ਸਾਡੇ ਨਾਲ ਸ਼ਾਮਲ

Follow us

26.1 C
Chandigarh
Wednesday, February 25, 2026
More

    Talwandi Bhai News: ਸੀਐੱਚਸੀ ਫਿਰੋਜ਼ਸ਼ਾਹ ਵਿਖੇ ਕੀਤੀਆਂ ਟੀਬੀ ਜਾਗਰੂਕਤਾ ਗਤੀਵਿਧੀਆਂ

    Talwandi Bhai News
    Talwandi Bhai News: ਸੀਐੱਚਸੀ ਫਿਰੋਜ਼ਸ਼ਾਹ ਵਿਖੇ ਕੀਤੀਆਂ ਟੀਬੀ ਜਾਗਰੂਕਤਾ ਗਤੀਵਿਧੀਆਂ

    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਵਲ ਸਰਜਨ ਡਾਕਟਰ ਰਾਜਵਿੰਦਰ ਕੋਰ ਦੀ ਪ੍ਰਧਾਨਗੀ ਅਤੇ ਜਿਲਾ ਟੀਬੀ ਅਫਸਰ ਡਾਕਟਰ ਡਾ. ਸਤਿੰਦਰ ਕੌਰ ਓਬਰਾਏ ਦੀ ਅਗਵਾਈ ਹੇਠ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਟੀਬੀ ਬਾਰੇ ਜਾਗਰੂਕ ਕੀਤਾ ਗਿਆ ।

    ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਰੇਖਾ ਭੱਟੀ ਅਤੇ ਡਾ. ਅਭੈਜੀਤ ਸਿੰਘ ਨੇ ਦੱਸਿਆ ਕਿ ਟੀ.ਬੀ. ਦੀ ਰੋਕਥਾਮ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 100 ਦਿਨਾਂ ਲਈ ਟੀਬੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਤਪਦਿਕ ਰੋਗ ਦੇ ਲਛਣਾਂ ਅਤੇ ਬਚਾਅ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਅਗਲੇ 100 ਦਿਨਾਂ ਤੱਕ ਚਲੇਗਾ ਅਤੇ ਇਸ ਦੌਰਾਨ ਸਿਹਤ ਕਰਮੀਆਂ ਵੱਲੋਂ ਟੀਬੀ ਰੋਗ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਉਹਨਾਂ ਦਾ ਇਲਾਜ ਵੀ ਯਕੀਨੀ ਬਣਾਇਆ ਜਾਵੇਗਾ। Talwandi Bhai News

    Read Also : Raw Honey : ਅਸਲੀ ਸ਼ਹਿਦ ਦੀ ਕੀ ਹੈ ਪਛਾਣ? ਕੀ ਤੁਹਾਡਾ ਵੀ ਹੈ ਇਹੀ ਸਵਾਲ? ਤਾਂ ਜ਼ਰੂਰ ਪੜ੍ਹੋ ਪੂਰੀ ਖਬਰ

    ਇਸ ਮੋਕੇ ਜਾਣਕਾਰੀ ਦਿੰਦਿਆ ਰਣਜੀਤ ਸਿੰਘ ਐਸ.ਟੀ.ਐਸ. ਅਤੇ ਸ. ਹਰਦੀਪ ਸਿੰਘ ਬੀ.ਈ.ਈ. ਨੇ ਦੱਸਿਆ ਕਿ 100 ਦਿਨਾਂ ਟੀ.ਬੀ. ਮੁਹਿੰਮ ਤਹਿਤ ਵੱਖ – ਵੱਖ ਪਿੰਡਾਂ ਵਿੱਚ ਸਕਰੀਨਿੰਗ ਕੈੰਪ ਲਗਾਏ ਜਾ ਰਹੇ ਹਨ। ਇਸ ਵਿੱਚ ਸ਼ੱਕੀ ਮਰੀਜ਼ਾਂ ਦੇ ਸੈੰਪਲ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਜਾਂਚ ਕੀਤੇ ਜਾ ਰਹੇ ਹਨ ਅਤੇ ਮਰੀਜ਼ਾਂ ਦੇ ਐਕਸਰੇ ਵੀ ਕਰਵਾਏ ਜਾ ਰਹੇ ਹਨ । ਆਯੁਰਵੈਦਿਕ ਮੈਡੀਕਲ ਅਫਸਰ ਡਾ ਕਮਲਜੀਤ ਨੇ ਕਿਹਾ ਕਿ ਪਿੰਡਾਂ ਤੋਂ ਇਲਾਵਾ ਸਿਹਤ ਕਰਮੀਆਂ ਵੱਲੋਂ ਹਾਈ ਰਿਸਕ ਆਬਾਦੀ ਵਾਲੇ ਖੇਤਰਾਂ ਜਿਵੇਂ ਕਿ ਇੱਟਾਂ ਦੇ ਭੱਠਿਆਂ ਝੁੱਗੀਆਂ ਅਤੇ ਗੁਜਰਾਂ ਦੇ ਡੇਰਿਆਂ ਉੱਤੇ ਜਾ ਕੇ ਵੀ ਇਸ ਮੁਹਿੰਮ ਦੇ ਸੰਬੰਧ ‘ਚ ਸਕਰੀਨਿੰਗ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here