ਪੂਰੇ ਹਲਕੇ ’ਚ ਪਹਿਲੇ ਰਾਊਂਡ ’ਚ ਹੋਈ 9.74 ਫੀਸਦੀ ਵੋਟਿੰਗ | Punjab Lok Sabha Election LIVE
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਲਈ ਅੱਜ ਪੈ ਰਹੀਆਂ ਵੋਟਾਂ ’ਚ ਗਰਮੀ ਦੇ ਮੌਸਮ ਨੂੰ ਵੇਖਦਿਆਂ ਸਵੇਰ ਵੇਲੇ ਤੋਂ ਹੀ ਵੱਡੀ ਗਿਣਤੀ ਲੋਕ ਵੋਟ ਪਾਉਣ ਲਈ ਘਰਾਂ ਤੋਂ ਨਿੱਕਲੇ। ਪੋਲੰਗ ਬੂਥਾਂ ’ਤੇ ਵੋਟਰਾਂ ਲਈ ਠੰਢੇ ਪਾਣੀ ਤੇ ਛਾਂ ਆਦਿ ਦੇ ਖਾਸ ਇੰਤਜਾਮ ਕੀਤੇ ਗਏ ਹਨ। ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਹਰ ਪਿੰਡ-ਸ਼ਹਿਰ ’ਚ ਪੂਰੀ ਚੌਕਸੀ ਦਿਖਾਈ ਜਾ ਰਹੀ ਹੈ। ਵੋਟਿੰਗ ਦੇ ਹੁਣ ਤੱਕ ਦੇ ਹਾਸਲ ਹੋਏ ਅੰਕੜਿਆਂ ਮੁਤਾਬਿਕ ਤਲਵੰਡੀ ਸਾਬੋ ਅੱਗੇ ਚੱਲ ਰਿਹਾ ਹੈ ਤੇ ਬਠਿੰਡਾ ਸ਼ਹਿਰੀ ਤੇ ਲੰਬੀ ਹਲਕਾ ਬਰਾਬਰ ਹਨ। ਲੋਕ ਸਭਾ ਹਲਕਾ ਬਠਿੰਡਾ ਦੇ ਜ਼ਿਲ੍ਹਾ ਬਠਿੰਡਾ ’ਚ ਪੈਂਦੇ ਵਿਧਾਨ ਸਭਾ ਹਲਕਿਆਂ ’ਚੋਂ ਹਲਕਾ ਭੁੱਚੋ ਮੰਡੀ ’ਚ 3 ਫੀਸਦੀ। (Punjab Lok Sabha Election LIVE)
ਇਹ ਵੀ ਪੜ੍ਹੋ : Faridkot Lok Sabha Election LIVE: ਫਰੀਦਕੋਟ ਲੋਕ ਸਭਾ ਸੀਟ ’ਤੇ ਸਵੇਰੇ 9 ਵਜੇ ਤੱਕ 9.83 ਫੀਸਦੀ ਵੋਟਿੰਗ, ਵੋਟਿੰਗ …
ਬਠਿੰਡਾ ਸ਼ਹਿਰੀ ’ਚ 12 ਫੀਸਦੀ, ਬਠਿੰਡਾ ਦਿਹਾਤੀ ’ਚ 10.1 ਫੀਸਦੀ, ਤਲਵੰਡੀ ਸਾਬੋ ’ਚ 13.72, ਮੌੜ ’ਚ 8 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ। ਮਾਨਸਾ ਜ਼ਿਲ੍ਹੇ ’ਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ’ਚੋਂ ਮਾਨਸਾ ਤੇ ਸਰਦੂਲਗੜ੍ਹ ’ਚ 9 ਫੀਸਦੀ ਤੇ ਬੁਢਲਾਡਾ ’ਚ 11 ਫੀਸਦੀ ਵੋਟਿੰਗ ਹੋ ਚੁੱਕੀ ਹੈ। ਇਹ ਅੰਕੜੇ 9 ਵਜੇ ਤੱਕ ਦੇ ਹਨ। ਨਵੇਂ ਵੋਟਰਾਂ ’ਚ ਵੀ ਵੋਟ ਪਾਉਣ ਲਈ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਚੋਣ ਅਮਲੇ ਵੱਲੋਂ ਪਹਿਲੀ ਵਾਰ ਵੋਟ ਪਾਉਣ ਆਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹਲਕਾ ਲੰਬੀ, ਜੋ ਲੋਕ ਸਭਾ ਬਠਿੰਡਾ ’ਚ ਆਉਂਦਾ ਹੈ ਉਸ ਹਲਕੇ ’ਚ 12 ਫੀਸਦੀ ਪੋਲੰਗ ਹੋ ਚੁੱਕੀ ਹੈ। (Punjab Lok Sabha Election LIVE)
ਡੀਸੀ ਮਾਨਸਾ ਨੇ ਲਾਈਨ ’ਚ ਲੱਗ ਪਾਈ ਵੋਟ | Punjab Lok Sabha Election LIVE
ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਸਥਾਪਿਤ ਬੂਥ ’ਤੇ ਲਾਈਨ ’ਚ ਲੱਗ ਕੇ ਵੋਟ ਪਾਈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਸਮੂਹ ਵੋਟਰ ਆਪੋ-ਆਪਣੀ ਵੋਟ ਪਾਉਣ ਜ਼ਰੂਰ ਆਉਣ।