ਲਕਸ਼ੇ ਨੇ 53 ਸਾਲ ਬਾਅਦ ਸੋਨਾ ਜਿੱਤ ਬਣਾਇਆ ਇਤਿਹਾਸ

ਫਾਈਨਲ ਚ ਪਹਿਲਾ ਦਰਜਾ ਪ੍ਰਾਪਤ ਥਾਈ ਖਿਡਾਰੀ ਨੂੰ ਹਰਾਇਆ | Sports News

ਨਵੀਂ ਦਿੱਲੀ (ਏਜੰਸੀ)। ਛੇਵਾਂ ਦਰਜਾ ਪ੍ਰਾਪਤ ਭਾਰਤ ਦੇ ਲਕਸ਼ੇ ਸੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾੱਪ ਸੀਡ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਨ ਨੂੰ ਲਗਾਤਾਰ ਗੇਮਾਂ ‘ਚ 21-19, 21-18 ਨਾਲ ਮਾਤ ਦੇ ਕੇ ਇੰਡੋਨੇਸ਼ੀਆ ਦੇ ਜ਼ਕਾਰਤਾ ‘ਚ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪਿਅਨਸ਼ਿਪ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਲਕਸ਼ੇ ਨੇ ਕੁਆਰਟਰ ਫਾਈਨਲ ‘ਚ ਦੂਸਰਾ ਦਰਜਾ ਪ੍ਰਾਪਤ ਲੀ ਸ਼ੀਫੇਂਗ ਨੂੰ ਮਾਤ ਦਿੱਤੀ ਸੀ ਅਤੇ ਫਾਈਨਲ ‘ਚ ਉਸਨੇ ਚੋਟੀ ਦਾ ਦਰਜਾ ਪਾ੍ਰਪਤ ਖਿਡਾਰੀ ਨੂੰ 46 ਮਿੰਟ ‘ਚ ਹਰਾ ਦਿੱਤਾ। (Sports News)

ਉੱਤਰਾਖੰਡ ਦੇ 18 ਸਾਲ ਦੇ ਲਕਸ਼ੇ 1965 ‘ਚ ਗੌਤਮ ਠੱਕਰ ਦੇ ਸੋਨ ਤਗਮਾ ਜਿੱਤਣ ਤੋਂ 53 ਸਾਲ ਬਾਅਦ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣ ਗਏ ਹਨ ਪ੍ਰਤਿਭਾਵਾਨ ਖਿਡਾਰੀ ਲਕਸ਼ੇ ਇਸ ਦੇ ਨਾਲ ਹੀ ਇਸ ਟੂਰਨਾਮੈਂਟ ‘ਚ ਤਗਮਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਗੌਤਮ ਠੱਕਰ (1965-ਸੋਨ), ਪ੍ਰਣਵ ਚੋਪੜਾ/ਪ੍ਰਾਜਕਤਾ ਸਾਵੰਤ (2009-ਕਾਂਸੀ), ਸਮੀਰ ਵਰਮਾ (2011-ਚਾਂਦੀ) ਅਤੇ ਪੀ.ਵੀ.ਸਿੰਧੂ (2011-ਕਾਂਸੀ) ਅਤੇ (2012-ਸੋਨ), ਸਮੀਰ ਵਰਮਾ (2012-ਕਾਂਸੀ) ਦੀ ਸ਼੍ਰੇਣੀ ‘ਚ ਸ਼ਾਮਲ ਹੋ ਗਏ। (Sports News)