ਮਹਿਲਕਲਾਂ ਨਜਦੀਕ ਇੱਕ ਅਧਿਆਪਕ ਦੀ ਸੜਕ ਹਾਦਸੇ ਚ ਮੌਤ

Teacher, Died, Road, Accident

ਮਹਿਲ ਕਲਾਂ, ਜਸਵੰਤ ਸਿੰਘ ਲਾਲੀ

ਕਸਬਾ ਮਹਿਲ ਕਲਾਂ ਨੇੜੇ ਚੋਣਾਂ ਸਬੰਧੀ ਰਿਹਰਸਲ ਕਰਨ ਆਏ ਅਧਿਆਪਕ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਜਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੱਖੋਂ ਕਲਾਂ ਜੋ ਕਿ ਪਿੰਡ ਅਸਪਾਲ ਕਲਾਂ ਵਿਖੇ ਸਕੂਲ ਵਿੱਚ ਪੜਾਉਦਾ ਸੀ । ਅਗਾਮੀ ਚੋਣਾਂ ਚ ਡਿਊਟੀ ਲੱਗੀ ਹੋਣ ਕਾਰਨ ਰਿਹਰਸਲ ਲਈ ਅੱਜ ਸਵੇਰੇ ਕਸਬਾ ਮਹਿਲ ਕਲਾਂ ਵਿਖੇ ਮਾਲਵਾ ਨਰਸਿੰਗ ਕਾਲਜ ਵਿੱਚ ਜਾ ਰਿਹਾ ਸੀ ।

ਜਿਸ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਏ ਐਸ ਆਈ ਤਜਿੰਦਰ ਸਿੰਘ ਨੇ ਦੱਸਿਆ ਕਿ ਮਿਰਤਕ ਦੇ ਦੋਸਤ ਨਿਰਮਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਾਹਨ ਖਿਲਾਫ 304 ਏ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here