ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਰਾਸ਼ਟਰੀ ਪੁਰਸਕਾ...

    ਰਾਸ਼ਟਰੀ ਪੁਰਸਕਾਰ ਲਈ ਸਿੱਧੇ ਅਰਜ਼ੀ ਭੇਜ ਸਕਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ

    Government,  Schools. Teacher, Can, Send, Direct, Application, For, National, Award

    ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਸਿੱਧੇ ਐਂਟਰੀ ਕਰ ਸਕਦੇ ਹਨ।। ਪਿਛਲੇ ਸਾਲ ਤੱਕ ਰਾਸ਼ਟਰੀ ਪੁਰਸਕਾਰ ਲਈ ਸਰਕਾਰ ਖ਼ੁਦ ਅਧਿਆਪਕਾਂ ਦੀ ਐਂਟਰੀ ਕਰਦੀ ਸੀ। ਜਾਵਡੇਕਰ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਪ੍ਰਿੰਸੀਪਲ ਵੀ ਖ਼ੁਦ ਨੂੰ ਨਾਮਜ਼ਦ ਕਰ ਸਕਦੇ ਹਨ।

    ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ 30 ਜੂਨ ਤੱਕ ਰਾਸ਼ਟਰੀ ਪੁਰਸਕਾਰ ਲਈ ਬੇਨਤੀ ਕਰ ਸਕਦੇ ਹਨ।। ਨਵੀਂ ਪ੍ਰਣਾਲੀ ਤਹਿਤ ਹਰ ਜ਼ਿਲ੍ਹੇ ਤੋਂ 3 ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਹਰ ਸੂਬੇ ‘ਚੋਂਂ 6 ਅਧਿਆਪਕ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਰਾਸ਼ਟਰੀ ਪੱਧਰ ‘ਤੇ ਇੱਕ ਆਜ਼ਾਦ ਫ਼ੈਸਲਾਕੁੰਨ ਮੰਡਲ ਰਾਸ਼ਟਰੀ ਪੁਰਸਕਾਰ ਲਈ 50 ਅਧਿਆਪਕਾਂ, ਪ੍ਰਿੰਸੀਪਲਾਂ ਦੀ ਚੋਣ ਕਰੇਗਾ।। ਐਂਟਰੀ ਭੇਜਣ ਦੌਰਾਨ ਅਧਿਆਪਕ ਆਪਣੇ ਕੰਮਾਂ ਦੀ ਵੀਡੀਓ ਵੀ ਅਪਲੋਡ ਕਰ ਸਕਦੇ ਹਨ।

    ਜਾਵਡੇਕਰ ਮੁਤਾਬਕ ਰਾਸ਼ਟਰੀ ਫ਼ੈਸਲਾ ਕਮੇਟੀ ਰਾਸ਼ਟਰੀ ਪੁਰਸਕਾਰ ਲਈ ਚੰਗੇ ਅਧਿਆਪਕਾਂ ਦੀ ਚੋਣ ਸਿੱਖਿਆ ਪ੍ਰਣਾਲੀ ‘ਚ ਕ੍ਰਾਂਤੀਕਾਰੀ ਤਬਦੀਲੀ ਅਤੇ ਅਧਿਆਪਨ ਸ਼ੈਲੀ ਦੇ ਆਧਾਰ ‘ਤੇ ਕਰੇਗੀ। ਜ਼ਿਕਰਯੋਗ ਹੈ ਕਿ ਰਾਜਾਂ, ਕੇਂਦਰ ਸ਼ਾਸਤ ਸੂਬਿਆਂ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਅਧਿਆਪਕ, ਕੇਂਦਰ ਸਰਕਾਰ ਦੇ ਸਕੂਲਾਂ ਭਾਵ ਕੇਂਦਰੀ ਵਿਦਿਆਲਾ, ਜਵਾਹਰ ਨਵੋਦਿਆ ਵਿਦਿਆਲਿਆ, ਤਿੱਬਤੀ ਲੋਕਾਂ ਦੇ ਕੇਂਦਰੀ ਵਿਦਿਆਲਿਆ, ਰੱਖਿਆ ਮੰਤਰਾਲੇ ਦੇ ਸੈਨਿਕ ਸਕੂਲ, ਪਰਮਾਣੂ ਊਰਜਾ ਸਿੱਖਿਆ ਸੁਸਾਇਟੀ ਦੇ ਸਕੂਲ ਅਤੇ ਸੀਬੀਐਸਈ ਅਤੇ ਸੀਆਈਐਸਸੀਈ ਨਾਲ ਸਬੰਧਤ ਸਾਰੇ ਸਕੂਲਾਂ ਦੇ ਅਧਿਆਪਕ ਰਾਸ਼ਟਰ ਪੁਰਸਕਾਰ ਲਈ ਅਰਜ਼ੀ ਦੇ ਸਕਦੇ ਹਨ।। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਲਈ 15 ਤੋਂ 30 ਜੂਨ ਤੱਕ ਦਾ ਸਮਾਂ ਹੇ।

    LEAVE A REPLY

    Please enter your comment!
    Please enter your name here