ਅਟਾਰਨੀ ਜਨਰਲ ਵੱਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ‘ਚ ਸ਼ਕਤੀ ਪ੍ਰੀਖਿਣ ਦੀ ਸਲਾਹ

ਨਵੀਂ ਦਿੱਲੀ। ਤਾਮਿਲਨਾਡੂ ‘ਚ ਪੈਦਾ ਹੋਏ ਸਿਆਸੀ ਸੰਕਟ ਦਰਮਿਆਨ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਰਾਜਪਾਲ ਚੌਧਰੀ ਵਿੱਦਿਆ ਸਾਗਰ ਰਾਓ ਨੂੰ ਵਿਧਾਨ ਸਭਾ ‘ਚ ਸ਼ਕਤੀ ਪ੍ਰੀਖਣ ਕਰਾਉਣ ਦੇ ਆਦੇਸ਼ ਦੇਣ ਦੀ ਰਾਇ ਦਿੱਤੀ ਹੈ।

ਸ੍ਰੀ ਰੋਹਤਗੀ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਨੂੰ ਸ਼ਕਤੀ ਪ੍ਰੀਖਣ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਪਿਛਲੇ ਹਫ਼ਤੇ ਤੋਂ ਸੂਬੇ  ‘ਚ ਜਾਰੀ ਸਿਆਸੀ ਸੰਕਟ ਦੇ ਮੱਦੇਨਜ਼ਰ ਉਨ੍ਹਾਂ ਤੋਂ ਕਾਨੂੰਨੀ ਸਲਾਹ ਮੰਗੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ