ਸਾਡੇ ਨਾਲ ਸ਼ਾਮਲ

Follow us

27.4 C
Chandigarh
Sunday, February 22, 2026
More
    Home Breaking News Taran Taran S...

    Taran Taran Sarpanch Murder: ਤਰਨਤਾਰਨ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ

    Taran Taran Sarpanch Murder
    Taran Taran Sarpanch Murder: ਤਰਨਤਾਰਨ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ

    ਸਰਪੰਚ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਸਮੇਤ 2 ਗ੍ਰਿਫਤਾਰ

    Taran Taran Sarpanch Murder: ਤਰਨਤਾਰਨ (ਸੱਚ ਕਹੂੰ ਨਿਊਜ਼)। ਤਰਨਤਾਰਨ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਸਰਪੰਚ ਕਤਲ ਮਾਮਲੇ ਦੇ ਮੁੱਖ ਮੁਲਜਮ ਸਮੇਤ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਨਸੇਰਾ ਪੰਨੂ ਨੇੜੇ ਹੋਈ, ਜਿੱਥੇ ਦੋਵੇਂ ਮੁਲਜਮ ਗੋਲੀਆਂ ਲੱਗਣ ਕਾਰਨ ਹਸਪਤਾਲ ’ਚ ਭਰਤੀ ਸਨ। ਪੁਲਿਸ ਮੁਖਬਰ ਤੋਂ ਮਿਲੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ, ਸੀਆਈਏ ਤਰਨਤਾਰਨ ਤੇ ਸਰਹਾਲੀ ਪੁਲਿਸ ਦੀਆਂ ਟੀਮਾਂ ਨੇ ਕੱਲ੍ਹ ਸ਼ਾਮ ਤੋਂ ਹੀ ਵੱਖ-ਵੱਖ ਥਾਵਾਂ ’ਤੇ ਜਾਲ ਵਿਛਾਏ ਹੋਏ ਸਨ। ਅੱਜ ਨਸੇਰਾ ਪੰਨੂ ਨੇੜੇ ਦਰਿਆ ਦੇ ਕੰਢੇ ਲਾਏ ਗਏ ਜਾਲ ਦੌਰਾਨ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ।

    ਇਹ ਖਬਰ ਵੀ ਪੜ੍ਹੋ : Blizzard Warning: ਅਮਰੀਕਾ ਦੇ ਪੂਰਬੀ ਤੱਟ ’ਤੇ ਬਰਫੀਲੇ ਤੂਫਾਨ ਦੀ ਚੇਤਾਵਨੀ, 1500 ਤੋਂ ਵੱਧ ਉਡਾਣਾਂ ਰੱਦ

    ਅਪਰਾਧੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸਵੈ-ਰੱਖਿਆ ’ਚ ਜਵਾਬੀ ਗੋਲੀਬਾਰੀ ਕੀਤੀ, ਜਿਸ ’ਚ ਦੋਵੇਂ ਬਾਈਕ ਸਵਾਰਾਂ ਦੀਆਂ ਲੱਤਾਂ ’ਚ ਗੋਲੀ ਲੱਗੀ। ਜਖਮੀ ਅਪਰਾਧੀਆਂ ਦੀ ਪਛਾਣ ਸ਼ਾਨਪ੍ਰੀਤ ਸਿੰਘ ਚੋਹਲਾ ਸਾਹਿਬ ਤੇ ਹਰਦੀਪ ਚੋਹਲਾ ਸਾਹਿਬ ਵਜੋਂ ਹੋਈ ਹੈ। ਸ਼ਾਨਪ੍ਰੀਤ ਸਿੰਘ ਸਿੱਧੂ ਫਾਰਮ ਵਿਖੇ ਸਰਪੰਚ ਕਤਲ ਮਾਮਲੇ ਦੇ ਚਾਰ ਮੁੱਖ ਮੁਲਜਮਾਂ ’ਚੋਂ ਇੱਕ ਹੈ। ਪੁਲਿਸ ਅਨੁਸਾਰ, ਸ਼ਾਨਪ੍ਰੀਤ ਸਿੰਘ ਦੀ ਮੌਕੇ ’ਤੇ ਮੌਜ਼ੂਦਗੀ ਤੇ ਗੋਲੀਬਾਰੀ ’ਚ ਉਸਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗ੍ਰਿਫਤਾਰੀ ਨਾਲ ਸਰਪੰਚ ਕਤਲ ਮਾਮਲੇ ਦੇ ਹੋਰ ਮੁਲਜਮਾਂ ਦੀ ਪਛਾਣ ਕਰਨ ’ਚ ਮਦਦ ਮਿਲਣ ਦੀ ਉਮੀਦ ਹੈ।