Under 19 Women World Cup: ਸਪੋਰਟਸ ਡੈਸਕ। ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੁਆਲਾਲੰਪੁਰ ’ਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ, ਟੀਮ ਨੇ 2023 ’ਚ ਫਾਈਨਲ ’ਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਜਦੋਂ ਕਿ ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ’ਚ ਪਹੁੰਚਿਆ ਹੈ। ਦੋਵੇਂ ਟੀਮਾਂ ਇਸ ਟੂਰਨਾਮੈਂਟ ’ਚ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਭਾਰਤ ਨੇ ਸਾਰੇ ਮੈਚ ਜਿੱਤੇ, ਪਰ ਦੱਖਣੀ ਅਫਰੀਕਾ ਦਾ ਅਮਰੀਕਾ ਵਿਰੁੱਧ ਇੱਕ ਮੈਚ ਮੀਂਹ ਕਾਰਨ ਬੇਸਿੱਟਾ ਰਿਹਾ ਹੈ। ਭਾਰਤ ਦੀ ਗੋਂਗਦੀ ਤ੍ਰਿਸ਼ਾ ਟੂਰਨਾਮੈਂਟ ਦੀ ਸਭ ਤੋਂ ਵੱਧ ਸਕੋਰਰ ਹੈ। ਇਸੇ ਟੀਮ ਦੀ ਵੈਸ਼ਨਵੀ ਸ਼ਰਮਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਇਹ ਖਬਰ ਵੀ ਪੜ੍ਹੋ : Public Holiday: ਭਲਕੇ ਕਿੱਥੇ-ਕਿੱਥੇ ਰਹੇਗੀ ਬਸੰਤ ਪੰਚਮੀ ਦੀ ਛੁੱਟੀ, ਪੜ੍ਹੋ…
ਮੈਚ ਸਬੰਧੀ ਜਾਣਕਾਰੀ | Under 19 Women World Cup
- ਟੂਰਨਾਮੈਂਟ : ਅੰਡਰ-19 ਮਹਿਲਾ ਟੀ20 ਵਿਸ਼ਵ ਕੱਪ
- ਮੈਚ : ਫਾਈਨਲ ਮੁਕਾਬਲਾ
- ਟੀਮਾਂ : ਭਾਰਤ ਬਨਾਮ ਦੱਖਣੀ ਅਫਰੀਕਾ
- ਸਟੇਡੀਅਮ : ਬਾਯੂਮਸ ਓਵਲ, ਕੁਆਲਾਲੰਪੁਰ
- ਟਾਸ : ਸਵੇਰੇ 11.30 ਵਜੇ
- ਮੈਚ ਸ਼ੁਰੂ : ਦੁਪਹਿਰ 12:00 ਵਜੇ
ਸਪਿਨ ਲਈ ਮੱਦਦਗਾਰ ਹੋ ਸਕਦੀ ਹੈ ਪਿੱਚ
ਬਾਯੁਮਾਸ ਓਵਲ ’ਚ 2 ਪਿੱਚਾਂ ਹਨ। ਇੱਕ ਅਸਟਰੇਲੀਆਈ ਧਰਤੀ ’ਤੇ ਬਣੀ ਪਿੱਚ ਲਿਆਂਦੀ ਗਈ ਹੈ, ਜਿੱਥੇ ਉੱਚ ਸਕੋਰ ਵਾਲੇ ਮੈਚ ਦੇਖੇ ਗਏ ਸਨ, ਪਰ ਸਾਰੇ ਮੈਚ ਕਰੀਬੀ ਸਨ। ਜਦੋਂ ਕਿ, ਦੂਜੀ ਪਿੱਚ ਸਥਾਨਕ ਲਾਲ ਮਿੱਟੀ ਤੋਂ ਬਣਾਈ ਗਈ ਹੈ। ਇੱਥੇ ਗੇਂਦ ਬਹੁਤ ਘੁੰਮਦੀ ਹੈ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਘੱਟ ਸਕੋਰ ਵਾਲਾ ਮੈਚ ਵੀ ਇੱਥੇ ਖੇਡਿਆ ਗਿਆ ਸੀ।
ਮੌਸਮ ਸਬੰਧੀ ਜਾਣਕਾਰੀ
ਪੂਰੇ ਟੂਰਨਾਮੈਂਟ ਦੌਰਾਨ ਮੀਂਹ ਨੇ ਕਈ ਮੈਚਾਂ ਨੂੰ ਪ੍ਰਭਾਵਿਤ ਕੀਤਾ ਹੈ। ਜ਼ਿਆਦਾਤਰ ਮੈਚ ਜੋਹੋਰ ਤੇ ਕੁਚਿੰਗ ’ਚ ਖੇਡੇ ਗਏ। ਐਤਵਾਰ ਨੂੰ ਕੁਆਲਾਲੰਪੁਰ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਜੇਕਰ ਫਾਈਨਲ ਐਤਵਾਰ ਨੂੰ ਨਹੀਂ ਹੋ ਸਕਦਾ ਤਾਂ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ ’ਤੇ ਵੀ ਖੇਡਿਆ ਜਾ ਸਕਦਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Under 19 Women World Cup
ਭਾਰਤ : ਨਿੱਕੀ ਪ੍ਰਸਾਦ (ਕਪਤਾਨ), ਗੋਂਗਦੀ ਤ੍ਰਿਸ਼ਾ, ਜੀ ਕਮਲਿਨੀ (ਵਿਕਟਕੀਪਰ), ਸਾਨਿਕਾ ਚਲਕੇ, ਈਸ਼ਵਰੀ ਅਵਸਾਰੇ, ਮਿਥਿਲਾ ਵਿਨੋਦ, ਆਯੂਸ਼ੀ ਸ਼ੁਕਲਾ, ਵੀਜੇ ਜੋਸ਼ਿਤਾ, ਸ਼ਬਨਮ ਸ਼ਕੀਲ, ਪਰੂਣਿਕਾ ਸਿਸੋਦੀਆ, ਵੈਸ਼ਨਵੀ ਸ਼ਰਮਾ।
ਦੱਖਣੀ ਅਫਰੀਕਾ : ਕਾਇਲਾ ਰੇਨੇਕੇ (ਕਪਤਾਨ), ਜੇਮਾ ਬੋਥਾ, ਸਿਮੋਨ ਲਾਰੈਂਸ, ਕਰਾਬੋ ਮੇਸੋ (ਵਿਕਟਕੀਪਰ), ਫੇ ਕਾਉਲਿੰਗ, ਮਿੱਕੀ ਵੈਨ ਵੂਰਸਟ, ਸੇਸ਼ਨੀ ਨਾਇਡੂ, ਲੁਯਾਂਡਾ ਜੁਜ਼ੂ, ਐਸ਼ਲੇ ਵੈਨ ਵਿਕ, ਮੋਨਾਲੀਸਾ ਲੇਗੋਡੀ, ਥਾਬਿਸੇਂਗ ਨਿਨੀ।