Talwandi Bhai News: ਬਲਾਕ ਪੱਧਰੀ ਨਾਮ ਚਰਚਾ ਦੌਰਾਨ ਗਾਇਆ ਗੁਰੂਜੱਸ

Talwandi Bhai News
Talwandi Bhai News: ਬਲਾਕ ਪੱਧਰੀ ਨਾਮ ਚਰਚਾ ਦੌਰਾਨ ਗਾਇਆ ਗੁਰੂਜੱਸ

Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਇੰਸਾਂ ਵੱਲੋ ਚਲਾਈ ਗਈ ਜੀਵੋ ਉਧਾਰ ਯਾਤਰਾ ਦੌਰਾਨ 24 ਦਸੰਬਰ 2006 ਨੂੰ ਤਲਵੰਡੀ ਭਾਈ ਦੀ ਨਵੀਂ ਅਨਾਜ ਮੰਡੀ ਵਿੱਚ ਰੂਹਾਨੀ ਸਤਿਸੰਗ ਫਰਮਾਉਣ ਦੀ ਵਰ੍ਹੇਗੰਢ ਵਜੋਂ ਨਾਮ ਚਰਚਾ ਹੋਈ। ਬਲਾਕ ਤਲਵੰਡੀ ਦੀ ਸਮੁੱਚੀ ਸਾਧ-ਸੰਗਤ ਵੱਲੋ ਸਤਿਸੰਗ ਫਰਮਾਉਣ ਦੀ ਵਰ੍ਹੇਗੰਢ ਦੀ ਯਾਦ ਨੂੰ ਤਾਜਾ ਕਰਦਿਆਂ ਬਲਾਕ ਤਲਵੰਡੀ ਭਾਈ ਦੀ ਸਮੁੱਚੀ ਸਾਧ-ਸੰਗਤ ਵੱਲੋ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਤਲਵੰਡੀ ਭਾਈ ਵਿੱਚ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਜਿਸ ਵਿੱਚ ਸਾਧ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ।

Read Also : Haryana Winter Holidays: ਹਰਿਆਣਾ ’ਚ ਇਸ ਦਿਨ ਤੋਂ ਸ਼ੁਰੂ ਹੋਣਗੀਆਂ ਸਰਦੀਆਂ ਦੀਆਂ ਛੁੱਟੀਆਂ

ਨਾਮ ਚਰਚਾ ਦੀ ਕਾਰਵਾਈ ਅਸ਼ੋਕ ਕੁਮਾਰ ਇੰਸਾਂ ਪ੍ਰੇਮੀ ਸੇਵਕ ਨੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਹਰਾ ਬੋਲ ਕੇ ਸੁਰੂ ਕਰਵਾਈ। ਇਸ ਮੌਕੇ ਕਵੀਰਾਜ ਵੀਰਾ ਨੇ ਸ਼ਬਦ ਬੋਲੇ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡ ਕੀਤੇ ਅਨਮੋਲ ਬਚਨ ਐਲਸੀਡੀ ਰਾਹੀਂ ਚਲਾਏ ਜੋ ਸਾਧ-ਸੰਗਤ ਨੇ ਸ਼ਰਧਾ ਪੂਰਵਕ ਸਰਵਣ ਕੀਤੇ। Talwandi Bhai News

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੱਘੜ ਸਿੰਘ ਇੰਸਾਂ 85 ਮੈਂਬਰ , ਵਿਜੈ ਇੰਸਾਂ 85 ਮੈਂਬਰ, ਧਰਮਪਾਲ ਇੰਸਾਂ 85 ਮੈਂਬਰ ਤੇ ਭੈਣ ਨਿਰਮਲ ਇੰਸਾਂ 85 ਮੈਂਬਰ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ 167 ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਤੇ ਉਹਨਾ ਮਾਨਵਤਾ ਭਲਾਈ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ, ਪੰਦਰ੍ਹਾਂ ਮੈਂਬਰ ਸਮੁੱਚੀਆਂ ਕਮੇਟੀਆਂ ਦੇ ਸੇਵਾਦਾਰ ਤੇ ਸਾਧ-ਸੰਗਤ ਮੌਜ਼ੂਦ ਸੀ।