ਅੱਜ ਹੋਵੇਗਾ ਹਾਈਵੋਲਟੇਜ਼ ਮੁਕਾਬਲਾ, ਤਿੰਨ ਮੈਚਾਂ ’ਚ ਇੱਕ ਵਾਰ ਵੀ ਆਊਟ ਨਹੀਂ ਹੋਏ ਵਿਰਾਟ ਕੋਹਲੀ
(ਸੱਚ ਕਹੂੰ ਨਿਊਜ਼) ਦੁਬਈ। ਟੀ-ਟਵੰਟੀ ਵਿਸ਼ਵ ਕੱਪ ’ਚ ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲੇ ਹਾਈਵੋਲਟੇਜ਼ ਮੁਕਾਬਲੇ ਲਈ ਦੋਵਾਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ। ਦੁਨੀਆ ਭਰ ਦੇ ਫੈਂਨਸ ਦੀਆਂ ਨਜ਼ਰਾਂ ਅੱਜ ਦੇ ਮੁਕਾਬਲੇ ’ਤੇ ਟਿਕੀਆਂ ਹੋਈਆਂ ਹਨ। ਇਸ ਮੈਚ ’ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਕਿ ਜਦੋਂ ਵੀ ਕੋਹਲੀ ਪਾਕਿਸਤਾਨ ਖਿਲਾਫ਼ ਮੈਦਾਨ ’ਚ ਉਤਰੇ ਹਨ ਤਾਂ ਉਨ੍ਹਾਂ ਦਾ ਬੱਲਾ ਖੂਬ ਬੋਲਿਆ ਹੈ ।
ਪਾਕਿਸਤਾਨ ਖਿਲਾਫ਼ ਵਿਰਾਟ ਕੋਹਲੀ ਹੋਰ ਜ਼ਿਆਦਾ ਵਿਰਾਟ ਹੋ ਜਾਂਦੇ ਹਨ। ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ਼ ਟੀ-20 ਵਿਸ਼ਵ ਕੱਪ ’ਚ ਕੁੱਲ ਤਿੰਨ ਮੈਚ ਖੇਡੇ ਹਨ ਤੇ ਹਰ ਵਾਰ ਉਹ ਬਿਨਾ ਆਊਟ ਹੋਏ ਮੈਦਾਨ ਤੋਂ ਬਾਹਰ ਗਏ ਹਨ ਭਾਵ ਤਿੰਨੇ ਮੁਕਾਬਲਿਆਂ ’ਚ ਪਾਕਿਸਤਾਨੀ ਗੇਂਦਬਾਜ਼ ਵਿਰਾਟ ਨੂੰ ਆਊਟ ਨਹੀਂ ਕਰ ਸਕੇ। ਕੋਹਲੀ ਨੇ ਤਿੰਨ ਪਾਰੀਆਂ ’ਚ 130 ਦੇ ਸ਼ਾਨਦਾਰ ਸਟਰਾਈਕ ਰੇਟ ਨਾਲ ਕੁੱਲ 169 ਦੌੜਾਂ ਬਣਾਈਆਂ ਹਨ ਤੇ ਦੋ ਅਰਧ ਸੈਂਕੜੇ ਵੀ ਜੜੇ ਹਨ।
ਵਿਰਾਟ ਕੋਹਲੀ ਜਦੋਂ ਵੀ ਪਾਕਿਸਤਾਨ ਖਿਲਾਫ਼ ਖੇਡਦੇ ਹਨ ਤਾਂ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ ਪਾਕਿਸਤਾਨ ਖਿਲਾਫ਼ ਕੋਹਲੀ ਨੇ 6 ਟੀ-20 ਮੈਚ ਖੇਡੇ ਹਨ ਤੇ 84.66 ਦੀ ਔਸਤ ਨਾਲ 254 ਦੌੜਾਂ ਬਣਾਈਆਂ ਹਨ ਇਸ ਦੌਰਾਨ ਕੋਹਲੀ ਨੇ 6 ਪਾਰੀਆਂ ’ਚ ਤਿੰਨ ਵਾਰ 50 ਪਲਸ ਦਾ ਸਕੋਰ ਬਣਾਇਆ ਹੈ। ਅੱਜ ਦੇ ਮੁਕਾਬਲੇ ’ਚ ਵੀ ਵਿਰਾਟ ਦਾ ਬੱਲਾ ਜ਼ਰੂਰ ਬੋਲੇਗਾ। ਦੋਵਾਂ ਟੀਮਾਂ ਆਪਣੇ ਅਭਿਆਨ ਦੀ ਜਿੱਤ ਨਾਲ ਸ਼ੁਰੂਆਤ ਕਰਨੀਆਂ ਚਾਹੁੰਣੀਆਂ। ਦੱਸਣਯੋਗ ਹੈ ਕਿ ਜਦੋਂ ਵਿਸ਼ਵ ਕੱਪ ’ਚ ਪਾਕਿਸਤਾਨ ਭਾਰਤ ਖਿਲਾਫ਼ ਖੇਡਿਆ ਹੈ ਉਸ ਹਾਲੇ ਤੱਕ ਜਿੱਤ ਨਸੀਬ ਨਹੀਂ ਹੋਈ ਹੈ। ਟੀ-20 ਵਿਸ਼ਵ ਕੱਪ ’ਚ ਪਾਕਿ ਨਾਲ ਭਾਰਤ ਨੇ 5 ਮੁਕਾਬਲੇ ਖੇਡੇ ਹਨ ਤੇ ਸਭ ’ਚ ਜਿੱਤ ਦਰਜ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ