ਸਾਡੇ ਨਾਲ ਸ਼ਾਮਲ

Follow us

16.7 C
Chandigarh
Saturday, February 21, 2026
More
    Home ਸੂਬੇ ਪੰਜਾਬ ਰਿਸ਼ਵਤ ਲੈਂਦਿਆਂ...

    ਰਿਸ਼ਵਤ ਲੈਂਦਿਆਂ BDPO ਕਾਬੂ

    Sarpanch
    ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਿੰਡ ਲਹਿਰੀ ਦਾ ਸਰਪੰਚ ਬਰਖਾਸਤ

    BDPO | 4500 ਰੁਪਏ ਮੌਕੇ ‘ਤੇ ਕੀਤੇ ਬਰਾਮਦ

    ਪਾਤੜਾਂ। ਵਿਜੀਲੈਂਸ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਬੀ. ਡੀ. ਪੀ. ਓ. ਪਾਤੜਾਂ ਸੰਜੀਵ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀ. ਡੀ. ਪੀ. ਓ. ਪਾਤੜਾਂ ਸੰਜੀਵ ਕੁਮਾਰ ਨੇ ਆਪਣੇ ਹੀ ਦਫਤਰ ਦੇ ਇਕ ਪੰਚਾਇਤ ਅਫ਼ਸਰ ਸ਼ਮਸ਼ੇਰ ਸਿੰਘ ਤੋਂ ਉਸ ਦੇ ਮੈਡੀਕਲ ਬਿੱਲਾਂ ਨੂੰ ਪਾਸ ਕਰਨ ਲਈ 8 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਤੈਅ ਕੀਤੇ ਸੌਦੇ ਅਨੁਸਾਰ 2 ਹਜ਼ਾਰ ਰੁਪਏ ਬੀ. ਡੀ. ਪੀ. ਓ. ਨੇ ਪਹਿਲਾਂ ਹੀ ਲੈ ਲਏ ਸਨ। ਅੱਜ 4500 ਰੁਪਏ ਹੋਰ ਰਿਸ਼ਵਤ ਲੈਂਦਿਆਂ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਕੇ 4500 ਰੁਪਏ ਮੌਕੇ ਤੋਂ ਬਰਾਮਦ ਕਰ ਲਏ। ਬਾਅਦ ‘ਚ ਬੀ. ਡੀ. ਪੀ. ਓ. ਖਿਲਾਫ ਮਾਮਲਾ ਦਰਜ ਕਰ ਲਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    BDPO

    LEAVE A REPLY

    Please enter your comment!
    Please enter your name here