ਮੀਂਹ ਕਾਰਨ ਜ਼ਮੀਨ ਧਸੀ, 3 ਮੌਤਾਂ

Due, Rain, Caused, Land, 3 deaths

ਮ੍ਰਿਤਕਾਂ ‘ਚ ਇੱਕ 10 ਸਾਲ ਦਾ ਬੱਚਾ ਵੀ ਸ਼ਾਮਲ, ਮੁੰਬਈ ‘ਚ ਹੋਇਆ ਪਾਣੀ-ਪਾਣੀ

ਮੁੰਬਈ, (ਏਜੰਸੀ/ਸੱਚ ਕਹੂੰ ਨਿਊਜ਼)। ਮੁੰਬਈ ‘ਚ ਐਤਵਾਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਵਾਪਰੀਆਂ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੁੰਬਈ ਅਤੇ ਇਸ ਨਾਲ ਲੱਗਦੇ ਇਲਾਕਿਆਂ ‘ਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤ ਲੋਕਾਂ ਨੂੰ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਖੇਤਰੀ ਆਫਤਾ ਪ੍ਰਬੰਧਨ ਸਾਖਾ ਦੇ ਮੁਖੀ ਸੰਤੋਸ਼ ਕਦਮ ਨੇ ਅੱਜ ਇੱਥੇ ਦੱਸਿਆ ਕਿ ਮੁੰਬਈ ਨਾਲ ਲੱਗਦੇ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਤਾਲੁਕਾ ਦੇ ਵਾਦੋਲ ਪਿੰਡ ‘ਚ ਇੱਕ ਘਰ ‘ਤੇ ਅੱਜ ਸਵੇਰੇ ਨੇੜੇ ਦੀ ਕੰਧ ਡਿੱਗ ਗਈ, ਜਿਸ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਇੱਥੇ ਮੈਟਰੋ ਸਿਨੇਮਾ ਨੇੜੇ ਦਰੱਖਤ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਠਾਣੇ ‘ਚ ਇੱਕ ਹਾਊਸਿੰਗ ਕੰਪਲੈਕਸ ‘ਚ ਇੱਕ ਕੰਧ ਡਿੱਗਣ ਕਾਰਨ ਦੋ ਕਾਰ ਸਮੇਤ ਤਿੰਨ ਵਾਹਨ ਨੁਕਸਾਨੇ ਗਏ।  ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਧਸਣ ਕਾਰਨ ਲਗਭਗ 15-20 ਕਾਰਾਂ ਮਲਬੇ ਹੇਠਾਂ ਡਿੱਗ ਗਈਆਂ ਹਨ।

ਮੁੰਬਈ ‘ਚ ਮਾਨਸੂਨ ਐਤਵਾਰ ਤੋਂ ਫਿਰ ਸਰਗਰਮ : ਮੌਸਮ ਵਿਭਾਗ

ਉੱਧਰ, ਗੁਜਰਾਤ ‘ਚ ਵੀ ਜੰਮ ਕੇ ਮੀਂਹ ਪੈ ਰਿਹਾ ਹੈ। ਇੱਥੇ ਵਲਸਾੜ ਦੇ ਉਮਬੇਰਗਾਂਵ ‘ਚ ਲਗਾਤਾਰ ਮੀਂਹ ਕਾਰਨ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਅਨੁਸਾਰ ਦੱਖਣੀ, ਮੱਧ ਗੁਜਰਾਤ ਅਤੇ ਸੌਰਾਸਟਰ ‘ਚ ਆਉਣ ਵਾਲੇ 24 ਘੰਟਿਆਂ ‘ਚ ਭਾਰੀ ਮੀਂਹ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਸਵੇਰੇ 5.30 ਤੱਕ ਕੋਲਾਬਾ ‘ਚ 90 ਐਮਐਮ ਅਤੇ ਸਾਂਤਾਕਰੂਜ ‘ਚ 195 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ‘ਚ ਓੜੀਸ਼ਾ, ਪੱਛਮੀ ਬੰਗਾਲ ਦੇ ਬਾਕੀ ਹਿੱਸਿਆਂ, ਗੁਜਰਾਤ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਅਤੇ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਅਤੇ ਪੂਰਬੀ ਉੱਤਰ ਪ੍ਰਦੇਸ਼ ‘ਚ ਮੀਂਹ ਪਵੇਗਾ।