ਵਿਸ਼ਵ ਕੱਪ :ਅਫਗਾਨਾਂ ‘ਤੇ ਜਿੱਤ ਲਈ ਉਤਰੇਗੀ ਟੀਮ ਇੰਡੀਆ
ਸਾਊਥਪਟਨ, ਏਜੰਸੀ। ਦਮਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ‘ਚ ਆਪਣੇ ਜੇਤੂ ਅਭਿਆਨ ਨੂੰ ਜਾਰੀ ਰੱਖਦੇ ਹੋਏ ਅਫਗਾਨਿਸਤਾਨ ਖਿਲਾਫ਼ ਸ਼ਨਿੱਚਰਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਆਪਣੀ ਇਕਾਦਸ਼ ‘ਚ ਸੰਤੁਲਨ ਬੈਠਾਉਣ ਅਤੇ ਵੱਡੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੂੰ ਇਸ ਮੁਕਾਬਲੇ ‘ਚ ਇੱਕ ਸੰਤੁਲਿਤ ਇਕਾਦਸ਼ ਉਤਾਰਨੀ ਹੈ। ਹਾਲਾਂਕਿ ਭਾਰਤੀ ਟੀਮ ਹੁਣ ਤੱਕ ਅਜੇਤੂ ਹੈ ਅਤੇ ਆਪਣੇ ਚਾਰ ‘ਚੋਂ ਤਿੰਨ ਜਿੱਤ ਚੁੱਕੀ ਹੈ।
ਭਾਰਤ ਇੱਕ ਮੈਚ ਰੱਦ ਹੋਣ ਤੋਂ ਬਾਅਦ ਸੱਤ ਅੰਕਾਂ ਨਾਲ ਅੰਕ ਤਾਲਿਕਾ ‘ਚ ਚੌਥੇ ਸਥਾਨ ‘ਤੇ ਹੈ। ਪਰ ਓਪਨਰ ਸ਼ਿਖਰ ਧਵਨ ਦੇ ਖੱਬੇ ਹੱਥ ਦੇ ਅੰਗੂਠੇ ‘ਚ ਸੱਟ ਕਾਰਨ ਵਿਸ਼ਵ ਕੱਪ ‘ਚੋਂ ਬਾਹਰ ਹੋ ਜਾਣ ਅਤੇ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ ਨੂੰ ਹੈਮਸਟਿੰ੍ਰਗ ਚੋਟ ਕਾਰਨ ਭਾਰਤ ਨੂੰ ਇਸ ਮੁਕਾਬਲੇ ‘ਚ ਸੰਤੁਲਿਤ ਇਕਾਦਸ਼ ਉਤਾਰਨੀ ਹੈ। ਵਿਸ਼ਵ ਦੀ ਨੰਬਰ ਦੋ ਟੀਮ ਭਾਰਤ ਨੇ ਹੁਣ ਤੱਕ ਆਪਣੇ ਚਾਰ ਮੈਚਾਂ ‘ਚ ਦੱਖਣੀ ਅਫਰੀਕਾ ਨੂੰ ਛੇ ਵਿਕਟ ਨਾਲ, ਚੈਂਪੀਅਨ ਆਸਟਰੇਲੀਆ ਨੂੰ 36 ਦੌੜਾਂ ਨਾਲ ਅਤੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ ਹੈ ਜਦੋਂ ਕਿ ਨਿਊਜ਼ੀਲੈਂਡ ਨਾਲ ਉਸ ਦਾ ਮੁਕਾਬਲਾ ਬਾਰਸ਼ ਕਾਰਨ ਰੱਦ ਹੋ ਗਿਆ ਸੀ।
ਦੂਜੇ ਪਾਸੇ ਅਫਗਾਨਿਸਤਾਨ ਦੀ ਟੀਮ ਸੰਘਰਸ਼ ਦਿਖਾਉਣ ਦੇ ਬਾਵਜੂਦ ਆਪਣੇ ਪੰਜ ਮੈਚ ਹਾਰ ਚੁੱਕੀ ਹੈ ਅਤੇ ਅੰਕ ਤਾਲਿਕਾ ‘ਚ ਸਭ ਤੋਂ ਹੇਠਾਂ ਹੈ। ਅਫਗਾਨਿਸਤਾਨ ਨੇ ਭਾਰਤ ਨੂੰ ਆਪਣਾ ਘਰੇਲੂ ਮੈਦਾਨ ਬਣਾ ਰੱਖਿਆ ਹੈ ਅਤੇ ਉਹ ਵਿਰਾਟ ਕੋਹਲੀ ਦੀ ਟੀਮ ਨੂੰ ਚੁਣੌਤੀ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਅਫਗਾਨਿਸਤਾਨ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ ਅਤੇ ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਕਹਿ ਚੁੱਕੇ ਹਨ ਕਿ ਭਾਰਤੀ ਟੀਮ ਅਫਗਾਨਿਸਤਾਨ ਨੂੰ ਹਲਕੇ ‘ਚ ਨਹੀਂ ਲਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।