ਸੰਗਰੂਰ (ਗੁਰਪ੍ਰੀਤ ਸਿੰਘ) ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮਾਗਮ ‘ਚ ਪਹੁੰਚੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਉਸ ਸਮੇਂ ਬੇਰੁਜ਼ਗਾਰ ਬੀ.ਐੱਡ .ਟੈੱਟ ਪਾਸ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਸਿੱਖਿਆ ਮੰਤਰੀ ਦੇ ਆਉਂਦਿਆਂ ਹੀ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਸਮਾਗਮ ‘ਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿੱਥੇ ਪੁਲਿਸ ਪ੍ਰਸ਼ਾਸਨ ਸਿੱਖਿਆ ਮੰਤਰੀ ਨੂੰ ਬੇਰੁਜ਼ਗਾਰਾਂ ਦੀ ਸੰਘਰਸ਼ੀ ਨਾਅਰੇਬਾਜ਼ੀ ਤੋਂ ਬਚਾਉਣ ਲਈ ਚਾਰਾਜੋਈ ਕਰਦਾ ਰਿਹਾ ਤੇ ਹੱਥਾਂ ਪੈਰਾਂ ਦੀ ਪੈ ਗਈ ਤੇ ਸਿੱਖਿਆ ਮੰਤਰੀ ਵੀ ਬੇਰੁਜ਼ਗਾਰਾਂ ਤੋਂ ਅੱਖਾਂ ਬਚਾਉਦੇ ਰਹੇ।
ਆਖਿਰ ਪੁਲਿਸ ਅਧਿਕਾਰੀ ਸਿੱਖਿਆ ਮੰਤਰੀ ਸਿੰਗਲਾ ਨੂੰ ਦੂਜੇ ਗੇਟ ਤੋਂ ਕੱਢ ਕੇ ਲੈ ਗਏ ਤੇ ਕੁਝ ਸਮੇਂ ਲਈ ਦੋ ਬੇਰੁਜ਼ਗਾਰ ਅਧਿਆਪਕਾਂ ਰਣਬੀਰ ਨਦਾਮਪੁਰ ਅਤੇ ਰਮਨ ਮਲੋਟ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ , ਪਰ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਬਦੌਲਤ ਤੇ ਭਰਾਤਰੀ ਜਥੇਬੰਦੀਆਂ ਦੇ ਮੌਕੇ ‘ਤੇ ਪਹੁੰਚਣ ‘ਤੇ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਦਿੱਤੀ ਵੱਡੀ ਹਮਾਇਤ ਕਾਰਨ ਹਿਰਾਸਤ ਵਿੱਚ ਲਏ ਰਣਵੀਰ ਨਿਦਾਮਪੁਰ ਅਤੇ ਰਮਨ ਮਲੋਟ ਨੂੰ ਤੁਰੰਤ ਛੱਡ ਦਿੱਤਾ । Minister
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ‘ਚ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਕੱਲ੍ਹ 30 ਸਤੰਬਰ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਵਿਖੇ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਨਵੀਂ ਭਰਤੀ ਤੋਂ ਟਾਲਾ ਵੱਟ ਲਿਆ ਹੈ। ਢਿਲਵਾਂ ਨੇ ਕਿਹਾ ਕਿ ਮੀਟਿੰਗ ਤਾਂ ਇੱਕ ਬਹਾਨਾ ਸੀ, ਅਸਲ ਵਿੱਚ ਸਰਕਾਰ ਬੇਰੁਜਗਾਰ ਅਧਿਆਪਕਾਂ ਦੇ ਰੋਹ ਨੂੰ ਆਨੇ-ਬਹਾਨੇ ਸ਼ਾਂਤ ਕਰਕੇ ਜਿਮਨੀ ਚੋਣਾਂ ‘ਚ ਬਾਜ਼ੀ ਮਾਰਨਾ ਚਾਹੁੰਦੀ ਹੈ, ਜਿਸ ‘ਚ ਬੇਰੁਜ਼ਗਾਰ ਅਧਿਆਪਕ ਸਰਕਾਰ ਨੂੰ ਸਫਲ ਨਹੀਂ ਹੋਣ ਦੇਣਗੇ ।
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2500 ਅਧਿਆਪਕਾਂ ਦੀ ਭਰਤੀ ਜਲਦ ਕਰਨ ਦਾ ਦਾਅਵਾ ਕਰ ਰਹੇ ਹਨ। ਉਹਨਾਂ ਕਿਹਾ ਕਿ 8 ਸਤੰਬਰ ਤੋਂ ਉਹ ਇੱਥੇ ਪੱਕਾ ਧਰਨਾ ਲਾ ਕੇ ਬੈਠੇ ਹਨ। ਇਸ ਸਮੇਂ ਬੇਰੁਜਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਯੁੱਧਜੀਤ ਬਠਿੰਡਾ ਸੂਬਾ ਕਮੇਟੀ ਮੈਂਬਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਬੁਨਿਆਦ ਬਹੁਤੀ ਦੇਰ ਨਹੀਂ ਟਿਕੀ ਸਕੇਗੀ । ਆਗੂਆਂ ਨੇ ਸਾਂਝੀ ਸੁਰ ‘ਚ ਕਿਹਾ ਕਿ ਸਰਕਾਰ ਜਦੋਂ ਤੱਕ ਅਧਿਆਪਕ ਭਰਤੀ ਦਾ ਨੋਟੀਫਿਕੇਸ਼ਨ ਨਹੀਂ ਕਰਦੀ, ਸਾਡਾ ਸੰਘਰਸ਼ ਰਹੇਗਾ। ਇਸ ਅਧਿਆਪਕ ਆਗੂਆਂ ਨੂੰ?ਭਰਾਤਰੀ ਜਿੱਥੇ ਸੰਗਰੂਰ ਦੇ ਪ੍ਰਸ਼ਾਸਨ ਦੀ ਕਾਰਜਗੁਜਾਰੀ ਦੀ ਨਿਖੇਧੀ ਕੀਤੀ ਤੇ ਸਿੱਖਿਆ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਬੇਰੁਜਗਾਰ ਅਧਿਆਪਕਾਂ ਲਈ ਜਲਦ ਹੀ ਰੁਜਗਾਰ ਮੁਹੱਈਆ ਕਰਵਾਇਆ ਜਾਵੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।