ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਧਵਨ ਬਣੇ ਕਪਤਾਨ

dhewan, Team India Announced

22 ਜੁਲਾਈ ਨੂੰ ਹੋਵੇਗਾ ਪਹਿਲਾ ਮੁਕਾਬਲਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਸ਼ਿਖਰ ਧਵਨ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕੇਐੱਲ ਰਾਹੁਲ, ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ ਅਤੇ ਮੁਹੰਮਦ ਸ਼ਮੀ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। (Team India Announced)

ਭਾਰਤੀ ਟੀਮ ਇੰਗਲੈਂਡ ਖਿਲਾਫ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਤੋਂ ਬਾਅਦ ਵੈਸਟਇੰਡੀਜ਼ ਦੌਰੇ ‘ਤੇ ਜਾਵੇਗੀ। ਇਹ ਦੌਰਾ 22 ਜੁਲਾਈ ਨੂੰ ਸ਼ੁਰੂ ਹੋਵੇਗਾ। ਟੀਮ ਇੰਡੀਆ ਨੂੰ ਵੈਸਟਇੰਡੀਜ਼ ‘ਚ 3 ਵਨਡੇ ਅਤੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੀ-20 ਲਈ ਟੀਮ ਦੀ ਚੋਣ ਅਜੇ ਨਹੀਂ ਹੋਈ ਹੈ। ਵੈਸਟਇੰਡੀਜ਼ ਸੀਰੀਜ਼ ਦੇ ਦੋ ਟੀ-20 ਮੈਚ ਅਮਰੀਕਾ ਦੇ ਫਲੋਰਿਡਾ ‘ਚ ਖੇਡੇ ਜਾਣਗੇ। ਇਹ ਦੋਵੇਂ ਮੈਚ 6 ਅਤੇ 7 ਅਗਸਤ ਨੂੰ ਹੋਣਗੇ। ਵੀਰਵਾਰ ਨੂੰ ਜਾਰੀ ਸ਼ਡਿਊਲ ਮੁਤਾਬਿਕ ਭਾਰਤੀ ਟੀਮ 22 ਜੁਲਾਈ ਤੋਂ 7 ਅਗਸਤ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਦਾ ਦੌਰਾ ਕਰੇਗੀ। ਉਥੇ ਪਹਿਲੇ ਤਿੰਨ ਵਨਡੇ 22 ਤੋਂ 27 ਜੁਲਾਈ ਤੱਕ ਖੇਡੇ ਜਾਣਗੇ। ਫਿਰ 29 ਜੁਲਾਈ ਤੋਂ 7 ਅਗਸਤ ਦਰਮਿਆਨ ਪੰਜ ਟੀ-20 ਮੈਚ ਹੋਣਗੇ।

dr

ਭਾਰਤੀ ਟੀਮ ਇਸ ਪ੍ਰਕਾਰ ਹੈ-
ਸ਼ਿਖਰ ਧਵਨ (ਕਪਤਾਨ), ਰਵਿੰਦਰ ਜਡੇਜਾ (ਉਪ-ਕਪਤਾਨ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕੇਟਕੀਪਰ), ਸੰਜੂ ਸੈਮਸਨ (ਵਿਕੇਟਕੀਪਰ), ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਵੇਸ਼ ਖਾਨ, ਪ੍ਰਸਿੱਧ ਕ੍ਰਿਸ਼ਨਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ