ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਪ੍ਰਤਿਭਾ ਦਾ ਮੁ...

    ਪ੍ਰਤਿਭਾ ਦਾ ਮੁਲਾਂਕਣ

    ਪ੍ਰਤਿਭਾ ਦਾ ਮੁਲਾਂਕਣ

    ਇੱਕ ਵਾਰ ਜਾਰਜ਼ ਬਰਨਾਰਡ ਸ਼ਾਅ ਨੂੰ ਇੱਕ ਔਰਤ ਨੇ ਰਾਤ ਦੇ ਭੋਜਨ ’ਤੇ ਸੱਦਿਆ ਕਾਫ਼ੀ ਰੁੱਝੇ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਸੱਦਾ ਮਨਜ਼ੂਰ ਕਰ ਲਿਆ ਜਿਸ ਦਿਨ ਦਾ ਸੱਦਾ ਸੀ, ਉਸ ਦਿਨ ਸ਼ਾਅ ਸੱਚਮੁੱਚ ਰੁੱਝੇ ਸਨ ਕੰਮ ਖਤਮ ਕਰਕੇ ਉਹ ਜਲਦੀ ਨਾਲ ਉਸ ਔਰਤ ਦੇ ਘਰ ਪਹੁੰਚੇ ਉਨ੍ਹਾਂ ਨੂੰ ਵੇਖਦਿਆਂ ਹੀ ਉਸ ਔਰਤ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉੱਠੀਆਂ ਪਰ ਅਗਲੇ ਹੀ ਪਲ ਉਸ ਦੇ ਚਿਹਰੇ ’ਤੇ ਨਿਰਾਸ਼ਾ ਛਾ ਗਈ ਹੋਇਆ ਇੰਜ ਕਿ ਸ਼ਾਅ ਨੇ ਬਹੁਤ ਹੀ ਮਾਮੂਲੀ ਕੱਪੜੇ ਪਹਿਨੇ ਹੋਏ ਸਨ ਕਾਰਨ ਪਤਾ ਲੱਗਣ ’ਤੇ ਸ਼ਾਅ ਨੇ ਕਿਹਾ ਕਿ ਦੇਰ ਹੋ ਜਾਣ ਕਾਰਨ ਉਸ ਨੂੰ ਕੱਪੜੇ ਬਦਲਣ ਦਾ ਸਮਾਂ ਨਹੀਂ ਮਿਲ ਸਕਿਆ, ਪਰ ਉਹ ਔਰਤ ਨਾ ਮੰਨੀ ਉਸ ਨੇ ਕਿਹਾ, ‘‘ਤੁਸੀਂ ਮੋਟਰ ਗੱਡੀ ’ਚ ਬੈਠ ਕੇ ਘਰ ਜਾਓ ਅਤੇ ਚੰਗੇ ਕੱਪੜੇ ਪਹਿਨ ਕੇ ਆਓ’’ ‘‘ਠੀਕ ਹੈ, ਮੈਂ ਆਇਆ’’

    ਇਹ ਕਹਿ ਕੇ ਸ਼ਾਅ ਘਰ ਚਲੇ ਗਏ, ਜਦੋਂ ਵਾਪਸ ਆਏ ਤਾਂ ਉਨ੍ਹਾਂ ਬਹੁਤ ਕੀਮਤੀ ਕੱਪੜੇ ਪਹਿਨੇ ਹੋਏ ਸਨ ਥੋੜ੍ਹੀ ਦੇਰ ਬਾਅਦ ਅਚਾਨਕ ਸਾਰਿਆਂ ਨੇ ਵੇਖਿਆ ਕਿ ਸ਼ਾਅ ਆਈਸਕ੍ਰੀਮ ਅਤੇ ਖਾਣ ਵਾਲੀਆਂ ਚੀਜ਼ਾਂ ਨੂੰ ਆਪਣੇ ਕੱਪੜਿਆਂ ਨਾਲ ਮਲ ਰਹੇ ਹਨ ਨਾਲ ਹੀ ਬੋਲ ਰਹੇ ਹਨ, ‘‘ਖਾਓ, ਮੇਰੇ ਕੱਪੜਿਓ, ਖਾਓ, ਸੱਦਾ ਤੁਹਾਨੂੰ ਮਿਲਿਆ ਹੈ, ਤੁਸੀਂ ਹੀ ਖਾਓ’’‘‘ਇਹ ਤੁਸੀਂ ਕੀ ਕਰ ਰਹੇ ਹੋ, ਤੁਸੀਂ ਆਪ ਖਾਓ ਔਰਤ ਨੇ ਕਿਹਾ?’’ ਸ਼ਾਅ ਨੇ ਕਿਹਾ, ‘‘ਮੈਂ ਉਹੀ ਕਹਿ ਰਿਹਾ ਹਾਂ , ਜੋ ਮੈਨੂੰ ਕਰਨਾ ਚਾਹੀਦਾ ਹੈ ਇੱਥੇ ਸੱਦਾ ਮੈਨੂੰ ਨਹੀਂ, ਮੇਰੇ ਕੱਪੜਿਆਂ ਨੂੰ ਮਿਲਿਆ ਹੈ ਇਸ ਲਈ ਅੱਜ ਦਾ ਖਾਣਾ ਮੇਰੇ ਕੱਪੜੇ ਹੀ ਖਾਣਗੇ’’ ਸ਼ਾਅ ਨੇ ਉੱਤਰ ਦਿੱਤਾ ਔਰਤ ਨੂੰ ਆਪਣੀ ਬੇਸਮਝੀ ਤੇ ਬਹੁਤ ਅਫਸੋਸ ਹੋਇਆ ਤੇ ਮੁਆਫ਼ੀ ਮੰਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here