ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ 5ਵੀਂ ਮੀਟਿੰਗ ‘ਚ ਸਰਕਾਰ ਦੀ ਵਿਉਂਤਬੰਦੀ
ਮੀਟਿੰਗ ‘ਚ ਮਮਤਾ ਬੈਨਰਜੀ, ਚੰਦਰਸ਼ੇਖਰ ਰਾਓ, ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ
ਕਿਹਾ, ਸਭ ਦੇ ਵਿਕਾਸ ਲਈ ਨੀਤੀ ਕਮਿਸ਼ਨ ਅਹਿਮ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਭਕਾ ਸਾਥ, ਸਭਕਾ ਵਿਕਾਸ ਤੇ ਸਭਕਾ ਵਿਸ਼ਵਾਸ’ ਦੇ ਟੀਚੇ ਨੂੰ ਪੂਰਾ ਕਰਨ ‘ਚ ਨੀਤੀ ਕਮਿਸ਼ਨ ਦੀ ਮਹੱਤਵਪੂਰਨ ਭੂਮਿਕਾ ਦੱਸਦਿਆਂ ਅੱਜ ਕਿਹਾ ਕਿ ਸਾਲ 2024 ਤੱਕ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ (350 ਲੱਖ ਕਰੋੜ ਰੁਪਏ) ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਚੁਣੌਤੀਪੂਰਨ, ਪਰ ਹਾਸਲ ਕਰਨ ਯੋਗ ਹੈ ਮੋਦੀ ਨੇ ਰਾਸ਼ਟਰਪਤੀ ਭਵਨ ਦੇ ਸੰਸਕ੍ਰਤਿਕ ਕੇਂਦਰ ‘ਚ ਹੋਈ ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਪੰਜਵੀਂ ਮੀਟਿੰਗ ਦੀ ਅਗਵਾਈ ਕਰਦਿਆਂ ਕਿਹਾ ਕਿ ਆਮਦਨ ਤੇ ਰੁਜ਼ਗਾਰ ਵਧਣ ਲਈ ਨਿਰਯਾਤ ਬਹੁਤ ਮਹੱਤਵਪੂਰਨ ਹੈ ਤੇ ਸੂਬਿਆਂ ਨੂੰ ਨਿਰਯਾਤ ਵਾਧੇ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ‘ਚ ਹਾਲ ਹੀ ਸਮਾਪਤ ਆਮ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਭ ਲਈ ਦੇਸ਼ ਦੇ ਵਿਕਾਸ ਲਈ ਕੰਮ ਕਰਨ ਦਾ ਸਮਾਂ ਹੈ ਉਨ੍ਹਾਂ ਗਰੀਬ, ਬੇਰੁਜ਼ਗਾਰੀ, ਸੋਕਾ, ਹੜ੍ਹ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਤੇ ਹਿੰਸਾ ਆਦਿ ਨਾਲ ਸਭ ਨੂੰ ਮਿਲ ਕੇ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਟੀਮ ਇੰਡੀਆ ਦੇ ਇਸ ਮੰਚ ਤੇ ਹਰ ਕਿਸੇ ਦਾ ਇੱਕ ਹੀ ਟੀਚਾ ਸਾਲ 2022 ਤੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ ਸਵੱਛ ਭਾਰਤ ਅਭਿਆਨ ਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਨੂੰ ਮਿਲੀ ਸਫ਼ਲਤਾ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਦੇ ਨਾਲ ਮਿਲ ਕੇ ਕੰਮ ਕਰਨ ‘ਤੇ ਇਹ ਸਫ਼ਲ ਹੋ ਸਕਿਆ ਹੈ
ਸੂਬੇ ਆਪਣੀ ਮੁੱਖ ਸਮਰੱਥਾ ਨੂੰ ਪਛਾਣਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਕਤੀਕਰਨ ਤੇ ਜੀਵਨ ਗੁਜ਼ਾਰਨ ‘ਚ ਹਰੇਕ ਸਹੂਲਤ ਅਸਾਨੀ ਨਾਲ ਹਰ ਇੱਕ ਭਾਰਤੀ ਨੂੰ ਮੁਹੱਈਆ ਕਰਾਉਣੀ ਪਵੇਗਾ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਲਈ ਤੈਅ ਟੀਚਿਆਂ ਨੂੰ ਦੋ ਅਕਤੂਬਰ ਤੱਕ ਪੂਰਾ ਕੀਤਾ ਜਾਣਾ ਚਾਹੀਦਾ ਹੈ ਤੇ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ ਤੈਅ ਟੀਚਿਆਂ ਨੂੰ ਹਾਸਲ ਕਰਨ ਲਈ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਲਘੂਕਾਲਿਕ ਤੇ ਦੀਰਘਕਾਲਿਕ ਟੀਚਿਆਂ ਨੂੰ ਹਾਸਲ ਕਰਨ ‘ਤੇ ਸਮੂਹਿਕ ਤੌਰ ‘ਤੇ ਧਿਆਨ ਕੇਂਦਰਿਤ ਕੀਤੇ ਜਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਨੂੰ ਸਾਲ 2024 ਤੱਕ ਪੰਜ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਿਆ ਰੱÎਖਿਆ ਗਿਆ ਹੈ ਜੋ ਚੁਣੌਤੀਪੂਰਨ ਹੈ ਪਰ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ ਉਨ੍ਹਾਂ ਸੂਬਿਆਂ ਨੂੰ ਆਪਣੀ ਮੁੱਖ ਸਮਰੱਥਾ ਨੂੰ ਪਛਾਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਛੋਟੇ ਘਰੇਲੂ ਉਤਪਾਦ (ਜੀਡੀਪੀ) ਵਧਾਉਣ ਦੀ ਪਹਿਲ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।