ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home ਇੱਕ ਨਜ਼ਰ ਟੀ-20 : ਰੋਮਾਂ...

    ਟੀ-20 : ਰੋਮਾਂਚਕ ਮੈਚ ‘ਚ ਪਾਕਿ ਨੇ ਇੰਗਲੈਂਡ ਨੂੰ ਹਰਾਇਆ

    T-20 Pakistan

    ਪਕਿ ਬੱਲੇਬਾਜ਼ ਮੁਹੰਮਦ ਹਾਫਿਜ਼ ਤੇ ਹੈਦਰ ਅਲੀ ਨੇ ਲਾਏ ਅਰਧ ਸੈਂਕੜੇ
    ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ

    ਮੈਨਚੇਸਟਰ। ਪਾਕਿ-ਇੰਗਲੈਂਡ ਦਰਮਿਆਨ ਖੇਡੇ ਗਏ ਲੜੀ ਦੇ ਤੀਜੇ ਤੇ ਆਖਰੀ  ਟੀ-20 ਮੈਚ ‘ਚ ਪਾਕਿਸਤਾਨ ਨੇ ਰੋਮਾਂਚਕ ਜਿੱਤ ਹਾਸਲ ਕੀਤੀ। ਇਸ ਲੜੀ 1-1 ਨਾਲ ਬਰਾਬਰ ਹੋ ਗਈ। ਇੰਗਲੈਂਡ (England) ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 185 ਦੌੜਾਂ ਬਣਾ ਸਕਿਆ ਤੇ ਇੰਗਲੈਂਡ ਇਹ ਮੈਚ 5 ਦੌੜਾਂ ਨਾਲ ਹਾਰ ਗਿਆ। ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

    T-20  Pakistan

    T-20 : Pakistan beat England in thrilling match

    ਪਾਕਿ ਦੇ ਬੱਲੇਬਾਜ਼ ਮੁਹੰਮਦ ਹਾਫਿਜ਼ (Hafeez) (86) ਤੇ ਹੈਦਰ ਅਲੀ (54) ਦੀਆਂ ਜ਼ਬਰਦਸਤ ਅਰਧ ਸੈਂਕੜੇ ਵਾਲੀਆਂ ਪਾਰੀਆਂ ਅਤੇ ਵਹਾਬ ਰਿਆਜ਼ (ਦੋ ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਪਾਕਿਸਤਾਨ ਨੇ ਮੰਗਲਵਾਰ ਨੂੰ ਇੰਗਲੈਂਡ ਨੂੰ ਤੀਜੇ ਦਿਨ ਤੇ ਅੰਤਿਮ ਰੋਮਾਂਚਕ ਟੀ-20 ਮੁਕਾਬਲੇ ਦੇ ਆਖਰੀ ਓਵਰ ‘ਚ ਪੰਜ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕੀਤੀ। ਪਾਕਿਸਤਾਨ ਤੇ ਇੰਗਲੈਂਡ ਦਰਮਿਆਨ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਣ ਹੋ ਗਿਆ ਤੇ ਦੂਜੇ ਟੀ-20 ਮੁਕਾਬਲੇ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ ਮਜ਼ਬੂਤ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕਟਾਂ ਨਾਲ ਹਰਾ ਦਿੱਤਾ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਨੇ 32 ਦੌੜਾਂ ਦੇ ਸਕੋਰ ‘ਤੇ ਹੀ ਦੋ ਵਿਕਟਾਂ ਿਗਆ ਦਿੱਤੀਆਂ ਸਨ ਪਰ ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਹੈਦਰ ਅਲੀ ਤੇ ਮੁਹੰਮਦ ਹਾਫਿਜ਼ ਨੇ ਪਾਰੀ ਨੂੰ ਅੱਗੇ ਵਧਾਇਆ ਤੇ ਟੀਮ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।

    ਹਾਜਿਫ਼  (Hafeez) ਬਣੇ ਮੈਨ ਆਫ਼ ਦ ਮੈਚ

    ਹਾਫਿਜ਼ ਨੇ ਜਿੱਥੇ 52 ਗੇਂਦਾਂ ਦਾ ਸਾਹਮਣੇ ਕਰਦਿਆਂ ਚਾਰ ਚੌਕੇ ਤੇ ਛੇ ਛੱਕਿਆਂ ਦੀ ਮੱਦਦ ਨਾਲ 86 ਦੌੜਾਂ ਬਣਾਈਆਂ। ਹੈਦਰ ਅਲੀ ਨੇ 33 ਗੇਂਦਾਂ ‘ਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ ਸ਼ਾਨਦਾਰ 54 ਦੌੜਾਂ ਬਣਾਈਆਂ। ਹਾਫਿਜ਼ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ਼ ਦ ਮੈਚ ਦਿੱਤਾ ਗਿਆ। ਟੀਚੇ ਦਾ ਪਿੱਛੇ ਕਰਨ ਉਤਰੀ ਇੰਗਲੈਂਡ (England) ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੇ 26 ਦੌੜਾਂ ‘ਤੇ ਹੀ ਦੋ ਵਿਕਟਾਂ ਗੁਆ ਦਿੱਤੀਆਂ। ਬੇਓਰਸਟੋ ਜਿੱਥੇ ਖਾਤਾ ਤੱਕ ਨਹੀਂ ਖੋਲ੍ਹ ਸਕੇ ਉੱਥੇ ਡੀਜੇ ਮਲਾਨ ਵੀ ਸਿਰਫ਼ ਸੱਤ ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਇਓਨ ਮੋਰਗਨ ਇਸ ਮੈਚ ‘ਚ ਕੁਝ ਖਾਸ ਨਹੀਂ ਕਰ ਸਕੇ ਤੇ ਦਸ ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇੰਗਲੈਂਡ ਨੇ ਅੱਠ ਵਿਕਟਾਂ ‘ਤੇ 185 ਦੌੜਾਂ ਬਣਾਈਆਂ।

    • Pakistan 20 ਓਵਰਾਂ ‘ਚ ਚਾਰ ਵਿਕਟਾਂ ‘ਤੇ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ
    • ਹਾਫਿਜ਼ ਨੇ ਜਿੱਥੇ 52 ਗੇਂਦਾਂ ਦਾ ਸਾਹਮਣੇ ਕਰਦਿਆਂ ਚਾਰ ਚੌਕੇ ਤੇ ਛੇ ਛੱਕਿਆਂ ਦੀ ਮੱਦਦ ਨਾਲ 86 ਦੌੜਾਂ ਬਣਾਈਆਂ
    • ਹੈਦਰ ਅਲੀ ਨੇ 33 ਗੇਂਦਾਂ ‘ਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ ਸ਼ਾਨਦਾਰ 54 ਦੌੜਾਂ ਬਣਾਈਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.