਕੇ-ਫੁਲਕੇ ਮੂਡ ‘ਚ ਨਜ਼ਰ ਆ ਰਹੀ ਹੈ ਅਤੇ ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਸਮੇ ਟੀਮ ਦੇ ਕਈ ਮੈਂਬਰਾਂ ਨੇ ਇੱਥੇ ਅਸ਼ੋਕ ਵਾਟਿਕਾ ਦੇ ਦਰਸ਼ਨ ਕੀਤੇ ਜਿੱਥੇ ਵਨਵਾਸ ਦੌਰਾਨ ਰਾਵਣ ਨੇ ਮਾਤਾ ਸੀਤਾ ਨੂੰ ਕੈਦ ਕਰਕੇ ਰੱਖਿਆ ਸੀ

ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਉਮੇਸ਼ ਤੋਂ ਇਲਾਵਾ ਟੀਮ ਦੇ ਇੱਕ ਹੋਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਟਵਿੱਟਰ ‘ਤੇ ਅਸ਼ੋਕ ਵਾਟਿਕਾ ਦੀ ਇੱਕ ਤਸਵੀਰ ਪੋਸਟ ਕੀਤੀ ਹੈ ਅਤੇ ਲਿਖਿਆ ਕਿ ਟੀਮ ਇੰਡੀਆ ਨੇ ਇੱਥੇ ਅਸ਼ੋਕ ਵਾਟਿਕਾ ਦਾ ਦੌਰਾ ਕੀਤਾ ਸੋਸ਼ਲ ਸਾਈਟ ‘ਤੇ ਪੋਸਟ ਕੀਤੀਆਂ ਤਸਵੀਰਾਂ ‘ਚ ਕੁਲਦੀਪ ਯਾਦਵ, ਰਿਧੀਮਾਨ ਸਾਹਾ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਲੋਕੇਸ਼ ਰਾਹੁਲ ਵੀ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।