Tamil Nadu Bus Accident: ਤਾਮਿਲਨਾਡੂ ’ਚ 2 ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 6 ਦੀ ਮੌਤ

Tamil Nadu Bus Accident
Tamil Nadu Bus Accident: ਤਾਮਿਲਨਾਡੂ ’ਚ 2 ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 6 ਦੀ ਮੌਤ

30 ਯਾਤਰੀ ਹੋਏ ਜ਼ਖਮੀ | Tamil Nadu Bus Accident

Tamil Nadu Bus Accident: ਟੇਂਕਾਸੀ (ਏਜੰਸੀ)। ਸੋਮਵਾਰ ਨੂੰ ਤਾਮਿਲਨਾਡੂ ਦੇ ਟੇਂਕਾਸੀ ਜ਼ਿਲ੍ਹੇ ’ਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ’ਚ ਛੇ ਲੋਕਾਂ ਦੀ ਮੌਤ ਹੋ ਗਈ ਤੇ 30 ਯਾਤਰੀ ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਪੰਜ ਔਰਤਾਂ ਤੇ ਇੱਕ ਆਦਮੀ ਸ਼ਾਮਲ ਹਨ। ਮਦੁਰਾਈ ਤੋਂ ਸੇਨਕੋਟਾਈ ਜਾ ਰਹੀ ਇੱਕ ਬੱਸ ਤੇ ਟੇਂਕਾਸੀ ਤੋਂ ਕੋਵਿਲਪੱਟੀ ਜਾ ਰਹੀ ਇੱਕ ਬੱਸ ਸੋਮਵਾਰ ਸਵੇਰੇ 11 ਵਜੇ ਟਕਰਾ ਗਈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਡਰਾਈਵਰ ਦੀ ਗਲਤੀ ਸੀ। ਮਦੁਰਾਈ-ਸੇਂਕੋਟਾਈ ਬੱਸ ਦਾ ਡਰਾਈਵਰ ਲਾਪਰਵਾਹੀ ਤੇ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜ਼ਖਮੀ ਯਾਤਰੀਆਂ ਦਾ ਨੇੜਲੇ ਹਸਪਤਾਲਾਂ ’ਚ ਇਲਾਜ ਕੀਤਾ ਜਾ ਰਿਹਾ ਹੈ। ਕੁਝ ਪੀੜਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। Tamil Nadu Bus Accident

ਇਹ ਖਬਰ ਵੀ ਪੜ੍ਹੋ : Car Fire: ਕਾਰ ਨੂੰ ਅੱਗ ਲੱਗ ਗਈ, ਇੱਕ ਵਿਅਕਤੀ ਦੀ ਮੌਤ

25 ਐਂਬੂਲੈਂਸਾਂ ਰਾਹੀਂ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਬੱਸ ਅੰਦਰ ਫਸੇ ਯਾਤਰੀਆਂ ਨੂੰ ਬਚਾਉਣ ਲਈ ਜੇਸੀਬੀ ਦੀ ਵਰਤੋਂ ਕੀਤੀ ਗਈ। ਯਾਤਰੀਆਂ ਨੂੰ ਕਟਰਾਂ ਦੀ ਵਰਤੋਂ ਕਰਕੇ ਬੱਸ ਦੇ ਨੁਕਸਾਨੇ ਗਏ ਹਿੱਸਿਆਂ ਨੂੰ ਕੱਟ ਕੇ ਬਚਾਇਆ ਗਿਆ। ਫਿਰ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਣ ਲਈ 25 ਤੋਂ ਵੱਧ ਐਂਬੂਲੈਂਸਾਂ ਬੁਲਾਈਆਂ ਗਈਆਂ। ਹਾਦਸਾ ਵਾਪਰਨ ਵੇਲੇ ਦੋਵਾਂ ਬੱਸਾਂ ਵਿੱਚ ਘੱਟੋ-ਘੱਟ 55 ਲੋਕ ਸਵਾਰ ਸਨ।