ਸ਼੍ਰੀਲੰਕਾਈ ਦਾਨੁਕਸ਼ਕਾ ਦੇ ਦੋਸਤ ‘ਤੇ ਗਲਤ ਵਿਹਾਰ ਦਾ ਦੋਸ਼, ਦਾਨੁਕਸ਼ਾ ਬਰਖ਼ਾਸਤ

ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਬਰਖ਼ਾਸਤ | Danukashka

ਕੋਲੰਬੋ (ਏਜੰਸੀ)। ਸ਼੍ਰੀਲੰਕਾ ਦੇ ਟੈਸਟ ਕ੍ਰਿਕਟਰ ਦਾਨੁਕਸ਼ਕਾ (Danukashka) ਗੁਨਾਥਿਲਕਾ ਦੇ ਇੱਕ ਦੋਸਤ ‘ਤੇ ਨਾਰਵੇ ਦੀ ਇੱਕ ਮਹਿਲਾ ਵੱਲੋਂ ਗਲਤ ਵਤੀਰੇ ਦਾ ਦੋਸ਼ ਲਾਇਆ ਗਿਆ ਹੈ ਜਿਸ ਤੋਂ ਬਾਅਦ ਗੁਣਾਥਿਲਕਾ ਨੂੰ ਸ਼੍ਰੀਲੰਕਾਈ ਕ੍ਰਿਕਟ ਬੋਰਡ (ਐਸਐਲਸੀ) ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਬਰਖ਼ਾਸਤ ਕਰ ਦਿੱਤਾ ਹੈ ਦਾਨੁਸ਼ਕਾ ਵਿਰੁੱਧ ਮਾਮਲੇ ‘ਚ ਅਜੇ ਕਾਰਵਾਈ ਅਧੂਰੀ ਹੈ ਪਰ ਬੋਰਡ ਨੇ ਖਿਡਾਰੀਆਂ ਦੇ ਨਿਯਮਾਂ ਦੇ ਉਲੰਘਣ ਕਰਨ ਦੇ ਦੋਸ਼ ‘ਚ ਉਸਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਬਰਖ਼ਾਸਤ ਕਰ ਦਿੱਤਾ ਹੈ।

ਬੋਰਡ ਟੈਸਟ ਲੜੀ ‘ਚ ਮੈਚ ਫ਼ੀਸ ਨੂੰ ਵੀ ਰੋਕ ਲਵੇਗਾ | Danukashka

ਬੋਰਡ ਇਸ ਦੇ ਨਾਲ ਗੁਨਾਥਿਲਕਾ ਦੀ ਦੱਖਣੀ ਅਫ਼ਰੀਕਾ ਨਾਲ ਚੱਲ ਰਹੀ ਮੌਜ਼ੂਦਾ ਟੈਸਟ ਲੜੀ ‘ਚ ਮੈਚ ਫ਼ੀਸ ਨੂੰ ਵੀ ਰੋਕ ਲਵੇਗਾ ਉਸ ‘ਤੇ ਇਹ ਬਰਖ਼ਾਸਤਗੀ ਮੈਚ ਦੇ ਤੁਰੰਤ ਬਾਅਦ ਲਾਗੂ ਹੋ ਜਾਵੇਗੀ ਐਸਐਲਸੀ ਨੇ ਜਾਰੀ ਬਿਆਨ ‘ਚ ਕਿਹਾ ਕਿ ਸ਼੍ਰੀਲੰਕਾ ਕ੍ਰਿਕਟ ਨੇ ਸ਼ੁਰੂਆਤ ‘ਚ ਜੋ ਜਾਂਚ ਕੀਤੀ ਹੈ ਉਸ ਤੋਂ ਬਾਅਦ ਗੁਨਾਥਿਲਾਕਾ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਲਿਆ ਹੈ ਗੁਣਾਥਿਲਕਾ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਮੌਜ਼ੂਦਾ ਲੜੀ ਦੌਰਾਨ ਉਸਦੇ ਕਥਿਤ ਦੋਸ਼ੀ ਦੋਸਤ ਅਤੇ ਦੋਸ਼ ਲਾਉਣ ਵਾਲੀ ਮਹਿਲਾ ਨਾਲ ਟੀਮ ਹੋਟਲ ‘ਚ ਦੇਖਿਆ ਗਿਆ ਸੀ (Danukashka)

ਜਿਸ ਤੋਂ ਬਾਅਦ ਉਸ ਦੇ ਦੋਸਤ ‘ਤੇ ਦੋਸ਼ ਲੱਗਾ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੁਣਾਥਿਲਕਾ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਫਿਲਹਾਲ ਗੁਣਾਥਿਲਕਾ ‘ਤੇ ਕੋਈ ਦੋਸ਼ ਨਹੀਂ ਹੈ ਹਾਲਾਂਕਿ ਸ਼੍ਰੀਲੰਕਾ ਕ੍ਰਿਕਟ ਨੇ ਕਾਨੂੰਨੀ ਜ਼ਾਬਤੇ ਦੇ ਉਲੰਘਣ ਦੇ ਦੋਸ਼ ‘ਚ ਉਸਨੂੰ ਬਰਖ਼ਾਸਤ ਕਰ ਦਿੱਤਾ ਹੈ। (Danukashka)

ਕਾਨੂੰਨੀ ਜ਼ਾਬਤੇ ਦੇ ਤਹਿਤ ਮੈਚਾਂ ਦੌਰਾਨ ਖਿਡਾਰੀਆਂ ਲਈ ਰਾਤ ਨੂੰ ਹੋਟਲ ਦੇ ਕਮਰਿਆਂ ‘ਚ ਰਹਿਣਾ ਜ਼ਰੂਰੀ ਹੈ ਅਤੇ ਉਹ ਮਹਿਮਾਨ ਵੀ ਨਹੀਂ ਲਿਆ ਸਕਦੇ ਬੋਰਡ ਜਾਂਚ ਦਾ ਨਤੀਜਾ ਆਉਣ ਤੱਕ ਮੌਜ਼ੂਦਾ ਟੈਸਟ ਦੀ ਉਸਦੀ ਮੈਚ ਫੀਸ ਵੀ ਰੋਕ ਕੇ ਰੱਖੇਗਾ ਸਮਝਿਆ ਜਾਂਦਾ ਹੈ ਕਿ ਗੁਣਾਥਿਲਕਾ ਵਿਰੁੱਧ ਹੋਰ ਵੀ ਨਵੇਂ ਦੋਸ਼ਾਂ ਦਾ ਖ਼ੁਲਾਸਾ ਹੋ ਸਕਦਾ ਹੈ ਜਿਸ ਨਾਲ ਬੋਰਡ ਉਸ ਵਿਰੁੱਧ ਹੋਰ ਵੀ ਸਖ਼ਤ ਕਾਰਵਾਈ ਕਰ ਸਕਦਾ ਹੈ ਗੁਨਾਥਿਲਾਕਾ ਇਸ ਤੋਂ ਪਹਿਲਾਂ ਵੀ ਅਨੁਸ਼ਾਸਨਹੀਨਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ (Danukashka)

ਇਸ ਸਾਲ ਜਨਵਰੀ ‘ਚ ਉਸਨੂੰ ਬੰਗਲਾਦੇਸ਼ ਵਿਰੁੱਧ ਟੀ20 ਲੜੀ ਦੌਰਾਨ ਨਿਯਮ ਉਲੰਘਣ ਲਈ ਅਧਿਕਾਰਕ ਤੌਰ ‘ਤੇ ਝੰਡ ਪਈ ਸੀ ਗੁਣਾਥਿਲਕਾ ਸ਼੍ਰੀਲੰਕਾ ਵੱਲੋਂ ਚਾਰ ਟੈਸਟ ਮੈਚਾਂ ‘ਚ 141, 33 ਇੱਕ ਰੋਜ਼ਾ ‘ਚ 957 ਅਤੇ ਟੀ20 ‘ਚ 310 ਦੌੜਾਂ ਬਣਾ ਚੁੱਕਾ ਹੈ ਇਕ ਰੋਜ਼ਾ ‘ਚ ਗੁਣਾਥਿਲਕਾ ਦਾ ਉੱਚ ਸਕੋਰ 116 ਦੌੜਾਂ ਹੈ। (Danukashka)