ਮੋਗਾ ਰੈਲੀ: ਮੋਦੀ ਸਰਕਾਰ ਆਪਣੇ ਵਾਹਦਿਆਂ ਤੋਂ ਮੁਕਰੀ : ਰਾਹੁਲ

Moga, Rally, Modi, Government, Employers, Rahul

ਰੈਲੀ ‘ਚ ਕੈਪਟਨ ਸਰਕਾਰ ਦੀਆਂ ਹੋਈਆਂ ਸਿਫ਼ਤਾਂ

ਮੋਗਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੋਗਾ ਜ਼ਿਲੇ ‘ਚ ਕਿੱਲੀਚਾਹਲਾਂ ਪਿੰਡ ਤੋਂ ‘ਵੱਧਦਾ ਪੰਜਾਬ ਬਦਲਦਾ ਪੰਜਾਬ’ ਦੇ ਨਾਂ ਨਾਲ ਮਹਾਰੈਲੀ ਕਰਕੇ ਕੀਤੀ। ਰੈਲੀ ‘ਚ ਰਾਹੁਲ ਗਾਂਧੀ ਨੇ  ਸੰਬੋਧਨ ਕਰਦਿਆਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ।

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰੀ ਹੈ। ਉਨ੍ਹਾਂ ਨੇ ਕਿਹਾ ਕਿ 5 ਸਾਲ ਪਹਿਲਾਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਕਰਜ਼ੇ ਮੁਆਫੀ ਤੋਂ ਲੈ ਕੇ ਕਈ ਵਾਅਦੇ ਕੀਤੇ ਸਨ ਪਰ ਮੋਦੀ ਨੇ ਹਿੰਦੋਸਤਾਨ ਦੇ ਕਿਸਾਨਾਂ ਦਾ ਇਕ ਵੀ ਰੁਪਾਇਆ ਮੁਆਫ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੀਆਂ ਸਮੱਸਿਆਵਾਂ ਨਾਲ ਲੜਨ ਦੀ ਬਜਾਏ ਜਨਤਾ ਨੂੰ ਆਪਸ ‘ਚ ਲੜਵਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੋ ਹਿੰਦੋਸਸਤਾਨ ਬਣਾਉਣੀ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 5 ਸਾਲਾਂ ‘ਚ ਮੋਦੀ ਸਰਕਾਰ ਨੇ ਗਰੀਬੀ ਦੀ ਗੱਲ ਤੱਕ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਮੀਰਾਂ ਦਾ ਕਰਜ਼ਾ ਮੁਆਫ ਹੋ ਸਕਦਾ ਹੈ ਤਾਂ ਕਿਸਾਨਾਂ ਦਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ‘ਚ ਨੋਟਬੰਦੀ ਕੀਤੀ, ਜਿਸ ਦੇ ਨਾਲ ਕਰੋੜਾਂ ਲੋਕ ਬੇਰੋਜ਼ਗਾਰ ਹੋਏ। ਮੋਦੀ ਜੀ ਕਹਿੰਦੇ ਸਨ ਕਿ ਉਹ ਕਾਲੇ ਧਨ ਦੇ ਖਿਲਾਫ ਲੜਾਈ ਲੜਾਂਗੇ, ਜੇਕਰ ਕਾਲੇ ਧਨ ਖਿਲਾਫ ਲੜਾਈ ਲੜੀ ਗਈ ਸੀ ਤਾਂ ਲਾਈਨਾਂ ‘ਚ ਆਮ ਜਨਤਾ ਦੀ ਬਜਾਏ ਕਾਲੇ ਧਨ ਦੇ ਲੋਕ ਕਿਉਂ ਨਹੀਂ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੌਰਾਨ ਬੈਂਕ ‘ਚ ਲੱਗੀਆਂ ਲਾਈਨਾਂ ‘ਚ ਨਾਂ ਤਾਂ ਅਨਿਲ ਅੰਬਾਨੀ ਅਤੇ ਨਾ ਹੀ ਵਿਜੇ ਮਾਲੀਆ ਅਤੇ ਨਾ ਹੀ ਨੀਰਵ ਮੋਦੀ ਖੜ੍ਹੇ ਸਨ।

rally moga

ਨਰਿੰਦਰ ਮੋਦੀ ਦੀ ਮਦਦ ਨਾਲ ਕਾਲੇ ਧਨ ਵਾਲਿਆਂ ਨੇ ਕਮਰੇ ਅੰਦਰ ਬੈਠ ਕੇ ਸਫੇਦ ਕਰ ਲਿਆ। ਕਾਂਗਰਸ ਸਰਕਾਰ ਦੇ ਬਾਰੇ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕਰ ਰਹੇ ਹਨ ਅਤੇ ਜਿਹੜੇ ਉਦਯੋਗ ਬੰਦ ਕੀਤੇ ਗਏ ਸਨ, ਉਨ੍ਹਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਦਾ 2019 ਦਾ ਮਕਸਦ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਾ ਹ। ਡਰੱਗਜ਼ ਦੇ ਮੁੱਦੇ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ‘ਚ ਫੈਲੇ ਨਸ਼ੇ ਦੇ ਲੱਕ ਨੂੰ ਤੋੜਿਆ ਹੈ।

ਇਸ ਦੇ ਨਾਲ ਅਕਾਲੀਆਂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਮੈਂ ਨਸ਼ੇ ਖਿਲਾਫ ਬੋਲਿਆ ਸੀ ਤਾਂ ਅਕਾਲੀਆਂ ਨੇ ਮੇਰਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਸਾਡੀ ਸਰਕਾਰ ਦਾ ਫੋਕਸ ਛੋਟੇ ਕਿਸਾਨਾਂ ਸਮੇਤ ਛੋਟੇ ਉਦਯੋਗਾਂ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ 2019 ‘ਚ ਜਦੋਂ ਵੀ ਸਰਕਾਰ ਬਣੇਗੀ ਤਾਂ ਘੱਟ ਤੋਂ ਘੱਟ ਤੋਂ ਆਮਦਨੀ ਹਰ ਗਰੀਬ ਨੂੰ ਦਿੱਤੀ ਜਾਵੇਗੀ ਅਤੇ ਪੈਸੇ ਗਰੀਬਾਂ ਦੇ ਅਕਾਊਂਟ ‘ਚ ਜਾਵੇਗਾ। ਰੈਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ, ਆਸ਼ੀ ਕੁਮਾਰੀ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਸਮੇਤ ਵਰਕਰ ਪਹੁੰਚੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।