ਕਾਬੁਲ ‘ਚ ਹੋਏ ਹਮਲੇ ਤੋਂ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਅਮਨ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਹੈ ਇਸ ਹਮਲੇ ‘ਚ ਇੱਕ ਅਮਰੀਕੀ ਫੌਜੀ ਸਮੇਤ 12 ਹੋਰ ਨਿਰਦੋਸ਼ ਬੰਦੇ ਮਾਰੇ ਗਏ ਹਨ ਸਾਫ਼ ਹੈ ਕਿ ਅਮਰੀਕਾ ਹੁਣ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਵੇਗਾ ਟਰੰਪ ਦਾ ਸਮਝੌਤਾ ਰੱਦ ਕਰਨ ਦਾ ਫੈਸਲਾ ਤਰਕ ਸੰਗਤ ਤੇ ਅੱਤਵਾਦ ਖਿਲਾਫ਼ ਸਖ਼ਤ ਸੰਦੇਸ਼ ਹੈ ਉਹਨਾਂ ਦੀ ਇਹ ਗੱਲ ਦਰੁਸਤ ਹੈ ਕਿ ਅਮਨ ਦੀ ਖਾਤਰ ਹੋ ਰਹੇ ਸਮਝੌਤੇ ਦੌਰਾਨ ਹੀ ਜੇਕਰ ਅਮਨ ਕਾਇਮ ਨਹੀਂ ਰਹਿੰਦਾ ਤਾਂ ਸਮਝੌਤੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਅਮਰੀਕਾ ਦੇ ਇਸ ਰੁਖ਼ ਨਾਲ ਭਾਰਤ ਦੇ ਪਾਕਿ ਸਬੰਧਾਂ ਪ੍ਰਤੀ ਦ੍ਰਿਸ਼ਟੀਕੋਣ ਦੀ ਪੁਸ਼ਟੀ ਹੁੰਦੀ ਹੈ ਭਾਰਤ ਵੱਲੋਂ ਇੱਕ ਹੀ ਦਲੀਲ ਦਿੱਤੀ ਜਾਂਦੀ ਹੈ ਕਿ ਦੋਪਾਸੀ ਗੱਲਬਾਤ ਤੋਂ ਪਹਿਲਾਂ ਸਰਹੱਦਾਂ ‘ਤੇ ਅਮਨ ਕਾਇਮ ਹੋਣਾ ਜ਼ਰੂਰੀ ਹੈ ਪਰ ਪਾਕਿਸਤਾਨੀ ਫੌਜ ਤੇ ਪਾਕਿ ਅਧਾਰਿਤ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ‘ਚ ਹਿੰਸਾ ਫੈਲਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਨ ਅਜਿਹੇ ਹਾਲਾਤਾਂ ‘ਚ ਭਾਰਤ ਵੱਲੋਂ ਗੱਲਬਾਤ ਤੋਂ ਨਾਂਹ ਕਰਨਾ ਜਾਇਜ਼ ਤੇ ਜ਼ਰੂਰੀ ਹੈ ਅਫ਼ਗਾਨਿਸਤਾਨ ਦਾ ਘਟਨਾਚੱਕਰ ਅਮਰੀਕਾ ਵਰਗੇ ਦੇਸ਼ਾਂ ਲਈ ਵੀ ਨਸੀਹਤ ਹੈ ਜੋ ਬਿਨਾ ਹਿੰਸਾ ਰੁਕੇ ਕਸ਼ਮੀਰ ਮਾਮਲਾ ਸੁਲਝਾਉਣ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰ ਰਹੇ ਹਨ ਅਮਰੀਕਾ ਦੀ ਇਹ ਦੋਗਲੀ ਨੀਤੀ ਰਹੀ ਹੈ ਕਿ ਖੁਦ ਅੱਤਵਾਦ ਖਿਲਾਫ਼ ਸਖ਼ਤ ਕਦਮ ਚੁੱਕਣ ਦਾ ਐਲਾਨ ਕਰਦੇ ਹਨ, ਦੂਜੇ ਪਾਸੇ ਭਾਰਤ ਨੂੰ ਸੰਜਮ ਵਰਤਣ ਦੀ ਸਲਾਹ ਦੇਂਦੇ ਹਨ ਧਾਰਾ 370 ਤੋੜਨ ਤੋਂ ਬਾਦ ਪਹਿਲਾਂ ਅਮਰੀਕਾ ਨੇ ਪਾਕਿਸਤਾਨ ‘ਤੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦਾ ਦਬਾਅ ਪਾਇਆ ਇਸੇ ਦਬਾਅ ਤਹਿਤ ਪਾਕਿ ਦੇ ਵਿਦੇਸ਼ ਮੰਤਰੀ ਨੇ ਮੀਡੀਆ ‘ਚ ਇਹ ਬਿਆਨ ਦਿੱਤਾ ਕਿ ਪਾਕਿ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਇਸ ਤੋਂ ਬਾਦ ਅਮਰੀਕੀ ਅਧਿਕਾਰੀ ਭਾਰਤ ਨੂੰ ਵੀ ਪਾਕਿ ਨਾਲ ਗੱਲਬਾਤ ਕਰਨ ਦੇ ਇਸ਼ਾਰੇ ਕਰ ਰਹੇ ਹਨ ਇਹਨਾਂ ਹਲਾਤਾਂ ‘ਚ ਭਾਰਤ ਦਾ ਗੱਲਬਾਤ ਲਈ ਤਿਆਰ ਹੋਣ ਦੇ ਕੋਈ ਅਸਾਰ ਨਹੀਂ ਹੁਣ ਅਫ਼ਗਾਨਿਸਤਾਨ ‘ਚ ਅਮਰੀਕਾ ਦੇ ਫੈਸਲੇ ਨਾਲ ਭਾਰਤ ਦੇ ਤਰਕ ਦੀ ਪ੍ਰੋੜਤਾ ਹੋ ਗਈ ਹੈ ਦਰਅਸਲ ਕਿਸੇ ਵੀ ਸਮਝੌਤੇ ਲਈ ਆਪਸੀ ਭਰੋਸੇ ਦਾ ਬਹਾਲ ਹੋਣਾ ਜ਼ਰੂਰੀ ਹੈ ਜਦੋਂ ਤੱਕ ਦੋਵੇਂ ਧਿਰਾਂ ਇੱਕ-ਦੂਜੇ ਨੂੰ ਸੰਤੁਸ਼ਟ ਕਰਨਾ ਯਕੀਨੀ ਨਹੀਂ ਬਣਾਉਂਦੀਆਂ ਉਦੋਂ ਤੱਕ ਸਮਝੌਤਾ ਸਿਰੇ ਨਹੀਂ ਚੜ੍ਹ ਸਕਦਾ ਤੇ ਨਾ ਹੀ ਉਸ ਦੇ ਉਦੇਸ਼ ਦੀ ਪ੍ਰਾਪਤੀ ਹੋ ਸਕਦੀ ਹੈ ਭਾਰਤ ਪਾਕਿ ਦਰਮਿਆਨ ਵੱਡੀ ਸਮੱਸਿਆ ਹੀ ਇਹੀ ਹੈ ਸ਼ਿਮਲਾ ਸਮਝੌਤਾ ਤੇ ਲਾਹੌਰ ਐਲਾਨਨਾਮਾ ਵੀ ਇਸੇ ਕਾਰਨ ਹੀ ਕਾਮਯਾਬ ਨਹੀਂ ਹੋ ਸਕੇ ਇਹ ਘਟਨਾਚੱਕਰ ਅੱਤਵਾਦ ਪ੍ਰਤੀ ਇਕਹਿਰੇ ਮਾਨਦੰਡ ਬਣਾਉਣ ਦੀ ਗਵਾਹੀ ਭਰਦਾ ਹੈ ਵਿਵਾਦ ਭਾਵੇਂ ਦੋ ਦੇਸ਼ਾਂ ਦਰਮਿਆਨ ਹੋਵੇ ਜਾਂ ਦੋ ਸੰਗਠਨਾਂ ਦਰਮਿਆਨ ਅਮਨ ਤੇ ਵਿਸ਼ਵਾਸ ਪਹਿਲੀ ਸ਼ਰਤ ਹੋਣੀ ਚਾਹੀਦੀ ਹੈ ਵਰ੍ਹਦੀਆਂ ਗੋਲੀਆਂ ‘ਚ ਅਮਨ ਦੇ ਤਰਾਨੇ ਗਾਉਣੇ ਮਨੁੱਖੀ ਇਤਿਹਾਸ ਦਾ ਕਦੇ ਵੀ ਅੰਗ ਨਹੀਂ ਰਹੇ ਅਮਨ ਵਾਸਤੇ ਅਮਨ ਜ਼ਰੂਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।