ਰਾਜੂ ਖੰਨਾ ਨੇ ਗਰਾਊਡ ਪੱਧਰ ਤੇ ਖੇਤਾਂ ਵਿੱਚ ਜਾ ਕਿ ਗਿਰਦਾਵਰੀ ਕਰਨ ਦੀ ਐਸ ਡੀ ਐਮ ਅਮਲੋਹ ਤੋਂ ਕੀਤੀ ਸੀ ਮੰਗ
(ਅਨਿਲ ਲੁਟਾਵਾ) ਅਮਲੋਹ । ਹਲਕਾ ਅਮਲੋਹ ਅੰਦਰ 3000 ਹਜ਼ਾਰ ਏਕੜ ਖਰਾਬ ਹੋਈ ਆਲੂਆਂ ਦੀ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਗਰਾਊਡ ਪੱਧਰ ਤੇ ਖੇਤਾਂ ਵਿੱਚ ਜਾ ਕਿ ਕਰਨ ਲਈ ਕੱਲ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਵਫ਼ਦ ਐਸ ਡੀ ਐਮ ਅਮਲੋਹ ਜੀਵਨਜੋਤ ਕੌਰ ਨੂੰ ਮਿਲਿਆ। ਕਿਸਾਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸ ਡੀ ਐਮ ਅਮਲੋਹ ਵੱਲੋਂ ਤੁਰੰਤ ਆਲੂਆਂ ਦੇ ਖ਼ਰਾਬੇ ਦੀ ਗਿਰਦਾਵਰੀ ਗਰਾਊਡ ਪੱਧਰ ਤੇ ਖੇਤਾਂ ਵਿੱਚ ਜਾਂ ਕਿ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਹਿੰਮਤਗੜ ਛੰਨਾ ਦੇ ਖੇਤਾ ਵਿੱਚ ਪੁੱਜੇ।
ਜਿਥੇ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ,ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਕਿਸਾਨ ਆਗੂ ਪ੍ਰੇਮ ਸਿੰਘ ਛੰਨਾ,ਕਿਸਾਨ ਜਗਮੇਲ ਸਿੰਘ ਨੇ ਐਸ ਡੀ ਐਮ ਅਮਲੋਹ ਨੂੰ ਬਰਸਾਤ ਦੀ ਭੇਟ ਚੜ੍ਹੇ ਆਲੂਆਂ ਦੀ ਫ਼ਸਲ ਜੋ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ।ਉਸ ਨੂੰ ਪੁੱਟ ਕੇ ਐਸ ਡੀ ਐਮ ਨੂੰ ਦਿਖਾਇਆ ਗਿਆ। ਹਿੰਮਤਗੜ ਛੰਨਾ ਵਿਖੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਐਸ ਡੀ ਐਮ ਅਮਲੋਹ ਨੇ ਕਿਹਾ ਕਿ ਹਰ ਕਿਸਾਨ ਜਿਸ ਦੀ ਆਲੂਆਂ ਦੀ ਫ਼ਸਲ ਬਰਸਾਤ ਕਾਰਨ ਨੁਕਸਾਨੀ ਗਈ ਹੈ। ਉਹਨਾਂ ਦੇ ਖੇਤਾਂ ਦੀ ਗਿਰਦਾਵਰੀ ਲਈ ਤਹਿਸੀਲਦਾਰ ਅੰਕਿਤਾ ਅਗਰਵਾਲ ਤੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਕੀਤੇ ਗਏ ਹਨ ਕਿ ਗਿਰਦਾਵਰੀ ਗਰਾਊਡ ਪੱਧਰ ਤੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੇ ਨੁਕਸਾਨ ਦੀ ਸਹੀ ਪੂਰਤੀ ਹੋ ਸਕੇ ਤੇ ਜਲਦ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਐਸ ਡੀ ਐਮ ਅਮਲੋਹ ਮੈਡਮ ਜੀਵਨਜੋਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਕਿਸਾਨਾਂ ਦਾ ਦਰਦ ਸਮਝਦੇ ਹੋਏ ਆਪ ਖੇਤਾ ਵਿੱਚ ਪੁੱਜ ਕਿ ਆਲੂਆਂ ਦਾ ਖ਼ਰਾਬਾ ਦੇਖ ਕਿ ਗਰਾਉਂਡ ਪੱਧਰ ਤੇ ਜਾ ਕਿ ਸਬੰਧਿਤ ਅਧਿਕਾਰੀਆਂ ਨੂੰ ਗਿਰਦਾਵਰੀ ਦੀਆਂ ਹਦਾਇਤਾਂ ਕੀਤੀਆਂ ਹਨ। ਐਸ ਡੀ ਐਮ ਅਮਲੋਹ ਦੇ ਦੌਰੇ ਸਮੇਂ ਕਿਸਾਨ ਆਗੂ ਸ਼ਰਧਾ ਸਿੰਘ ਛੰਨਾ,ਕਿਸਾਨ ਆਗੂ ਪ੍ਰੇਮ ਸਿੰਘ ਛੰਨਾ, ਹਰਵਿੰਦਰ ਸਿੰਘ ਬਿੰਦਾ, ਸਾਹਿਬ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਜਗਮੇਲ ਸਿੰਘ, ਮਨਦੀਪ ਸਿੰਘ,ਨਿਰਭੈ ਸਿੰਘ ਵਿਰਕ, ਸੁਖਚੈਨ ਸਿੰਘ ਦੀਵਾ, ਤੇਜਵੰਤ ਸਿੰਘ ਵਿਰਕ ਆਦਿ ਕਿਸਾਨ ਮੌਜੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














