ਸਾਡੇ ਨਾਲ ਸ਼ਾਮਲ

Follow us

14.1 C
Chandigarh
Tuesday, February 24, 2026
More
    Home ਸਿਹਤ ਅੱਖਾਂ ਦਾ ਰੱਖੋ...

    ਅੱਖਾਂ ਦਾ ਰੱਖੋ ਖਿਆਲ

    Eyesight

    ਅੱਖਾਂ ਦਾ ਰੱਖੋ ਖਿਆਲ

    ਅੱਖਾਂ ਦੀ ਤੰਦਰੁਸਤੀ ਲਈ ਵਿਸ਼ਵ ਭਰ ਵਿਚ ਮਈ 2021 ਦੇ ਮਹੀਨੇ ਨੂੰ ਵਿਜ਼ਨ ਹੈਲਥ ਮਹੀਨੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਅਤੇ ਬਿਮਾਰੀਆਂ ਤੋਂ ਬਚਣ ਲਈ ਹਰ ਉਮਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਅੱਜ ਕਰੀਬਨ 2.2 ਬਿਲੀਅਨ ਦੂਰ-ਨੇੜੇ ਦੀ ਘੱਟ ਨਜ਼ਰ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ। 40 ਤੋਂ 50 ਸਾਲ ਦੀ ਉਮਰ ਦੇ ਲੋਕ ਦਿ੍ਰਸ਼ਟੀਹੀਣਤਾ ਤੇ ਅੰਨ੍ਹੇਪਣ ਦੇ ਸ਼ਿਕਾਰ ਹੋ ਰਹੇ ਹਨ।

    ਇੱਕ ਬਿਲੀਅਨ ਲੋਕਾਂ ਵਿਚ ਕਮਜੋਰ ਨਜ਼ਰ ਕਾਰਨ ਅੰਨ੍ਹਾਪਣ-88.4 ਮਿਲੀਅਨ, ਮੋਤੀਆ-94 ਮਿਲੀਅਨ, ਗਲਾਕੋਮਾ-7.7 ਮਿਲੀਅਨ, ਕੋਰਨੀਅਲ ਅਪਰੈਲਿਟੀਜ-4.2 ਮਿਲੀਅਨ, ਸ਼ੂਗਰ ਰੈਟਿਨੋਪੈਥੀ-3.9 ਮਿਲੀਅਨ ਅਤੇ ਟ੍ਰੈਕੋਮਾ-2 ਮਿਲੀਅਨ ਅੰਕੜਾ ਸਾਹਮਣੇ ਆਇਆ ਹੈ। ਆਬਾਦੀ ਵਧਣ ਦੇ ਨਾਲ-ਨਾਲ ਸੀਨੀਅਰਜ਼ ਵਿਚ ਨਜ਼ਰ ਕਮਜੋਰ ਹੋਣ ਦਾ ਅੰਕੜਾ ਵਧਿਆ ਹੈ।

    ਸਰਕਾਰਾਂ ’ਤੇ ਕਰੀਬਨ 244 ਅਰਬ ਡਾਲਰ ਅਤੇ 25.4 ਬਿਲੀਅਨ ਖਰਚੇ ਦਾ ਬੋਝ ਦਿਸ ਰਿਹਾ ਹੈ।ਵਿਸ਼ਵ ਪੱਧਰ ’ਤੇ ਨਜ਼ਰ ਕਮਜ਼ੋਰੀ ਖਾਸ ਕਾਰਨਾਂ ਵਿਚ ਸ਼ੂਗਰ ਰੈਟਿਨੋਪੈਥੀ, ਅਸੁਰੱਖਿਅਤ ਰੀਫਰੇਕਟਰ ਗਲਤੀਆਂ, ਮੋਤੀਆ, ਉਮਰ ਦਾ ਫੈਕਟਰ, ਟ੍ਰੈਕੋਮਾ, ਅੱਖ ਦਾ ਕੈਂਸਰ, ਐਲਬਿਨਿਜ਼ਮ, ਦਿਮਾਗ ਦੀ ਸੱਟ, ਰਟਿਨਾਈਟਸ ਪਿਗਮੈਨਟੋਸਾ ਅਤੇ ਧੁੰਦਲਾਪਣ, ਸਟ੍ਰੈਸ ਨੂੰ ਦੇਖਿਆ ਜਾ ਰਿਹਾ ਹੈ।ਘੱਟ ਨਜ਼ਰ ਦੀ ਹਾਲਤ ਵਿਚ ਪੜ੍ਹਨ-ਲਿਖਣ ਵਿਚ ਮੁਸ਼ਕਲ, ਅੱਖ ਦੇ ਪੱਧਰ ਦੇ ਉਪਰ ਜਾਂ ਹੇਠਾਂ ਕਿਸੇ ਵੀ ਪਾਸੇ ਦੇਖਣ ਲਈ ਅਸਮਰੱਥਾ, ਘੱਟ ਰੌਸ਼ਨੀ ਵਾਲੇ ਏਰੀਏ ਵਿਚ ਜਾਂ ਰਾਤ ਦੇ ਸਮੇਂ ਕਲੀਅਰ ਦੇਖਣ ਦੀ ਅਯੋਗਤਾ ਅਤੇ ਨੇੜੇ-ਦੂਰ ਦੀਆਂ ਵਸਤਾਂ ਫੋਕਸ ਤੋਂ ਬਾਹਰ ਦਿਸਦੀਆਂ ਹਨ।ਨਜ਼ਰ ਨੂੰ ਹੈਲਦੀ ਰੱਖੋ:

    -ਰੋਗੀ ਅਤੇ ਹੈਲਦੀ ਵਿਅਕਤੀ ਸਾਲਾਨਾ ਇੱਕ ਵਾਰ ਅੱਖਾਂ ਦੀ ਜਾਂਚ ਜਰੂਰ ਕਰਾਓ। ਸਮੇਂ ਦੇ ਨਾਲ ਤੇ ਬਿਮਾਰੀ ਦੌਰਾਨ ਤਬਦੀਲੀਆਂ ਦੀ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ।

    -ਤੰਬਾਕੂ ਯਾਨੀ ਸਿਗਰੇਟ ਪੀਣ ਨਾਲ ਆਪਟਿਕ ਨਰਵ ਨੂੰ ਨੁਕਸਾਨ ਅਤੇ ਮੈਕੂਲਰ ਡੀ ਰੇਗੂਲੇਸ਼ਨ ਵਧ ਜਾਂਦੀ ਹੈ। ਅੱਖਾਂ ਦੀ ਰੌਸ਼ਨੀ ਠੀਕ ਰੱਖਣ ਲਈ ਤੰਬਾਕੂ ਦੇ ਇਸਤੇਮਾਲ ਤੋਂ ਬਚੋ।

    -ਤੇਜ਼ ਸੂਰਜ ਦੀਆਂ ਕਿਰਨਾਂ ਤੋਂ ਅੱਖਾਂ ਨੂੰ ਬਚਾਉਣ ਲਈ ਚੰਗੀ ਕਿਸਮ ਦੇ ਸਨ-ਗਲਾਸਿਸ ਵਰਤੋ। ਗਰਮ ਮੌਸਮ ਵਿਚ ਖਿਆਲ ਰੱਖੋ।

    -ਵਰਕਪਲੇਸ ’ਤੇ ਕੰਮ ਦੌਰਾਨ ਸੇਫਟੀ ਗਲਾਸ ਜਰੂਰ ਪਾਓ। ਘਰ ਅਤੇ ਬਾਹਰ, ਖੇਡਾਂ ਵੇਲੇ ਸੁਰੱਖਿਅਤ ਤਰੀਕੇ ਅਪਣਾ ਕੇ ਸੰਭਾਵਿਤ ਸੱਟਾਂ ਤੋਂ ਬਚਾਅ ਕਰੋ।

    -ਪਰਿਵਾਰਕ ਹੈਲਥ ਹਿਸਟਰੀ ਅਨੁਸਾਰ ਅੱਖਾਂ ਦੀ ਕੇਅਰ ਕਰਕੇ ਖਤਰਨਾਕ ਬਿਮਾਰੀ ਤੋਂ ਆਪਣੇ-ਆਪ ਨੂੰ ਬਚਾਓ। ਲਾਪ੍ਰਵਾਹੀ ਜੋਖਮ ਵਿਚ ਪਾ ਸਕਦੀ ਹੈ।

    -ਡਾਇਬਟੀਜ਼ ਦੇ ਰੋਗੀ ਰੋਜਾਨਾ ਖਾਣੇ ਤੋਂ ਪਹਿਲਾਂ ਅਤੇ ਬਾਅਦ ਵਿਚ ਸ਼ੂਗਰ ਚੈਕ ਕਰਨ ਨਾਲ ਇਸ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਰੋਕਿਆ ਜਾ ਸਕਦਾਹੈ। ਏ1ਸੀ ਜਾਂਚ ਕਰਾਉਂਦੇ ਰਹੋ।-ਬਲੱਡ ਪ੍ਰੈਸ਼ਰ ਅਤੇ ਵੱਧ ਕੋਲੈਸਟ੍ਰੋਲ ਦੇ ਰੋਗੀ ਆਪਣੀਆਂ ਅੱਖਾਂ ਦੀ ਪੂਰੀ ਕੇਅਰ ਕਰਨ।

    -ਅੱਖਾਂ ਦੀ ਤੰਦਰੁਸਤੀ ਲਈ ਆਪਣੀ ਖੁਰਾਕ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਨਮਕੀਨ ਸ਼ਿਕੰਜੀ, ਗਾਜਰ-ਚੁਕੰਦਰ ਦਾ ਜੂਸ, ਸਾਈਟਰਸ ਫਲ, ਓਮੇਗਾ-3 ਪਦਾਰਥਾਂ ਨੂੰ ਸ਼ਾਮਿਲ ਕਰਨ।-ਸਰੀਰ ਦਾ ਵਜ਼ਨ ਵਧਣ ਨਾਲ ਭਾਵ ਮੋਟਾਪਾ ਅੱਖਾਂ ਦੀ ਰੌਸ਼ਨੀ ਘੱਟ ਕਰ ਸਕਦਾ ਹੈ। ਵਜ਼ਨ ਕੰਟਰੋਲ ਕਰਨ ਲਈ ਡੇਲੀ ਵਰਕਆਊਟ, ਸੈਰ, ਯੋਗਾ, ਕਸਰਤ, ਜਾਗਿੰਗ, ਖੇਡਾਂ, ਨੂੰ ਲਾਈਫ ਦਾ ਹਿੱਸਾ ਬਣਾ ਲਓ।

    -ਗਰਮ ਮੌਸਮ ਵਿਚ ਲਾਈਟ ਸ਼ੇਡ ਅਤੇ ਕੂਲ ਵਾਤਾਵਰਣ ਰੱਖੋ। ਸਨ-ਗਲਾਸ ਖਰੀਦਣ ਵੇਲੇ ਯੂਵੀ-ਏ, ਯੂਵੀ-ਬੀ ਦੀ ਕੁਆਲਟੀ ਹੀ ਤੇਜ਼ ਧੁੱਪ ਦੇ ਮਾੜੇ ਅਸਰ ਤੋਂ ਬਚਾ ਸਕਦੀ ਹੈ।-ਲਿਖਨ-ਪੜ੍ਹਨ ਅਤੇ ਕੰਪਿਊਟਰ ’ਤੇ ਨਜ਼ਰ ਵਾਲੇ ਕੰਮ ਦੌਰਾਨ ਹਰ ਇੱਕ ਘੰਟੇ ਵਿਚ 20 ਸੈਕਿੰਡ ਆਪਣੇ ਹੱਥਾਂ ਨਾਲ ਕਵਰ ਕਰਕੇ ਆਰਾਮ ਜਰੂਰ ਦਿਓ। ਅੱਖਾਂ ’ਤੇ ਪ੍ਰੈਸ਼ਰ ਘੱਟ ਪਵੇਗਾ।

    ਨੋਟ: ਕਿਸੇ ਵੀ ਉਮਰ ਵਿਚ ਲਗਾਤਾਰ ਅੱਖਾਂ ਦੀ ਇਨਫੈਕਸ਼ਨ, ਲਾਲੀ, ਦਰਦ, ਡਿਸਚਾਰਜ, ਖਾਰਸ਼, ਰੌਸ਼ਨੀ ਦਾ ਚੁਭਣਾ, ਧੁੰਦਾਲਾਪਣ, ਰਹਿਣ ਦੀ ਹਾਲਤ ਵਿਚ ਬਿਨਾ ਦੇਰੀ ਆਪਣੇ ਆਪਟੋਮਿਟਰਿਸਟ ਭਾਵ ਮਾਹਿਰ ਨਾਲ ਸੰਪਰਕ ਕਰੋ। ਅਨਿਲ ਧੀਰ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।