Punjab Teacher News: ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਕੀਤਾ ਐਲਾਨ, ਮੰਗ ਪੱਤਰ ਸੌਂਪ ਕੇ ਆਖੀ ਇਹ ਗੱਲ

Punjab Teacher News
Punjab Teacher News: ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਕੀਤਾ ਐਲਾਨ, ਮੰਗ ਪੱਤਰ ਸੌਂਪ ਕੇ ਆਖੀ ਇਹ ਗੱਲ

Punjab Teacher News: ਅਧਿਆਪਕ ਤੇ ਦਰਜਾ ਚਾਰ ਮੁਲਾਜ਼ਮ ਮੰਗਾਂ ਨਾ ਮੰਨਣ ਤੇ ਸਕੂਲਾਂ ‘ਚ ਕਰਨਗੇ ਕਲਮ ਛੋੜ ਹੜਤਾਲ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਮੀਤ ਪ੍ਰਧਾਨ ਮੀਨੂ ਬਾਲਾ ਨੇ ਦੱਸਿਆ ਕਿ ਮਿਤੀ 26 ਤਰੀਕ ਨੂੰ ਚੰਡੀਗੜ੍ਹ ਸੈਕਟਰੀਏਟ ਵਿਖੇ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਜਥੇਬੰਦੀ ਦੀ ਮੀਟਿੰਗ ਹੋਈ।

ਪੰਜਾਬ ਸਰਕਾਰ ਦੀ ਸਬ ਕਮੇਟੀ ਵੱਲੋਂ ਆਦਰਸ਼ ਸਕੂਲਾਂ ਦੇ ਮਸਲੇ ਹੱਲ ਕਰਨ ਦਾ ਅੱਧਾ ਸਮਾਂ ਸਮਾਪਤ : ਸੂਬਾ ਪ੍ਰਧਾਨ | Punjab Teacher News

ਜਿਸ ਵਿੱਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਡੀ. ਜੀ. ਐਸ.ਈ ਪੰਜਾਬ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੀਟਿੰਗ ਵਿੱਚ ਤੈਅ ਹੋਇਆ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਇਹਨਾਂ ਸਕੂਲਾਂ ਦੇ ਮਸਲੇ ਹੱਲ ਕੀਤੇ ਜਾਣਗੇ ਤੇ ਅਧਿਆਪਕਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ।

ਪਰ ਦਿੱਤੇ ਹੋਏ ਸਮੇਂ ਦਾ ਲਗਭਗ ਅੱਧਾ ਸਮਾਂ ਸਮਾਪਤ ਹੋਣ ਤੇ ਕਿਸੇ ਵੀ ਦਫਤਰ ਅਧਿਕਾਰੀ ਵੱਲੋਂ ਜਥੇਬੰਦੀ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅਤੇ ਨਹੀਂ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਸਬ ਕਮੇਟੀ ਨਾਲ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਕੋਈ ਮੀਟਿੰਗ ਹੋਈ ਜਾਂ ਨਹੀਂ ਹੋਈ l ਜੇਕਰ ਆਪਣੇ ਦਿੱਤੇ ਹੋਏ ਇਸ ਸਮੇਂ ਤੇ ਪੰਜਾਬ ਸਰਕਾਰ ਆਦਰਸ਼ ਸਕੂਲਾਂ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮਿਆਂ ਵਿੱਚ ਜਥੇਬੰਦੀ ਵੱਲੋਂ ਸਕੂਲਾਂ ਦੇ ਵਿੱਚ ਕਲਮ ਛੋੜ ਹੜਤਾਲ ਕੀਤੀ ਜਾਵੇਗੀ ਹੋ ਸਕਦਾ ਕਿ ਕੋਈ ਵੱਡੇ ਐਕਸ਼ਨ ਉਲੀਕੇ ਜਾਣ।

Punjab Teacher News

ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਹੋਏ ਹਜ਼ਾਰਾਂ ਬੱਚਿਆਂ ਦੇ ਅਤੇ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਭਵਿੱਖ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਆਦਰਸ਼ ਸਕੂਲ ਮੁਲਾਜ਼ਮਾ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਬਣਦਾ ਹੱਕ ਉਹਨਾਂ ਦੀਆਂ ਤਨਖਾਹਾਂ ਲਾਗੂ ਕਰ ਦਿੱਤੀਆਂ ਜਾਣ l ਜੇਕਰ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਅਣਗੋਲਿਆ ਕਰਦੀ ਹੈ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਵਿੱਚ ਕਲਮ ਛੋੜ ਹੜਤਾਲ ਵੀ ਹੋਵੇਗੀ, ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਤੋਂ ਕੰਮ ਲੈਣ ਵਾਲੇ ਡੀਓਸ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ ਅਤੇ ਹੋਰ ਵੀ ਕਈ ਐਕਸ਼ਨ ਜਥੇਬੰਦੀ ਵੱਲੋਂ ਉਲੀਕੇ ਜਾਣਗੇ l ਜੇਕਰ ਭਵਿੱਖ ਵਿੱਚ ਕੋਈ ਬੱਚਿਆਂ ਦਾ ਜਾਂ ਕਿਸੇ ਅਧਿਆਪਕ ਸਾਹਿਬਾਨ ਦਾ ਨੁਕਸਾਨ ਹੁੰਦਾ ਤਾ ਉਸ ਦੀ ਜਿੰਮੇਵਾਰੀ ਨਰੋਲ ਪੰਜਾਬ ਸਰਕਾਰ ਦੀ ਹੋਵੇਗੀ।

Read Also : Punjab Roadways Strike: ਰਾਹਤ ਭਰੀ ਖ਼ਬਰ, ਚੱਲਣਗੀਆਂ ਸਰਕਾਰੀ ਬੱਸਾਂ, ਮੀਟਿੰਗ ਦੇ ਭਰੋਸੇ ਮਗਰੋਂ ਹੜਤਾਲ ਖਤਮ

ਇਸ ਮੌਕੇ ਜਥੇਬੰਦੀ ਦੇ ਆਗੂ ਸਾਥੀ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਮੀਤ ਪ੍ਰਧਾਨ ਮੀਨੂ ਬਾਲਾ, ਸੂਬਾ ਸੀਨੀਅਰ ਸਕੱਤਰ ਅਮਨ ਸ਼ਾਸਤਰੀ, ਸੂਬਾ ਮੁੱਖ ਸਲਾਹਕਾਰ ਸੰਦੀਪ ਕੁਮਾਰ, ਸੂਬਾ ਸਹਾਈਕ ਸਲਾਹਕਾਰ ਗਗਨ ਮਹਾਜਨ, ਸੂਬਾ ਮੀਡੀਆ ਇੰਚਾਰਜ ਗੁਰਜਿੰਦਰ ਰਾਮ, ਸੂਬਾ ਪ੍ਰੈੱਸ ਸਕੱਤਰ ਮਨਮੋਹਣ ਸਿੰਘ, ਸੂਬਾ ਕਮੇਟੀ ਮੈਂਬਰ ਦੀਪਕ ਕੁਮਾਰ ਅਤੇ ਗੁਰਜੀਤ ਸਿੰਘ ਚਾਹਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here