T 20 World Cup : ਅਮਰੀਕਾ ਟੀਮ ’ਚ ਕੌਣ ਹਨ ਭਾਰਤੀ ਮੂਲ ਦੇ ਖਿਡਾਰੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਹਰਾਇਆ

T 20 World Cup

ਅਮਰੀਕਾ ਨੇ ਸੁਪਰ ਓਵਰ ‘ਚ ਜਿੱਤਿਆ ਮੈਚ| T 20 World Cup

ਡੱਲਾਸ। ਟੀ-20 ਵਿਸ਼ਵ ਕੱਪ ’ਚ ਪਹਿਲੀ ਵਾਰ ਖੇਡ ਰਹੇ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ ਹਰਾਇਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 159 ਦੌੜਾਂ ਬਣਾਇਆ। ਅਮਰੀਕਾ ਦੀ ਟੀਮ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 159 ਦੌੜਾਂ ਹੀ ਬਣਾ ਸਕੀ ਅਤੇ ਮੈਚ ਟਾਈ ਹੋ ਗਿਆ। ਜਿਸ ਫੈਸਲਾ ਸੁਪਰ ਓਪਰ ਰਾਹੀਂ ਹੋਇਆ। ਇਹ ਇਸ ਵਿਸ਼ਵ ਕੱਪ ਦਾ ਦੂਜਾ ਸੁਪਰ ਓਵਰ ਮੈਚ ਸੀ। T 20 World Cup

ਇਸ ਤੋਂ ਪਹਿਲਾਂ ਨਾਮੀਬੀਆ ਨੇ ਓਮਾਨ ਨੂੰ ਸੁਪਰ ਓਵਰ ਵਿੱਚ ਹਰਾਇਆ ਸੀ। ਅਮਰੀਕਾ ਦੀ ਜਿੱਤ ਦੇ ਹੀਰੋ ਭਾਰਤੂ ਮੂਲ ਦੇ ਖਿਡਾਰ ਰਹੇ। ਜਿਨ੍ਹਾਂ ’ਚ ਮੋਨੰਕ ਪਟੇਲ ਕਪਤਾਨ, ਸੌਰਭ ਨੇਤਰਵਾਲਕਰ, ਹਰਮੀਤ ਸਿੰਘ ਅਤੇ ਜਸਦੀਪ ਸ਼ਾਮਲ ਹਨ। ਇਨ੍ਹਾਂ ਚਾਰਾਂ ਨੇ ਇਤਿਹਾਸ ਰਚਣ ਵਾਲੀ ਅਮਰੀਕੀ ਟੀਮ ਲਈ ਯੋਗਦਾਨ ਦਿੱਤਾ ਹੈ। ਖਾਸ ਕਰਕੇ ਮੋਨੰਕ ਅਤੇ ਨੇਤਰਵਾਲਕਰ ਦਾ।

ਪਾਕਿਸਤਾਨ ਨੇ ਅਮਰੀਕਾ ਨੂੰ 159 ਦੌੜਾਂ ਦਾ ਟੀਚਾ ਦਿੱਤਾ

ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਮਰੀਕਾ ਨੂੰ 160 ਦੌੜਾਂ ਦਾ ਟੀਚਾ ਦਿੱਤਾ ਸੀ। ਬਾਬਰ ਆਜ਼ਮ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਉਸ ਤੋਂ ਬਾਅਦ ਆਲਰਾਊਂਡਰ ਸ਼ਾਦਾਬ ਖਾਨ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਅਮਰੀਕਾ ਵੱਲੋਂ ਨੋਸਟੁਸ਼ ਕੇਂਜੀਗੇ ਨੇ 3 ਅਤੇ ਨੇਤਰਵਾਲਕਰ ਨੇ 2 ਵਿਕਟਾਂ ਲਈਆਂ। T 20 World Cup

ਅਮਰੀਕਾ ਦੀ ਟੀਮ ਦੇ ਜਿੱਤੇ ਦੇ ਹੀਰੋ ਇਹ ਖਿਡਾਰੀ ਰਹੇ

160 ਦੌੜਾਂ ਦੇ ਟੀਚੇ ਦਾ ਪਿੱਛੇ ਕਰਦਿਆਂ ਅਮਰੀਕਾ ਸ਼ੁਰੂਆਤ ਸ਼ਾੈਨਦਾਰ ਰਹੀ। ਅਮਰੀਕਾ ਵੱਲੋਂ ਮੋਨੰਕ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਮੋਨਕ ਪਟੇਲ ਨੇ 38 ਗੇਂਦਾਂ ‘ਤੇ 50 ਦੌੜਾਂ ਦੀ ਪਾਰੀ ਖੇਡੀ।ਐਂਡਰੇਸ ਗੌਸ ਨੇ 26 ਗੇਂਦਾਂ ‘ਤੇ 36 ਦੌੜਾਂ ਦੀ ਪਾਰੀ ਖੇਡੀ। ਏਰੋਨ ਜੋਨਸ ਨੇ 26 ਗੇਂਦਾਂ ‘ਤੇ 36 ਅਜੇਤੂ ਦੌੜਾਂ ਬਣਾਈਆਂ। ਉਸ ਨੇ 138.46 ਦੀ ਸਟ੍ਰਾਈਕ ਰੇਟ ਨਾਲ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਦੌੜਾਂ ਬਣਾਈਆਂ। ਜੋਨਸ ਨੇ ਨਿਤੀਸ਼ ਕੁਮਾਰ ਨਾਲ ਡੈੱਥ ਓਵਰਾਂ ਵਿੱਚ 35 ਗੇਂਦਾਂ ਵਿੱਚ 48 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਨੂੰ ਬਰਾਬਰੀ ’ਤੇ ਲਿਆ ਦਿੱਤਾ।