ਬੰਗਲਾਦੇਸ਼ 233 ’ਤੇ ਆਲਆਊਟ, South Africa ਦੀ ਇੱਕ ਹੋਰ ਵੱਡੀ ਜਿੱਤ

SA Vs BAN

ਡੀ ਕਾਕ ਨੇ ਖੇਡੀ ਸੀ ਤੂਫਾਨੀ ਪਾਰੀ | SA Vs BAN

  • ਬੰਗਲਾਦੇਸ਼ ਦੇ ਮਹਿਮੂਦੁੱਲਾ ਨੇ ਸਭ ਤੋਂ ਵੱਧ ਦੌੜਾਂ ਬਣਾਇਆਂ | SA Vs BAN

ਮੁੰਬਈ (ਏਜੰਸੀ)। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਕਾਰ ਵਿਸ਼ਵ ਕੱਪ 2023 ਦਾ 23ਵਾਂ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਆਪਣੇ 50 ਓਵਰਾਂ ’ਚ 382 ਦੌੜਾਂ ਬਣਾਇਆਂ ਅਤੇ ਬੰਗਲਾਦੇਸ਼ ਨੂੰ ਜਿੱਤ ਲਈ 383 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ। ਅਫਰੀਕਾ ਵੱਲੋਂ ਡੀ ਕਾਕ ਨੇ ਸਭ ਤੋਂ ਜ਼ਿਆਦਾ 174 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਮਾਰਕਰਮ ਅਤੇ ਕਲਾਸੇਨ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਬਾਅਦ ’ਚ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ 233 ਦੌੜਾਂ ਬਣਾ ਕੇ ਆਲਆਊਟ ਹੋ ਗਈ। (SA Vs BAN)

ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ’ਚ ਚਾਰ ਜਣੇ ਗ੍ਰਿਫਤਾਰ

ਬੰਗਲਾਦੇਸ਼ ਵੱਲੋਂ ਸਭ ਤੋਂ ਜ਼ਿਆਦਾ ਮਹਿਮੂਦੁੱਲਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ। ਉਨ੍ਹਾਂ ਵੱਲੋਂ ਸੈਂਕੜੇ ਵਾਲੀ ਪਾਰੀ ਖੇਡੀ ਗਈ ਅਤੇ 111 ਦੌੜਾਂ ਬਣਾਇਆਂ। ਜ਼ਿਕਰਯੋਗ ਹੈ ਕਿ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਨੇ ਸੰਭਲ ਕੇ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਥੋੜੀ ਹੌਲੀ ਸ਼ੁਰੂਆਤ ਦਿੱਤੀ। ਬੰਗਲਾਦੇਸ਼ ਆਪਣੇ ਸ਼ੁਰੂਆਤੀ 6 ਓਵਰਾਂ ’ਚ ਬਿਨ੍ਹਾਂ ਕੋਈ ਵਿਕਟ ਗੁਆਏ 30 ਦੌੜਾਂ ਬਣਾ ਚੁਕਿਆ ਸੀ ਪਰ ਉਸ ਨੇ ਅਗਲੇ ਚਾਰ ਓਵਰਾਂ ’ਚ 5 ਦੌੜਾਂ ਹੀ ਬਣਾਇਆਂ ਅਤੇ ਆਪਣੀਆਂ 3 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਸੱਤਵੇਂ ਓਵਰ ’ਚ ਮਾਰਕੋ ਯਾਨਸਨ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ ਲਈਆਂ। (SA Vs BAN)

ਉਨ੍ਹਾਂ ਨੇ ਤੰਜਿਦ ਹਸਨ 12 ਅਤੇ ਨਜਸੁਲ ਹਸਲ ਸ਼ਾਂਤੋ ਨੂੰ 0 ’ਤੇ ਹੀ ਵਾਪਸ ਭੇਜ ਦਿੱਤਾ। ਬੰਗਲਾਦੇਸ਼ ਇਨ੍ਹਾਂ ਝੱਟਕਿਆਂ ਤੋਂ ਅਜੇ ਠੀਕ ਹੀ ਨਹੀਂ ਸੀ ਕਿ ਅਗਲੇ ਹੀ ਓਵਰ ’ਚ ਕਪਤਾਨ ਸ਼ਾਕਿਬ ਅਲ ਹਸਨ ਆਉਟ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 10 ਓਵਰਾਂ ’ਚ 3 ਵਿਕਟਾਂ ਗੁਆ ਕੇ ਸਿਰਫ 35 ਦੌੜਾਂ ਦਾ ਸੀ। ਉਧਰ ਦੱਖਣੀ ਅਫਰੀਕਾ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ’ਚ 8ਵੀਂ ਵਾਰ 350 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। ਦੱਖਣੀ ਅਫਰੀਕਾ ਵੱਲੋਂ ਡੀ ਕਾਰ ਨੇ 174 ਦੌੜਾਂ, ਕਪਤਾਨ ਮਾਰਕ੍ਰਮ ਨੇ 60 ਅਤੇ ਕਲਾਸੇਨ ਨੇ 90 ਦੌੜਾਂ ਦੀ ਪਾਰੀ ਖੇਡੀ। (SA Vs BAN)