ਰੋਹਿਤ ਸ਼ਰਮਾ-ਕੇਦਾਰ ਜਾਧਵ ਟੀਮ ਦੇ ਨਾਲ ਨਹੀਂ ਪਹੁੰਚੇ
ਇੰਗਲੈਂਡ ਦੀ ਮੇਜਬਾਨੀ ‘ਚ 1 ਜੂਨ ਤੋਂ 18 ਜੂਨ ਤੱਕ ਚੱਲਣ ਵਾਲੀ ਹੈ ਚੈਂਪੀਅੰਜ਼ ਟਰਾਫੀ
(ਏਜੰਸੀ) ਨਵੀਂ ਦਿੱਲੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੀ ਮੇਜਬਾਨੀ ‘ਚ 1 ਜੂਨ ਤੋਂ 18 ਜੂਨ ਤੱਕ ਚੱਲਣ ਵਾਲੀ ਆਈਸੀਸੀ ਚੈਂਪੀਅੰਜ਼ ਟਰਾਫੀ ‘ਚ ਹਿੱਸਾ ਲੈਣ ਲਈ ਇੰਗਲੈਂਡ ਪਹੁੰਚ ਗਈ, ਜਿੱਥੇ ਉਹ ਇਸ ਵਾਰ ਆਪਣਾ ਖਿਤਾਬ ਬਚਾਉਣ ਉੱਤਰੇਗੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਭਾਰਤੀ ਟੀਮ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬਾਇਓਪਿਕ ‘ਸਚਿਨ : ਏ ਬਿਲੀਅਨ ਡ੍ਰੀਮਸ’ ਵੇਖਣ ਤੋਂ ਬਾਅਦ ਇੰਗਲੈਂਡ ਲਈ ਰਵਾਨਾ ਹੋਏ ਸਨ ਅਤੇ ਟੀਮ ਅੱਜ ਸਵੇਰੇ ਹੀ ਇੰਗਲੈਂਡ ਪਹੁੰਚੀ ਹੈ ਬੀਸੀਸੀਆਈ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟੀਮ ਦੀ ਇੱਕ ਫੋਟੋ ਪੋਸਟ ਕੀਤੀ ਹੈ, ਜਿਸ ‘ਚ ਕਪਤਾਨ ਵਿਰਾਟ ਕੋਹਲੀ, ਅਜਿੰਕਿਆ ਰਹਾਣੇ ਅਤੇ ਸ਼ਿਖਰ ਧਵਨ ਚੀਅਰ ਕਰਦੇ ਨਜ਼ਰ ਆ ਰਹੇ ਹਨ ਟੀਮ ਇੰਡੀਆ ਆਈਪੀਐੱਲ-10 ਦੀ ਚੈਂਪੀਅਨ ਬਣੀ ਮੁੰਬਈ ਇੰਡੀਅੰਜ਼ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਕੇਦਾਰ ਜਾਧਵ ਤੋਂ ਬਿਨਾ ਹੀ ਇੰਗਲੈਂਡ ਪਹੁੰਚੀ ਹੇ ਰੋਹਿਤ ਨੇ ਆਪਣੇ ਰਿਸ਼ਤੇਦਾਰ ਦੀ ਸ਼ਾਦੀ ‘ਚ ਸ਼ਾਮਲ ਹੋਣ ਲਈ ਬੀਸੀਸੀਆਈ ਤੋਂ ਕੁੱਝ ਦਿਨਾਂ ਦੀ ਛੁੱਟੀ ਮੰਗੀ ਸੀ, ਜਿਸ ਨੂੰ ਬੋਰਡ ਨੇ ਮੰਨ ਲਿਆ ਹੈ।
ਰੋਹਿਤ ਤੋਂ ਇਲਾਵਾ ਮਹਾਂਰਾਸ਼ਟਰ ਦੇ ਬੱਲੇਬਾਜ਼ ਕੇਦਾਰ ਜਾਧਵ ਵੀਜ਼ਾ ਦਿੱਕਤਾਂ ਕਾਰਨ ਟੀਮ ਨਾਲ ਨਹੀਂ ਜਾ ਸਕੇ ਸਨ ਪਰ ਕੇਦਾਰ ਹੁਣ ਸ਼ੁੱਕਰਵਾਰ ਨੂੰ ਇੰਗਲੈਂਡ ਲਈ ਰਵਾਨਾ ਹੋ ਸਕਦੇ ਹਨ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੋਵੇਂ ਖਿਡਾਰੀ 28 ਮਈ ਨੂੰ ਹੋਣ ਵਾਲੇ ਅਭਿਆਸ ਮੈਚ ਲਈ ਉਪਲੱਬਧ ਰਹਿਣਗੇ। ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਤੋਂ ਹੋਵੇਗੀ ਅਤੇ ਇਸ ਦਾ ਫਾਈਨਲ 18 ਜੂਨ ਨੂੰ ਖੇਡਿਆ ਜਾਵੇਗਾ ਪਰ ਭਾਰਤ ਆਪਣੇ ਮੁੱਖ ਮੁਕਾਬਲਿਆਂ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਨਾਲ ਦੋ ਅਭਿਆਸ ਮੈਚ ਖੇਡੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ