Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸੰਘਰਸ਼ ਕਰ ਰਹੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਤਲਵੰਡੀ ਭਾਈ ਮੁਕੰਮਲ ਤੌਰ ’ਤੇ ਬੰਦ ਰਿਹਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੇ ਤਲਵੰਡੀ ਭਾਈ ਵਿਖੇ ਫਿਰੋਜਪੁਰ-ਲੁਧਿਆਣਾ ਰੇਲ ਮਾਰਗ ਤੇ ਮੈਨ ਫਾਟਕ ਉੱਪਰ ਧਰਨਾ ਲਗਾਇਆ ਗਿਆ।
Read Also : Punjab Bandh News: ਦੇਖੋ, ਬੰਦ ਦੌਰਾਨ ਕੀ ਹਨ ਅਮਲੋਹ ਦੇ ਹਾਲਾਤ?
ਇਸ ਧਰਨੇ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਘੱਲ ਖੁਰਦ (ਤਲਵੰਡੀ ਭਾਈ) ਵੱਲੋਂ ਪੂਰਨ ਸਮਰਥਨ ਦਿੱਤਾ ਗਿਆ। ਰੋਸ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਗੁਰਜੰਟ ਸਿੰਘ ਲਹਿਰਾ, ਡਾ. ਰਾਕੇਸ਼ ਮਹਿਤਾ ਸੁਲਹਾਨੀ ਡਾ. ਸੁਖਦੇਵ ਸਿੰਘ ਕੋਟ ਕਰੋੜ ਕਲਾਂ ਆਦਿ ਆਗੂਆਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਧਾਰਨ ਕੀਤੇ ਗਏ ਅੜੀਅਲ ਰਵੱਈਏ ਦੀ ਨਿੰਦਾ ਕੀਤੀ। ਉਕਤ ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੀ ਬਲੀ ਲੈਣ ਤੇ ਤੁਲੀ ਹੋਈ ਹੈ। Talwandi Bhai News
ਧਰਨੇ ਦੌਰਾਨ ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਕੇਵਲ ਸਿੰਘ ਬੂਈਆਂ ਵਾਲਾ, ਛਿੰਦਰ ਸਿੰਘ ਕੋਟ ਕਰੋੜ, ਅਮਰਜੀਤ ਕੌਰ ਕਾਲੀਏਵਾਲਾ, ਚਮਕੌਰ ਸਿੰਘ ਵਰਨਾਲਾ, ਚਮਕੌਰ ਸਿੰਘ ਫੇਰੋਕੇ, ਰਵਿੰਦਰ ਸਿੰਘ ਹਰਾਜ, ਸੋਨਾ ਹਰਾਜ, ਸੁਖਮੰਦਰ ਸਿੰਘ ਗਾਦੜੀਵਾਲਾ, ਰੇਸ਼ਮ ਸਿੰਘ, ਦਰਸ਼ਨ ਸਿੰਘ ਸੇਖਵਾਂ ਪ੍ਰਧਾਨ ਟੀਐਸਯੂ, ਡਾ. ਰਾਕੇਸ਼ ਮਹਿਤਾ, ਡਾ. ਰਾਜਿੰਦਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਡਾ. ਹਰਪ੍ਰੀਤ ਸਿੰਘ, ਡਾ. ਬੰਟੀ, ਡਾ. ਸੁਰਿੰਦਰ ਕੁਮਾਰ, ਡਾ. ਬਲਵਿੰਦਰ ਸਿੰਘ, ਡਾ. ਜਗਦੀਪ ਸਿੰਘ, ਡਾ. ਬਲਦੇਵ ਸਿੰਘ, ਡਾ. ਰਣਜੀਤ ਸਿੰਘ, ਡਾ. ਜਗਸੀਰ ਸਿੰਘ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਦੇ ਹੋਰ ਕਈ ਆਗੂ ਮੌਜ਼ੂਦ ਸਨ।