Team India Celebration: ਟੀਮ ਇੰਡੀਆ PM ਨੂੰ ਮਿਲਣ ਤੋਂ ਬਾਅਦ ਮੁੰਬਈ ਰਵਾਨਾ, ਸ਼ਾਮ ਨੂੰ ਖੁੱਲ੍ਹੀ ਬੱਸ ’ਚ ਹੋਵੇਗੀ ਜਿੱਤ ਦੀ ਪਰੇਡ

Team India Celebration

PM ਨੂੰ ਮਿਲਣ ਤੋਂ ਬਾਅਦ ਭਾਰਤੀ ਟੀਮ ਦਿੱਲੀ ਏਅਰਪੋਰਟ ਪਹੁੰਚੀ | Team India Celebration

  • 29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ | Team India Celebration

ਨਵੀਂ ਦਿੱਲੀ (ਏਜੰਸੀ)। ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਬਾਰਬਾਡੋਸ ਤੋਂ ਪਰਤੀ ਭਾਰਤੀ ਟੀਮ ਨੇ ਕੁੱਝ ਸਮਾਂ ਪਹਿਲਾਂ ਪੀਐੱਮ ਮੋਦੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਡੇਢ ਘੰਟਾ ਤੱਕ ਚੱਲੀ। ਇਸ ਤੋਂ ਬਾਅਦ ਸਾਰੇ ਖਿਡਾਰੀ ਏਅਰਪੋਰਟ ਲਈ ਰਵਾਨਾ ਹੋ ਗਏ ਹਨ। ਹੁਣ ਭਾਰਤੀ ਟੀਮ ਮੁੰਬਈ ਲਈ ਜਾਵੇਗੀ। ਅੱਜ ਸ਼ਾਮ 5 ਵਜੇ ਮੁੰਬਈ ’ਚ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਬੱਸ ’ਚ ਜਿੱਤ ਦੀ ਪਰੇਡ ਕਰੇਗੀ। ਇਸ ਤੋਂ ਬਾਅਦ ਸਟੇਡੀਅਮ ’ਚ ਕੈਸ਼ ਪ੍ਰਾਈਜ ਦਿੱਤਾ ਜਾਵੇਗਾ, ਸਟੇਡੀਅਮ ’ਚ ਪ੍ਰਸ਼ੰਸਕਾਂ ਦੀ ਮੁਫ਼ਤ ਐਂਟਰੀ ਕੀਤੀ ਜਾਵੇਗੀ। ਟੀਮ ਅੱਜ ਸਵੇਰੇ 6:10 ਵਜੇ ਚਾਰਟਰਡ ਫਲਾਈਟ ਰਾਹੀਂ ਦਿੱਲੀ ਏਅਰਪੋਰਟ ਪਹੁੰਚੀ ਸੀ। (Team India Celebration)

ਇਹ ਵੀ ਪੜ੍ਹੋ : Welcome Team India: ‘ਵਿਸ਼ਵ ਚੈਂਪੀਅਨ’ ਤੁਹਾਡਾ ਸੁਆਗਤ ਹੈ, ਬਾਰਬਾਡੋਸ ਫਤਿਹ ਕਰਕੇ ਦਿੱਲੀ ਪਹੁੰਚੀ ਰੋਹਿਤ ਦੀ ਫੌਜ

ਟਰਮਿਨਸ ਤੋਂ ਬਾਹਹਰ ਆ ਕੇ ਕਪਤਾਨ ਰੋਹਿਤ ਸ਼ਰਮਾ, ਬੀਸੀਸੀਆਈ ਸਕੱਤਰ ਜੈ ਸ਼ਾਹ ਤੇ ਪ੍ਰਧਾਨ ਰੋਜ਼ਰ ਬਿੰਨੀ ਨੇ ਕੇਟ ਕੱਟਿਆ। ਇਸ ਦੌਰਾਨ ਭਾਰਤੀ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ। ਏਅਰਪੋਰਟ ਤੋਂ ਬਾਅਦ ਟੀਮ ਹੋਟਲ ਆਈਟੀਸੀ ਮੌਰਿਆ ਪਹੁੰਚੀ। ਇੱਥੇ ਕਪਤਾਨ ਰੋਹਿਤ ਸ਼ਰਮਾ ਸਮੇਤ ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ ਤੇ ਹਾਰਦਿਕ ਪਾਂਡਿਆ ਨੇ ਭੰਗੜਾ ਪਾਇਆ। ਹੋਟਲ ’ਚ ਵੀ ਇੱਕ ਸਪੈਸ਼ਲ ਕੇਕ ਕੱਟਿਆ ਗਿਆ। ਇੱਥੋਂ ਟੀਮ ਪ੍ਰਧਾਨ ਮੰਤਰੀ ਨਿਵਾਸ ਲਈ ਰਵਾਨਾ ਹੋਈ। ਟੀਮ ਇੰਡੀਆ ਤੂਫਾਨ ਕਾਰਨ ਬਾਰਬਾਡੋਸ ’ਚ ਤਿੰਨ ਦਿਨਾਂ ਤੋਂ ਫਸੀ ਹੋਈ ਸੀ। ਬੀਸੀਸੀਆਈ ਨੇ ਟੀਮ ਨੂੰ ਲਿਆਉਣ ਲਈ ਸਪੈਸ਼ਲ ਜ਼ਹਾਜ਼ ਭੇਜਿਆ ਸੀ। ਇਸ ਜਹਾਜ਼ ਦਾ ਨਾਂਅ ‘ਚੈਂਪੀਅਨਜ਼ 24 ਵਿਸ਼ਵ ਕੱਪ’ ਰੱਖਿਆ ਗਿਆ ਸੀ। (Team India Celebration)

29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ | Team India Celebration

ਭਾਰਤੀ ਟੀਮ ਨੇ 29 ਜੂਨ ਨੂੰ ਟੀ20 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ’ਚ 17 ਸਾਲਾਂ ਬਾਅਦ ਚੈਂਪੀਅਨ ਬਣੀ ਹੈ। ਇਨ੍ਹਾਂ ਹੀ ਨਹੀਂ, ਭਾਰਤ ਨੇ 11 ਸਾਲਾਂ ਤੋਂ ਜਿਹੜਾ ਆਈਸੀਸੀ ਟਰਾਫੀ ਦਾ ਇੰਤਜ਼ਾਰ ਸੀ ਉਸ ਦਾ ਇੰਤਜ਼ਾਰ ਵੀ ਖਤਮ ਕੀਤਾ ਹੈ। ਬਾਰਬਾਡੋਸ ਦੇ ਕੇਨਸਿੰਗਟਨ ਓਪਲ ਮੈਦਾਨ ’ਤੇ ਖੇਡੇ ਗਏ ਭਾਰਤ ਦੇ ਦੱਖਣੀ ਅਫਰੀਕਾ ਫਾਈਨਲ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 17 ਸਾਲਾਂ ਬਾਅਦ ਟੀ20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। (Team India Celebration)

LEAVE A REPLY

Please enter your comment!
Please enter your name here