ਟੀ-20 ਵਿਸ਼ਵ ਕੱਪ : ਰੋਮਾਂਚਕ ਮੁਕਾਬਲੇ ’ਚ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ 3 ਦੌੜਾ ਨਾਲ ਹਰਾਇਆ

ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ ’ਚੋਂ ਹੋਇਆ ਬਾਹਰ

  • ਨਿਕੋਲਸ ਪੂਰਨ ਬਣੇ ਮੈਨ ਆਫ਼ ਦ ਮੈਚ

(ਏਜੰਸੀ) ਸ਼ਾਹਜਾਹ। ਟੀ-20 ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ’ਚ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ 3 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਵੈਸਟਇੰਡੀਜ਼ ਨੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ ਨਿਕੋਲਸ ਪੂਰਨ ਨੇ 40 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਇਸ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ੀ ਕੁਝ ਖਾਸ ਨਹੀਂ ਕਰ ਸਕੇ।


ਜਵਾਬ ’ਚ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਟੀਮ ਨੂੰ ਸ਼ੁਰੂਆਤੀ ਦੋ ਝਟਕੇ ਲੱਗੇ ਪਰ ਇਸ ਤੋਂ ਬਾਅਦ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਦਿਆਂ ਮੈਚ ਜਿੱਤ ਦੇ ਨੇੜੇ ਪਹੁੰਚਾ ਦਿੱਤਾ। ਇੱਕ ਸਮੇਂ ਇੰਜ ਜਾਪਦਾ ਸੀ ਕਿ ਬੰਗਲਾਦੇਸ਼ ਅਸਾਨੀ ਨਾਲ ਇਹ ਮੈਚ ਜਿੱਤ ਲਵੇਗੀ ਪਰ ਆਖਰੀ ਦੇ ਓਵਰਾਂ ਨੇ ਪੂਰੇ ਮੈਚ ਦਾ ਰੁਖ ਪਲਟ ਦਿੱਤਾ। ਬੰਗਲਾਦੇਸ਼ ਨੂੰ 12 ਗੇਂਦਾਂ ’ਤੇ 22 ਦੌੜਾਂ ਬਣਾਉਣੀਆਂ ਸਨ 19ਵੇਂ ਓਵਰਾਂ ’ਚ ਡਵੇਨ ਬ੍ਰਾਵੋ ਨੇ 1 ਵਿਕਟ ਲੈਂਦਿਆਂ ਸਿਰਫ਼ 9 ਦੌੜਾਂ ਦਿੱਤੀਆਂ ਹੁਣ ਟੀਮ ਨੂੰ 6 ਗੇਂਦਾਂ ’ਤੇ 14 ਦੌੜਾਂ ਬਣਾਉਣੀਆਂ ਸਨ ਪਰ ਟੀਮ ਆਖਰੀ ਓਵਰ ’ਚ 9 ਦੌੜਾਂ ਬਣਾ ਸਕੀ ਤੇ ਬੰਗਲਾਦੇਸ਼ ਇਹ ਮੁਕਾਬਲਾ 3 ਦੌੜਾਂ ਨਾਲ ਹਾਰ ਗਈ।

ਇਸ ਹਾਰ ਦੇ ਨਾਲ ਹੀ ਬੰਗਲਾਦੇਸ਼ ਸੈਮੀਫਾਈਨਲ ’ਚ ਵੀ ਬਾਹਰ ਹੋ ਗਈ ਹੈ ਬੰਗਲਾਦੇਸ਼ ਵੱਲੋਂ ਸਾਕਿਬ ਅਲ ਹਸਨ 9, ਨਈਮ 17, ਸੌਮਿਆ ਸਰਕਾਰ 17, ਮੁਸ਼ਫਿਕੁਰ ਰਹੀਮ 8, ਲਿਟਨ ਦਾਸ ਨੇ 44 ਤੇ ਮੁਹੰਮਦਦੁੱਲਾ ਨੇ 24 ਗੇਂਦਾਂ ’ਤੇ 31 ਦੌੜਾਂ ਦੀ ਨਾਬਾਦ ਪਾਰੀ ਖੇਡੀ। 40 ਦੌੜਾਂ ਦੀ ਵਿਸਫੋਟਕ ਪਾਰੀ ਖੇਡਣ ਵਾਲੇ ਵੈਸਟਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੂੰ ਮੈਚ ਦਾ ਮੈਚ ਚੁਣਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ