ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਸ਼ਾਹ ਸਤਿਨਾਮ ਜੀ...

    ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਮਨਾਇਆ ਅਧਿਆਪਕ ਦਿਵਸ

    ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ: ਡਾ. ਚਰਨਪ੍ਰੀਤ ਕੌਰ ਢਿੱਲੋਂ

    (ਸੁਨੀਲ ਵਰਮਾ)ਸਰਸਾ।  ‘‘ਗਿੱਲੀ ਮਿੱਟੀ ਅਣਘੜੀ, ਹਮਕੋ ਗੁਰੁੂਵਰ ਗਿਆਨ, ਗਿਆਨ ਪ੍ਰਕਾਸ਼ਿਤ ਕੀਜੀਏ ਆਪ ਸਮਰੱਥ ਬਲਵਾਨ’’ ਜੀ ਹਾਂ, ਇਸ ਲਾਈਨ ਦੇ ਨਾਲ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਡਾ. ਸਰਵਪੱਲੀ ਰਾਧਾ ਕਿ੍ਰਸ਼ਨਨ ਦੀ ਯਾਦ ’ਚ ਅਧਿਆਪਕ ਦਿਵਸ ਮਨਾਇਆ ਗਿਆ।

    ਇਸ ਮੌਕੇ ’ਤੇ ਪ੍ਰਸ਼ਾਸਿਕਾ ਡਾ. ਚਰਨਪ੍ਰੀਤ ਕੌਰ ਢਿੱਲੋਂ ਅਤੇ ਪਿ੍ਰੰਸੀਪਲ ਡਾ. ਰਜਨੀਬਾਲਾ ਹਾਜ਼ਰ ਰਹੇ ਇਸ ਮੌਕੇ ਪ੍ਰਸ਼ਾਸਿਕਾ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੱੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਤੁਸੀਂ ਸਾਰੇ ਭਾਵੀ ਅਧਿਅਪਾਕ ਹੋ ਅਤੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਇੱਕ ਚੰਗੇ ਤੇ ਜਿੰਮੇਵਾਰ ਅਧਿਆਪਕ ਬਣੋ ਕਿਉਂਕਿ ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ।

    ਅਧਿਆਪਕ ਦਾ ਫ਼ਰਜ ਆਪਣਾ ਕੰਮ ਨਿਹਚਾ ਅਤੇ ਇਮਾਨਦਾਰੀ ਨਾਲ ਕਰਨਾ ਹੁੰਦਾ ਹੈ ਪਿ੍ਰੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਪ੍ਰਤੀ ਸਨਮਾਨ ਅਤੇ ਆਦਰ ਦਾ ਭਾਵ ਹਮੇਸ਼ਾ ਰੱਖਣਾ ਚਾਹੀਦਾ ਹੈ ਗੁਰੂ ਦੀ ਮਹਿਮਾ ਆਦਿਕਾਲ ਤੋਂ ਲੈ ਕੇ ਵਰਤਮਾਨ ਤੱਕ ਹੈ ਅਤੇ ਅੱਗੇ ਵੀ ਯਥਾਵਤ ਰਹੇਗੀ ਗੁਰੂ ਸਮਾਜ ਨੂੰ ਪੜ੍ਹਾ ਕੇ ਦੇਸ਼ ਨੂੰ ਬਣਾਉਣ ’ਚ ਸਭ ਤੋਂ ਮਹੱਤਵਪੂਰਨ ਯੋਗਦਾਨ ਦਿੰਦਾ ਹੈ ਇਸ ਮੌਕੇ ਸਾਰੇ ਸਟਾਫ਼ ਮੈਂਬਰ ਹਾਜ਼ਰ ਰਹੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ