Team India News: ਟੀਮ ਇੰਡੀਆ ਭਲਕੇ ਹੋਵੇਗੀ ਅਸਟਰੇਲੀਆ ਦੌਰੇ ਲਈ ਰਵਾਨਾ, ਵਿਰਾਟ ਕੋਹਲੀ ਦਿੱਲੀ ਪਹੁੰਚੇ

Team India Australia Tour 2025
Team India News: ਟੀਮ ਇੰਡੀਆ ਭਲਕੇ ਹੋਵੇਗੀ ਅਸਟਰੇਲੀਆ ਦੌਰੇ ਲਈ ਰਵਾਨਾ, ਵਿਰਾਟ ਕੋਹਲੀ ਦਿੱਲੀ ਪਹੁੰਚੇ

ਪਹਿਲਾ ਵਨਡੇ 19 ਅਕਤੂਬਰ ਨੂੰ ਪਰਥ ਵਿੱਚ | IND vs AUS

ਸਪੋਰਟਸ ਡੈਸਕ। Team India Australia Tour 2025: ਟੀਮ ਇੰਡੀਆ 19 ਅਕਤੂਬਰ ਤੋਂ ਵਨਡੇ ਤੇ ਟੀ-20 ਸੀਰੀਜ਼ ਖੇਡਣ ਲਈ ਅਸਟਰੇਲੀਆ ਦਾ ਦੌਰਾ ਕਰੇਗੀ। ਭਾਰਤੀ ਟੀਮ 15 ਅਕਤੂਬਰ ਨੂੰ ਦਿੱਲੀ ਤੋਂ ਦੋ ਬੈਚਾਂ ’ਚ ਰਵਾਨਾ ਹੋਵੇਗੀ। ਇੱਕ ਬੈਚ ਸਵੇਰੇ ਤੇ ਦੂਜਾ ਸ਼ਾਮ ਨੂੰ ਰਵਾਨਾ ਹੋਵੇਗਾ। ਵਿਰਾਟ ਕੋਹਲੀ ਅਸਟਰੇਲੀਆ ਦੌਰੇ ਲਈ ਭਾਰਤ ਪਹੁੰਚ ਗਏ ਹਨ। ਵਿਰਾਟ ਮੰਗਲਵਾਰ ਸਵੇਰੇ ਲੰਡਨ ਤੋਂ ਦਿੱਲੀ ਪਹੁੰਚੇ। ਵਿਰਾਟ ਨੇ ਇਸ ਸਾਲ 9 ਮਾਰਚ ਨੂੰ ਚੈਂਪੀਅਨਜ਼ ਟਰਾਫੀ ਫਾਈਨਲ ’ਚ ਨਿਊਜ਼ੀਲੈਂਡ ਵਿਰੁੱਧ ਆਪਣਾ ਆਖਰੀ ਵਨਡੇ ਖੇਡਿਆ ਸੀ। Team India Australia Tour 2025

ਇਹ ਖਬਰ ਵੀ ਪੜ੍ਹੋ : WHO: ਭਾਰਤ ’ਚ 3 ਕਫ ਸਿਰਪ ਖਿਲਾਫ਼ WHO ਦੀ ਚੇਤਾਵਨੀ, ਇਸ ਨਾਲ ਜਾਨ ਨੂੰ ਖਤਰਾ

ਉਹ ਪਹਿਲਾਂ ਹੀ ਟੀ-20 ਤੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ। ਟੀਮ ਇੰਡੀਆ ਅਸਟਰੇਲੀਆ ਦੌਰੇ ’ਤੇ ਤਿੰਨ ਵਨਡੇ ਤੇ ਪੰਜ ਟੀ-20 ਮੈਚ ਖੇਡੇਗੀ। ਪਹਿਲਾ ਵਨਡੇ 19 ਅਕਤੂਬਰ ਨੂੰ ਪਰਥ ’ਚ ਖੇਡਿਆ ਜਾਵੇਗਾ। ਦੂਜਾ ਮੈਚ 23 ਅਕਤੂਬਰ ਨੂੰ ਐਡੀਲੇਡ ’ਚ ਤੇ ਤੀਜਾ 25 ਅਕਤੂਬਰ ਨੂੰ ਸਿਡਨੀ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ। ਟੀ-20 ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਕਰਨਗੇ। Team India Australia Tour 2025

ਅਸਟਰੇਲੀਆ ਖਿਲਾਫ ਭਾਰਤ ਦੀ ਇੱਕ ਰੋਜ਼ਾ ਟੀਮ | Team India Australia Tour 2025

ਇੱਕ ਰੋਜ਼ਾ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ, ਧਰੁਵ ਜੁਰੇਲ (ਵਿਕਟਕੀਪਰ), ਯਸ਼ਸਵੀ ਜਾਇਸਵਾਲ।

ਕੋਹਲੀ ਦੇ ਨਾਂਅ ਇੱਕ ਰੋਜ਼ਾ ’ਚ 51 ਸੈਂਕੜੇ

ਵਿਰਾਟ ਕੋਹਲੀ ਨੇ 12 ਮਈ ਨੂੰ ਟੈਸਟ ਕ੍ਰਿਕੇਟ ਤੋਂ ਸੰਨਿਆਸ ਲਿਆ। ਇਸ ਤੋਂ ਪਹਿਲਾਂ, ਉਨ੍ਹਾਂ 29 ਜੂਨ, 2024 ਨੂੰ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਵੀ ਸੰਨਿਆਸ ਲੈ ਲਿਆ ਸੀ। ਵਿਰਾਟ ਨੇ ਇੱਕ ਰੋਜ਼ਾ ’ਚ 51 ਸੈਂਕੜੇ ਜੜੇ ਹਨ।