ਉੱਡਣ ਵਾਲਾ ਮੋਟਰਸਾਈਕਲ ਆ ਗਿਆ…

Flying Bike Japan

ਨਵੀਂ ਦਿੱਲੀ। ਅੱਜ ਅਸੀਂ ਤੁਹਾਨੂੰ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜਿਸ ’ਚ ਤੁਸੀਂ ਵੀ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਅਜਿਹਾ ਵੀ ਹੋ ਸਕਦਾ ਹੈ। ਹੁਣ ਤੱਕ ਤੁਸੀਂ ਜਹਾਜ ਤੇ ਹੈਲੀਕਾਪਟਰ ਨੂੰ ਤਾਂ ਹਵਾ ’ਚ ਉੱਡਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਹੁਣ ਤੱਕ ਮੋਟਰਸਾਈਕਲ ਨੂੰ ਹਵਾ ’ਚ ਉਡਾਨ ਭਰਦੇ ਦੇਖਿਆ ਹੈ। ਆਉਣ ਵਾਲੇ ਸਮੇਂ ’ਚ ਹਵਾ ’ਚ ਉੱਡਣ ਵਾਲੇ ਮੋਟਰਸਾਈਕਲ ਤੁਹਾਡੇ ਕੋਲ ਵੀ ਹੋਣਗੇ। ਜਿੱਥੇ ਵੀ ਪਹੁੰਚਣਾ ਹੋਵੇਗਾ ਤੁਸੀਂ ਤੁਰੰਤ ਪਹੰਚ ਜਾਓਗੇ। ਸੜਕ ’ਤੇ ਜਾਮ ’ਚ ਫਸਣ ਦਾ ਝੰਜਟ ਖ਼ਤਮ ਹੋ ਜਾਵੇਗਾ। ਭਵਿੱਖ ’ਚ ਹੁਣ ਇਸ ਤਰ੍ਹਾਂ ਦੇ ਹੀ ਮੋਟਰਸਾਈਕਲ ਚੱਲਣ ਵਾਲੇ ਹਨ। ਇਯ ਤਰ੍ਹਾਂ ਦੇ ਮੋਟਰਸਾਈਕਲ ਨੂੰ ਬਣਾ ਲਿਆ ਗਿਆ ਹੈ। ਅੰਜ ਅਸੀਂ ਤੁਹਾਨੂੰ ਹਵਾ ’ਚ ਉੱਡਣ ਵਾਲੇ ਮੋਟਰਸਾਈਕਲ ਦੀ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਤੁਹਾਨੂੰ ਦੱਸਾਂਗੇ ਕਿ ਇਹ ਮੋਟਰਸਾਈਕਲ ਕਿੰਨੇ ਦਾ ਹੈ ਅਤੇ ਇਸ ਨੂੰ ਕਿਸ ਕੰਪਨੀ ਨੇ ਬਣਾਇਆ ਹੈ। ਇਸ ਦੀ ਕੀ ਖਾਸੀਅਤ ਹੈ।

ਜਪਾਨੀ ਮੋਟਰਸਾਈਕਲ ਹੈ ਇਹ (Flying Bike Japan)

ਤੁਹਾਨੂੰ ਦੱਸ ਦਈਏ ਕਿ ਇਹ ਮੋਟਰਸਾਈਕਲ ਜਪਾਨ ਨੇ ਬਣਾਇਆ ਹੈ। ਫਾਇੰਗ ਕਾਰ ਅਤੇ ਫਲਾਇੰਗ ਮੋਟਰਸਾਈਕਲ ਭਵਿੱਖ ’ਚ ਸਭ ਦੀ ਜ਼ਰੂਰ ਬਨਣ ਵਾਲੇ ਹਨ। (Flying Bike Japan) ਇੱਕ ਜਪਾਨੀ ਸਟਾਰਟਅਪ ਨੇ ਏਅਰਸਰਵਿਸ ਐਕਸਟੂਰਿਸਮੋ ਹੋਵਰਬਾਈਕ ਤਿਆਰ ਕੀਤੀ ਹੈ। ਜਪਾਨੀ ਨਿਰਮਾਤਾ ਅਗਲੇ ਸਾਲ ਤੰਕ ਸੰਯੁਕਤ ਰਾਜ ਅਮਰੀਕਾ ’ਚ ਹੋਵਰਬਾਈਕ ਲਾਂਚ ਕਰਨ ਕਰਨ ਦੀ ਯੋਜਨਾ ਬਣਾ ਰਹੇ ਹਨ। ਨਵੀਂ ਹੋਵਰਬਾਈਕ ਨੇ ਡੇਟ੍ਰਾਈਟ ਆਟੋ ਸ਼ੋਅ ’ਚ ਆਪਣੀ ਸ਼ੁਰੂਆਤ ਕੀਤੀ ਹੈ।

ਇਸ ਤਰ੍ਹਾਂ ਹਵਾ ’ਚ ਉੱਡਦਾ ਹੈ ਮੋਟਰਸਾਈਕਲ

ਏਅਰਸਰਵਿਸ ਐਕਸਟੂਰਿਸਮੋ ਹੋਵਬਾਈਕ ਕਈ ਪ੍ਰੋਪੇਲਰ ਦੀ ਵਰਤੋਂ ਕਰਦੀ ਹੈ ਅਤੇ ਜ਼ਮੀਨ ਤੋਂ ਉੱਪਰ ਉਡਾਨ ਭਰਦੀ ਹੈ। ਇਯ ਨੂੰ ਡ੍ਰੋਨ ਦੇ ਡਿਜ਼ਾਈਨ ’ਚ ਬਣਾਇਆ ਗਿਆ ਹੈ। ਇਸ ’ਚ ਛੋਟੇ ਅਤੇ ਵੱਡੇ ਦੋ ਤਰ੍ਹਾਂ ਦੇ ਪੋ੍ਰਪੇਲਰ ਲਾਏ ਗਏ ਹਨ। ਛੋਟੇ ਵਾਲੇ ਪ੍ਰੋਪੇਲਰ ਸਟੇਬਲਾਈਜ਼ਰ ਦੇ ਰੂਪ ’ਚ ਕੰਮ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ