ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਨਾਮੀਬੀਆ ਨੇ ਕੀਤਾ ਉਲਟਫੇਰ, ਸ਼੍ਰੀਲੰਕਾ ਨੂੰ ਹਰਾਇਆ

T20 World Cup

ਸ੍ਰੀਲੰਕਾ ਨੂੰ 55 ਦੌੜਾਂ ਨਾਲ ਹਰਾਇਆ (T20 World Cup )

  • ਨਾਮੀਬੀਆ ਨੇ ਦਿੱਤੀ ਸੀ 164 ਦੌੜਾਂ ਦਾ ਟੀਚਾ

ਗੀਲੋਂਗ। ਕਹਿੰਦੇ ਹਨ ਕ੍ਰਿਕਟ ’ਚ ਕੁਛ ਵੀ ਹੋ ਸਕਦਾ ਹੈ। ਇਹ ਕਰ ਵਿਖਾਇਆ ਨਾਮੀਬੀਆ ਦੀ ਟੀਮ।  ਟੀ-20 ਵਿਸ਼ਵ ਕੱਪ (T20 World Cup ) ਦੇ ਪਹਿਲੇ ਹੀ ਮੈਚ ‘ਚ ਸਭ ਤੋਂ ਵੱਡਾ ਉਲਟ ਫੇਰ ਵੇਖਣ ਨੂੰ ਮਿਲਿਆ। ਕੁਆਲੀਫਾਇੰਗ ਮੈਚ ਵਿੱਚ ਨਾਮੀਬੀਆ ਨੇ ਸ਼੍ਰੀਲੰਕਾ ਵਰਗੀ ਵੱਡੀ ਟੀਮ ਨੂੰ 55 ਦੌੜਾਂ ਨਾਲ ਹਰਾਇਆ। ਨਾਮੀਬੀਆ ਨੂੰ 164 ਦੌੜਾਂ ਦਾ ਟੀਚਾ ਦਿੱਤਾ ਸੀ। ਸ਼੍ਰੀਲੰਕਾ ਦੀ ਪੂਰੀ ਟੀਮ 108 ਦੌੜਾਂ ‘ਤੇ ਢੇਰ ਹੋ ਗਈ। ਜੇਨ ਫਰਿਲਿੰਕ ਅਤੇ ਜੇਜੇ ਸਮਿਤ ਨੇ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਨਾਮੀਬੀਆ ਦੇ ਆਲਰਾਊਡਰਾਂ ਨੇ ਅਹਿਮ ਮੌਕਿਆਂ ‘ਤੇ ਸ਼੍ਰੀਲੰਕਾ ਦੇ ਤਿੰਨ ਮਹੱਤਵਪੂਰਨ ਵਿਕਟਾਂ ਵੀ ਲਈਆਂ।

ਇਹ ਵੀ ਪੜ੍ਹੋ : ਪਰਾਲੀ ਦੇ ਧੂੰਏਂ ਨੇ ਲਈ ਦੋ ਦੀ ਜਾਨ

 ਇਸ ਜਿੱਤ ਦੇ ਹੀਰੋ ਜੇਨ ਫਰਿਲਿੰਕ ਹਨ ਜਿਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। 28 ਸਾਲਾ ਫਰੀਲਿੰਕ ਨੇ ਪਹਿਲਾਂ 44 ਦੌੜਾਂ ਬਣਾਈਆਂ। ਫਿਰ ਦੋ ਅਹਿਮ ਵਿਕਟਾਂ ਵੀ ਲਈਆਂ। ਉਨ੍ਹਾਂ ਤੋਂ ਇਲਾਵਾ ਡੇਵਿਡ ਵਾਈਜ਼, ਬਰਨਾਰਡ ਸ਼ੋਲਟਜ਼ ਅਤੇ ਬੇਨ ਸ਼ਿਕਾਂਗੋ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਫਰੀਲਿੰਕ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

ਨਾਮੀਬੀਆ ਦੀ ਰਹੀ ਖਰਾਬ ਸ਼ੁਰੂਆਤ (T20 World Cup )

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਾਮੀਬੀਆ ਦੀਆਂ 6 ਵਿਕਟਾਂ 93  ਦੌੜਾਂ ‘ਤੇ ਡਿੱਗ ਗਈਆਂ ਸਨ। ਇਸ ਸੰਕਟ ਦੀ ਘੜੀ ’ਚ ਫ੍ਰੀਲਿੰਕ ਅਤੇ ਜੇਜੇ ਸਮਿਤ ਨੇ ਮੋਰਚਾ ਸੰਭਾਲਿਆ ਦੋਵਾਂ ਨੇ ਸੂਝ-ਬੂਝ ਨਾਲ ਖੇਡਦਿਆਂ ਸਿਰਫ 33 ਗੇਂਦਾਂ ‘ਤੇ 69 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 163 ਤੱਕ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ