ਸਪੇਨਿਸ਼ ਲੀਗ : ਬਾਰਸਿਲੋਨਾ ਨੇ ਜਿੱਤਿਆ ਮੁਕਾਬਲਾ, ਮੇਸੀ ਜਖ਼ਮੀ

Spanish, League, Barcelona, Win, Messi injured

ਬਾਰਸਿਲੋਨਾ। ਮੌਜ਼ੂਦਾ ਚੈਂਪੀਅਨ ਐਫ਼ਸੀ ਬਾਰਸਿਲੋਨਾ ਨੇ ਸਪੇਨਿਸ਼ ਲੀਗ (ਲਾ-ਲੀਗਾ) ਦੇ ਛੇਵੇਂ ਦੌਰ ‘ਚ ਮੈਚ ‘ਚ ਬਿਲਾਰਿਅਲ ਨੂੰ 2-1 ਨਾਲ ਹਰਾ ਦਿੱਤਾ ਮੈਚ ਦੌਰਾਨ ਪਹਿਲੇ ਹਾਫ਼ ‘ਚ ਸਟਾਰ ਖਿਡਾਰੀ ਲਿਯੋਨੇਲ ਮੇਸੀ ਦੇ  ਪੈਰ ‘ਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਦੂਜੇ ਹਾਫ਼ ‘ਚ ਮੈਦਾਨ ਤੋਂ ਬਾਹਰ ਜਾਣਾ ਪਿਆ ਮੇਸੀ ਮੈਚ ਦੇ ਸ਼ੁਰੂਆਤੀ -11 ਖਿਡਾਰੀਆਂ ‘ਚ ਸਾਮਲ ਸਨ ਅਤੇ ਇਹ ਲਾ-ਲੀਗਾ ‘ਚ ਉਨ੍ਹਾਂ ਦੀ 400ਵੀਂ ਸ਼ੁਰੂਆਤ ਸੀ ਇਸ ਜਿੱਤ ਤੋਂ ਬਾਦ ਬਾਰਸਿਲੋਨਾ ਦੀ ਟੀਮ 10 ਅੰਕਾਂ ਨਾਲ ਲੜੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ।

ਦੂਜੀ ਪਾਸੇ ਬਿਲਾਰਿਅਲ ਅੱਠ ਅੰਕਾਂ ਨਾਲ ਅੱਠਵੇਂ ਸਥਾਨ ਤੇ ਖਿਸ਼ਕ ਗਈ ਹੈ  ਬਾਰਸਿਲੋਨਾ ਲਈ ਮੈਚ ਦੀ ਸ਼ੁਰੂਆਤ ਦਮਦਾਰ ਰਹੀ ਛੇਵੇਂ ਮਿੰਟ ‘ਚ ਮੇਜ਼ਬਾਨ ਟੀਮ ਟੇ ਹਮਲਾ ਕੀਤਾ ਅਤੇ ਮੇਸੀ ਦੇ ਕੋਲ ਹੇਡਰ ਦੇ ਜਰੀਏ ਗੋਲ ਕਰਦੇ ਹੋਏ ਗਰੀਜ਼ਮੈਨ ਨੇ ਬਾਰਸਲੋਨਾ ਨੂੰ ਵਾਧਾ ਦਿਵਾ ਦਿੱਤਾ।

ਮੈਚ ਦੇ 15ਵੇਂ ਮਿੰਟ ‘ਚ 19 ਯਾਰਡ ਬਾਕਸ ਦੇ ਬਾਹਰ ਗੇਂਦ ਆਰਥਰ ਮੇਲੋ ਨੂੰ ਮਿਲੀ ਉਨ੍ਹਾਂ ਨੇ ਲੰਮੀ ਦੂਰੀ ਤੋਂ ਸ਼ਾਨਦਾਰ ਗੋਲ ਕਰਦੇ ਹੋਏ ਮੇਜ਼ਬਾਨ ਟੀਮ ਦੇ ਵਾਧੇ ਨੂੰ ਦੋਗੁਣਾ ਕਰ ਦਿੱਤਾ ਪਹਿਲਾ ਹਾਫ਼ ਖ਼ਤਮ ਹੋਣ ਤੋਂ ਪਹਿਲਾਂ ਬਿਲਾਰਿਅਲ ਦੀ ਟੀਮ ਵੀ ਗੋਲ ਦੇ ਫ਼ਰਕ ਨੂੰ ਘੱਟ ਕਰਨ ‘ਚ ਕਾਮਯਾਬ ਰਹੀ 44ਵੇਂ ਮਿੰਟ ‘ਚ ਉੱਘੇ ਸਾਂਤੀ ਕਾਜਰੇਲਾ ਨੇ ਗੋਲ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here