ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਪੰਜਾਬ ਸਰਕਾਰ ਵ...

    ਪੰਜਾਬ ਸਰਕਾਰ ਵੱਲੋਂ ਤਿਆਰ ਝਾਂਕੀਆਂ ਦਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫ਼ਤਰ ਅੱਗੇ ਕੀਤਾ ਭਰਵਾਂ ਸਵਾਗਤ

    Amloh News
    ਅਮਲੋਹ: ਵਿਧਾਇਕ ਗੈਰੀ ਬੜਿੰਗ ਦੇ ਦਫ਼ਤਰ ਅਮਲੋਹ ਅੱਗੇ ਝਾਂਕੀਆਂ ਦਾ ਸਵਾਗਤ ਕਰਦੇ ਹੋਏ ਆਪ ਆਗੂ। ਤਸਵੀਰ:ਅਨਿਲ ਲੁਟਾਵਾ

    (ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਆਜ਼ਾਦੀ ਇਤਿਹਾਸ, ਨਾਰੀ ਸ਼ਕਤੀ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਤਿਆਰ ਕੀਤੀਆਂ ਝਾਂਕੀਆਂ ਅਮਲੋਹ ਵਿਖੇ ਪਹੁੰਚੀਆਂ ਜਿਨ੍ਹਾਂ ਦਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫ਼ਤਰ ਅੱਗੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। Amloh News

    ਝਾਂਕੀਆਂ ਨੂੰ ਵੇਖ਼ਣ ਲਈ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ (Amloh News)

    ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਝਾਂਕੀਆਂ ਨੂੰ ਵੇਖ਼ਣ ਲਈ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਇਹ ਅੱਜ ਦੀ ਨੌਜਵਾਨੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਕੇ ਪੰਜਾਬ ਨਾਲ ਵਿਤਕਰਾ ਕੀਤਾ ਸੀ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਸਦਾ ਖਮਿਆਜ਼ਾ ਕੇਦਰ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ।

    ਇਹ ਵੀ ਪੜ੍ਹੋ:  ਦਿੱਲੀ ’ਚ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਪ ਦੇ ਵਰਕਰ ਲਏ ਹਿਰਾਸਤ ’ਚ

    ਇਸ ਮੌਕੇ ਸ਼ਹਿਰੀ ਪ੍ਰਧਾਨ ਸਿਕੰਦਰ ਸਿੰਘ ਗੋਗੀ, ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਬਾਰ ਦੇ ਸਾਬਕਾ ਪ੍ਰਧਾਨ ਐਡ.ਅਮਰੀਕ ਸਿੰਘ ਔਲਖ, ਬੀ.ਸੀ.ਵਿੰਗ ਦੇ ਪ੍ਰਧਾਨ ਦਰਸ਼ਨ ਸਿੰਘ ਭੱਦਲਥੂਹਾ, ਬਲਾਕ ਪ੍ਰਧਾਨ ਭਾਗ ਸਿੰਘ ਖਨਿਆਣ, ਯਾਦਵਿੰਦਰ ਸਿੰਘ ਮਾਨਗੜ੍ਹ, ਹਰਵਿੰਦਰ ਸਿੰਘ, ਰੁਪਿੰਦਰ ਜਿੰਦਲ, ਰਾਕੇਸ਼ ਕੁਮਾਰ ਬੰਟੀ, ਸੰਨੀ ਮਾਹੀ, ਪਾਲਾ ਸਿੰਘ, ਗਗਦੀਪ ਸਿੰਘ, ਅਮਰਜੀਤ ਸਿੰਘ, ਬੰਤ ਸਿੰਘ, ਦਫ਼ਤਰ ਇੰਚਾਰਜ ਰਾਮ ਬਾਵਾ ਅਤੇ ਲਤਾ ਠਾਕੁਰ ਆਦਿ ਮੌਜੂਦ ਸਨ। Amloh News

    LEAVE A REPLY

    Please enter your comment!
    Please enter your name here