ਟੀਮ ਇੰਡੀਆ ਨੇ ਵਿੰਡੀਜ ਨੂੰ 105 ਦੌੜਾਂ ਨਾਲ ਹਰਾਇਆ

Team India, Windies, sports

ਅਸਟਰੇਲੀਆ ਦਾ ਰਿਕਾਰਡ ਵੀ ਕੀਤਾ ਢਹਿਢੇਰੀ

ਪੋਰਟ ਆਫ਼ ਸਪੇਨ: ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ ਅਨੋਖਾ ਰਿਕਾਰਡ ਬਣਾਉਂਦੇ ਹੋਏ ਵੈਸਟ ਇੰਡੀਜ਼ ਨੂੰ ਦੂਜੇ ਇੱਕ ਰੋਜਾ ਮੈਚ ਵਿੱਚ 105 ਦੌੜਾਂ ਨਾਲ ਹਰਾ ਦਿੱਤਾ। ਵਿੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਰਜਿਕਯ ਰਹਾਣੇ ਨੇ ਸ਼ਾਨਦਾਰ 103 ਦੌੜਾਂ ਅਤੇ ਸ਼ਿਖਰ ਧਵਨ 62 ਅਤੇ ਕੋਹਲੀ 87 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਨਿਰਧਾਰਿਤ 43 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 310 ਦੌੜਾਂ ਬਣਾਈਆਂ।

ਜਵਾਬ ਵਿੱਚ ਮੇਜ਼ਬਾਨ ਟੀਮ 43 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ। ਰਹਾਣੇ ਨੂੰ ਮੈਨ ਆਫ਼ ਮੈਚ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਭੁਵਨੇਸ਼ਨਲ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 5 ਓਵਰਾਂ ਵਿੱਚ ਸਿਫ਼ਰ 6 ਦੌੜਾਂ ਦਿੰਦੇ ਹੋਏ 2 ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ ਵੀ ਤਿੰਨ ਵਿਕਟਾਂ ਮਿਲੀਆਂ।

ਟੀਮ ਇੰਡੀਆ ਨੇ ਇੱਕ ਰੋਜ਼ਾ ਵਿੱਚ ਸਭ ਤੋਂ ਜ਼ਿਆਦਾ ਵਾਰ 300 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਇਹ 96ਵੀਂ ਵਾਰ ਸੀ ਜਦੋਂ ਭਾਰਤ ਨੇ ਇੰਨੇ ਰਣ ਬਣਾਏ। ਅਸਟਰੇਲੀਆ ਨੂੰ ਪਛਾੜਦੇ ਹੋਏ ਭਾਰਤੀ ਟੀਮ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ।

ਇਸ ਤੋਂ ਪਹਿਲਾਂ ਮੀਂਹ ਕਾਰਨ ਮੈਚ ਨਿਰਧਾਰਿਤ ਸਮੇਂ ‘ਤੇ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਓਵਰਾਂ ਦੀ ਗਿਣਤੀ 50 ਤੋਂ ਘਟਾ ਕੇ ਪ੍ਰਤੀ ਪਾਰੀ 43 ਕਰ ਦਿੱਤੀ ਗਈ। ਦੋਵੇਂ ਟੀਮਾਂ ਦਰਮਿਆਨ ਪਹਿਲਾ ਇੱਕ ਰੋਜ਼ਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਧਵਨ ਦਾ ਮਿਲਿਆ ਸਾਥ

ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ (1/76) ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲਾਜ਼ੀ ਕਰਨ ਦਾ ਸੱਦਾ ਦਿੱਤਾ। ਰਹਾਣੇ ਅਤੇ ਧਵਨ ਦੀ ਸਲਾਮੀ ਜੋੜੀ ਨੇ ਅਲਜਾਰੀ ਜੋਸੇਫ਼ (2/73) ਅਤੇ ਹੋਲਡਰ ‘ਤੇ ਪਹਿਲੇਚ ਚਾਰ ਓਵਰਾਂ ਵਿੱਚ 29 ਦੌੜਾਂ ਬਣਾਈਆਂ। ਇਯ ਵਿੱਚ ਤੀਜੇ ਓਵਰ ਵਿੱਚ ਰਹਾਣੇ ਦਾ ਜੋਸੇਫ਼ ‘ਤੇ ਸ਼ਾਨਦਾਰ ਛਿੱਕਾ ਵੀ ਸ਼ਾਮਲ ਸੀ।
ਪੰਜਵੇਂ ਓਵਰ ਵਿੱਚ ਗੇਂਦਬਾਜੀ ‘ਤੇ ਆਏ ਆਫ਼ ਸਪਿਨਰ ਐਸ਼ਨੇ ਨਰਸ (1/38) ਨੇ ਦੌੜਾਂ ਦੀ ਰਫ਼ਤਾਰ ‘ਤੇ ਕੁਝ ਰੋਕ ਲਾਈ, ਪਰ ਅੱਠਵੇਂ ਓਵਰ ਵਿੱਚ ਧਵਨ ਨੇ ਹੋਲਡਰ ‘ਤੇ ਤਿੰਨ ਚੌਕੇ ਜੜ ਕੇ ਸਕੋਰ ਨੂੰ 50 ਦੌੜਾਂ ਤੋਂ ਪਾਰ ਪਹੁੰਚਾਇਆ।
ਰਹਾਣੇ ਜਦੋਂ 28 ਦੌੜਾਂ ‘ਤੇ ਸਨ ਤਾਂ 13ਵੇਂ ਓਵਰ ਵਿੱਚ ਨਰਸ ਦੀ ਗੇਂਦ ‘ਤੇ ਸ਼ਾਰਟ ਮਿਡ ਵਿਕਟ ‘ਤੇ ਹੋਲਡਰ ਉਨ੍ਹਾਂ ਦਾ ਕੈਚ ਨਹੀਂ ਲਪਕ ਸਕੇ। ਅਗਲੇ ਓਵਰ ਵਿੱਚ ਦਵਿੰਦਰ ਬਿਸ਼ੂ (0/60) ਧਵਨ ਨੇ ਇੱਕ ਦੌੜਾਂ ਦੇ ਨਾਲ 49 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ।

ਸੈਂਕੜੇ ਤੋਂ ਉੱਕੇ ਕੋਹਲੀ:

19ਵੇਂ ਓਵਰ ਵਿੱਚ ਨਰਸ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਧਵਨ ਸਟੰਪ ਆਊਟ ਹੋ ਗਏ। ਧਵਨ ਨੇ 59 ਗੇਂਦਾਂ ‘ਤੇ 10 ਚੌਕੇ ਜੜੇ।