ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਕੀਤਾ ਕਈ ਠਿਕਾਣਿਆਂ ਤੇ ਕਬਜਾ
ਗਜਨੀ, ਏਜੰਸੀ।
ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਨੇ ਸ਼ੁੱਕਰਵਾਰ ਸਵੇਰੇ ਅਵਾਸੀ ਤੇ ਵਪਾਰਕ ਕੰਪਲੈਕਸ ‘ਤੇ ਜੰਮਕੇ ਗੋਲੀਬਾਰੀ ਕੀਤੀ ਅਤੇ ਕਈ ਠਿਕਾਣਿਆਂ ‘ਤੇ ਕਬਜਾ ਕਰ ਲਿਆ। ਅਧਿਕਾਰੀ ਸੂਤਰਾ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਅਤੇ ਦੱਖਣੀ ਅਫਗਾਨਿਸਤਾਨ ਨੂੰ ਜੋੜਨ ਵਾਲੇ ਇਸ ਖੇਤਰਾ ‘ਚ ਤਾਲਿਬਾਨ ਦਾ ਇਹ ਹਮਲਾ ਹਾਲ ਹੀ ਦੇ ਹਮਲੇ ‘ਚ ਕਾਫੀ ਜ਼ੋਰਦਾਰ ਹੈ।
ਸੂਤਰਾਂ ਨੇ ਦੱਸਿਆ ਕਿ ਸਰਕਾਰੀ ਸੈਨਿਕਾਂ ਅਤੇ ਤਾਲਿਬਾਨ ਅੱਤਵਾਦੀਆਂ ਵਿਚਕਾਰ ਵੀਰਵਾਰ ਰਾਤ ਤੋਂ ਹੀ ਮੁਕਾਬਲਾ ਚੱਲ ਰਿਹਾ ਸੀ ਅਤੇ ਇਸ ਤੋਂ ਬਾਅਦ ਸੈਨਿਕਾਂ ਨੇ ਕਾਬੁਲ ਨੂੰ ਜੋੜਨ ਵਾਲੇ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ। ਗਜਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨੀ ਅੱਤਵਾਦੀ ਆਵਾਸੀ ਅਤੇ ਵਪਾਰਕ ਖੇਤਰਾਂ ‘ਚ ਜੋਰਦਾਰ ਗੋਲੀਬਾਰੀ ਕਰ ਰਹੇ ਹਨ ਤੇ ਇਕ ਮਿੰਟ ਵੀ ਅਜਿਹਾ ਨਹੀਂ ਆਇਆ ਕਿ ਪਿਛਲੇ ਅੱਠ ਘੰਟਿਆਂ ਤੋਂ ਗੋਲਬਾਰੀ ਰੁਕੀ ਹੋਵੇ। (Afghanistan)
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੇ ਲਈ ਘਰਾਂ ਤੋਂ ਬਾਹਰ ਨਿਕਲੇਣਾ ਖਤਰਨਾਕ ਹੋ ਗਿਆ ਹੈ ਅਤੇ ਹੁਣ ਤੱਕ ਇਸ ਵਿਚ ਮੌਤਾਂ ਦੀ ਸੰਖਿਆ ਦੇ ਬਾਰੇ ‘ਚ ਸਹੀ ਜਾਣਕਾਰੀ ਨਹੀਂ ਮਿਲੀ ਹੈ। ਇਸ ਵਿਚਕਾਰ ਤਾਲਬਾਨ ਦੇ ਬੁਲਾਰੇ ਜਵੀਉਲਾਹ ਮੁਜਾਹਿਦ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ‘ਤੇ ਉਨ੍ਹਾਂ ਦਾ ਕਬਜਾ ਹੈ ਅਤੇ ਇਸ ਹਮਲੇ ‘ਚ ਕਈ ਲੋਕ ਮਾਰੇ ਗਏ ਹਨ। (Afghanistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।