ਆਈ.ਜੀ. ਸੁਖਚੈਨ ਸਿੰਘ ਗਿੱਲ ਦਾ ਦਾਅਵਾ, ਜਲਦ ਹੀ ਬਾਕੀ ਦੋਸ਼ੀ ਵੀ ਹੋਣਗੇ ਪੁਲਿਸ ਹਿਰਾਸਤ ’ਚ
- ਕਿਹਾ, ਲਗਭਗ ਇਹ ਮਾਮਲਾ ਸੁਲਝਾ ਲਿਆ ਗਿਐ, ਠੀਕ ਲਾਈਨ ‘ਤੇ ਚੱਲ ਰਹੀ ਐ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਤਰਨਤਾਰਨ ਪੁਲਿਸ ਥਾਣੇ ‘ਤੇ ਕੀਤੇ ਗਏ ਆਰ.ਪੀ.ਜੀ. ਅਟੈਕ (RPG Attack) ਨੂੰ ਪੰਜਾਬ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ 4 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਸਫ਼ਲਤਾ ਹਾਸਲ ਕੀਤੀ ਗਈ ਹੈ, ਜਦੋਂਕਿ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਇਹ ਦਾਅਵਾ ਪੰਜਾਬ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਵੱਲੋਂ ਚੰਡੀਗੜ੍ਹ ਵਿਖੇ ਕੀਤਾ ਗਿਆ ਹੈ।
ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਰਵਾਈ ਠੀਕ ਲਾਈਨ ’ਤੇ ਚੱਲ ਰਹੀ ਹੈ ਅਤੇ ਇਸ ਅਟੈਕ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਜਲਦ ਹੀ ਸਫ਼ਲ ਹੋ ਜਾਣਗੇ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੋਟਰਸਾਈਕਲ ਤੋਂ ਲੈ ਕੇ ਹੋਰ ਸਮਾਨ ਸਪਲਾਈ ਕਰਨ ਵਾਲੇ 4 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਇਸ (RPG Attack) ਅਟੈਕ ਨੂੰ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਰਹਿ ਗਿਆ ਹੈ। ਇਨਾਂ ਤੱਕ ਵੀ ਪੰਜਾਬ ਪੁਲਿਸ ਪਹੁੰਚਣ ਵਾਲੀ ਹੈ ਅਤੇ ਜਲਦ ਹੀ ਪੁਲਿਸ ਥਾਣੇ ਵਿੱਚ ਆਰਪੀਜੀ ਅਟੈਕ ਨੂੰ ਕਰਨ ਵਾਲੇ ਦੋਸ਼ੀ ਵੀ ਪੁਲਿਸ ਦੀ ਪਕੜ ਵਿੱਚ ਹੋਣਗੇ। ਉਨਾਂ ਕਿਹਾ ਕਿ ਜਿਆਦਾ ਜਾਣਕਾਰੀ ਉਹ ਨਹੀਂ ਦੇ ਸਕਣਗੇ ਪਰ ਸਾਰੇ ਦੋਸ਼ੀਆਂ ਗਿ੍ਰਫ਼ਤਾਰ ਕਰਨ ਤੋਂ ਬਾਅਦ ਡਿਟੇਲ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ