ਮੁੱਖ ਮੰਤਰੀ ਦਾ ਨਿੱਜੀ ਸਹਾਇਕ ਬਣਕੇ ਸਰਕਾਰੀ ਅਧਿਕਾਰੀਆਂ ਨੂੰ ਧੋਖਾ ਦੇਣ ਵਾਲਾ ਸਿਪਾਹੀ ਗ੍ਰਿਫਤਾਰ

Two terrorists arrested with weapons and ammunition

ਡੀਜੀਪੀ ਨੇ 3 ਹੋਰ ਕੇਸਾਂ ਵਿੱਚ ਬਰੀ ਹੋਏ ਸਿਪਾਹੀ ਨੂੰ ਬਰਖਾਸਤ ਕਰਨ ਲਈ ਵਿੱਢੀ ਕਾਰਵਾਈ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਪੁਲਿਸ ਨੇ ਸਿਪਾਹੀ ਮਨਜਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਪੀਏ ਬਣ ਕੇ ਅਤੇ ਟਰੂ ਕਾਲਰ ਐਪ ਦੀ ਵਰਤੋਂ ਕਰਦਿਆਂ ਖੁਦ ਨੂੰ ਵੱਖ-ਵੱਖ ਅਹੁਦਿਆਂ ਦੇ ਸੀਨੀਅਰ ਅਧਿਕਾਰੀ ਵਜੋਂ ਗਲਤ ਤਰੀਕੇ ਨਾਲ ਪੇਸ਼ ਕਰਕੇ ਕਈ ਵਿਅਕਤੀਆਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਸਪੈਸ਼ਲ ਡੀਜੀਪੀ ਪੰਜਾਬ ਆਰਮਡ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਕਤ ਸਿਪਾਹੀ ਨੂੰ ਬਰਖਾਸਤ ਕੀਤਾ ਜਾਵੇ, ਜੋ ਕਿ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਾਇਆ ਗਿਆ ਹੈ ਅਤੇ ਪਹਿਲਾਂ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਹੈ। ਸਾਲ 2006 ਦੌਰਾਨ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਇਹ ਪੁਲਿਸ ਮੁਲਾਜਮ ਮੌਜੂਦਾ ਸਮੇਂ 1 ਆਈਆਰਬੀ ਵੱਲੋਂ 21 ਨੰਬਰ ਓਵਰਬ੍ਰਿਜ, ਪਟਿਆਲਾ ਵਿਖੇ ਸੰਤਰੀ ਗਾਰਡ ਵਜੋਂ ਤਾਇਨਾਤ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਸਕੱਤਰ (ਖਰਚਾ) ਅਤੇ ਡਾਇਰੈਕਟਰ (ਮਾਈਨਿੰਗ) ਵਿਜੇ ਐਨ ਜਾਦੇ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ।

ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ ਜੋ ਦਾਅਵਾ ਕਰ ਰਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬੋਲ ਰਿਹਾ ਹੈ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੋਈ ਵੀ ਅਜਿਹਾ ਵਿਅਕਤੀ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਦਫਤਰ ਵਿੱਚ ਡਿਊਟੀ ‘ਤੇ ਨਹੀਂ ਸੀ। ਹਾਲਾਂਕਿ, ਟਰੂ ਕਾਲਰ ‘ਤੇ  ਦਿਖਾਇਆ ਗਿਆ ਸੀ ਕਿ ਇਹ ਕਾਲ ਮੁੱਖ ਮੰਤਰੀ ਨਿਵਾਸ ਤੋਂ ਆਈ ਹੈ। ਡੀਜੀਪੀ ਨੇ ਦੱਸਿਆ ਕਿ ਐਮ.ਬੀ.ਏ. ਪਾਸ ਇਹ ਸ਼ੱਕੀ ਵਿਅਕਤੀ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਦਾ ਸੀ ਅਤੇ ਅਕਸਰ ਖੁਦ ਨੂੰ ਮੁੱਖ ਮੰਤਰੀ ਦਾ ਨਿੱਜੀ ਸਹਾਇਕ ਕੁਲਦੀਪ ਸਿੰਘ ਵਜੋਂ ਪੇਸ਼ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਅਸਲ ਪਛਾਣ ਨੂੰ ਬਚਾਉਣ ਲਈ ਟੈਕਨਾਲੋਜੀ ਨੂੰ ਬੜੀ ਚਲਾਕੀ ਨਾਲ ਵਰਤਦਾ ਸੀ ।

ਉਹ ਟਰੂ ਕਾਲਰ ਐਪ ਵਿੱਚ ਅਦਲਾ-ਬਦਲੀ ਕਰਕੇ ਆਪਣੇ ਆਪ ਨੂੰ ਮੁੱਖ ਮੰਤਰੀ ਦਫਤਰ ਚੰਡੀਗੜ੍ਹ, ਐਸਐਸਪੀ ਚੰਡੀਗੜ੍ਹ, ਡੀਸੀ ਮੁਕਤਸਰ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਵਜੋਂ ਪੇਸ਼ ਕਰਦਾ ਸੀ। ਇਸ ਸਿਪਾਹੀ ਦੇ ਕਬਜੇ ਵਿੱਚੋਂ 12 ਸਿਮ ਕਾਰਡਾਂ ਸਮੇਤ ਲਾਵਾ, ਸੈਮਸੰਗ, ਨੋਕੀਆ, ਓਪੋ, ਪੈਨਾਸੋਨਿਕ ਦੇ ਵੱਖ-ਵੱਖ ਕੰਪਨੀਆਂ ਦੇ ਅੱਠ ਮੋਬਾਈਲ ਫੋਨ, ਇੱਕ ਇਨੋਵਾ ਕਾਰ, ਆਧਾਰ ਕਾਰਡਾਂ ਦੀਆਂ ਕਾਪੀਆਂ, ਵੋਟਰ ਕਾਰਡ ਅਤੇ ਹੋਰ ਵਿਅਕਤੀਆਂ ਦੀਆਂ ਮਾਰਕਸੀਟਾਂ ਆਦਿ ਬਰਾਮਦ ਕੀਤੇ ਗਏ ਹਨ।  ਸਰਾਭਾ ਨਗਰ ਭਾਦਸੋਂ ਰੋਡ, ਪਟਿਆਲਾ ਵਾਸੀ ਉਕਤ ਮੁਲਜਮ ਤੋਂ ਜਬਤ ਕੀਤੀਆਂ ਗਈਆਂ ਹੋਰ ਚੀਜਾਂ ਵਿੱਚ 2 ਆਧਾਰ ਕਾਰਡ (ਕਮਲੇਸ ਚੌਧਰੀ ਅਤੇ ਜਗਤਾਰ ਸਿੰਘ ਦੇ ਨਾਮ ਵਾਲੇ), ਜਗਤਾਰ ਸਿੰਘ ਦਾ ਵੋਟਰ ਸ਼ਨਾਖਤੀ ਕਾਰਡ ਸਨ , ਸਤਨਾਮ ਸਿੰਘ ਦੇ ਆਧਾਰ ਕਾਰਡ ਦੀ ਫੋਟੋ ਕਾਪੀ, 10 ਵੀਂ ਅਤੇ 12 ਵੀਂ ਦੀ ਮਾਰਕਸੀਟਾਂ ਵੀ ਸ਼ਾਮਲ ਹਨ।

khalistan, Arrested, Supporter

ਮੁੱਢਲੀ ਜਾਂਚ ਦੌਰਾਨ ਮੁਲਜਮ ਮਨਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਖੁਦ ਨੂੰ ਕੁਲਦੀਪ ਸਿੰਘ, ਨਿੱਜੀ ਸਹਾਇਕ ਮੁੱਖ ਮੰਤਰੀ, ਪੰਜਾਬ ਵਜੋਂ ਪੇਸ਼ ਕਰਕੇ ਵੱਖ-ਵੱਖ ਅਧਿਕਾਰੀਆਂ ਨਾਲ ਸੰਪਰਕ ਕਰਦਾ ਸੀ। ਉਨ੍ਹਾਂ ਵਿੱਚੋਂ ਕੁਝ ਡੀਐਸਪੀ ਮਾਲੇਰਕੋਟਲਾ ਸੁਮਿਤ ਸੂਦ, ਮਾਈਨਿੰਗ ਅਫਸਰ ਰੋਪੜ ਮਨਜੀਤ ਕੌਰ ਢਿੱਲੋਂ, ਸੁਪਰਡੰਟ (ਪੀਆਰਟੀਸੀ ਫਰੀਦਕੋਟ) ਸੀਤਾ ਰਾਮ, ਨਾਕਾ ਇੰਚਾਰਜ ਨੇੜੇ ਨੰਦਪੁਰ ਕੇਸੋਂ ਪਟਿਆਲਾ- ਸਰਹਿੰਦ ਰੋਡ, ਪੀਪੀ ਫੱਗਣ ਮਾਜਰਾ ਸ਼ਾਮਲ ਹਨ। ਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਕਤ ਮੁਲਜਮ ਖਿਲਾਫ ਧਾਰਾ 419, 420, 467, 471 ਅਤੇ 66 (ਡੀ) ਆਈਟੀ ਐਕਟ ਤਹਿਤ ਥਾਣਾ ਤ੍ਰਿਪੜੀ, ਪਟਿਆਲਾ ਵਿਖੇ ਅਪਰਾਧਿਕ ਕੇਸ ਦਰਜ ਕਰ ਲਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.