ਟੀ-20 ਵਿਸ਼ਵ ਕੱਪ : ਜ਼ਿੰਬਾਬਵੇ ਨੂੰ ਹਰਾ ਕੇ ਭਾਰਤ ਪਹੁੰਚਿਆ ਸੈਮੀਫਾਈਨਲ ’ਚ

T-20 World Cup ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ

  • 10 ਨਵੰਬਰ ਨੂੰ ਐਡੀਲੇਡ ‘ਚ ਇੰਗਲੈਂਡ ਨਾਲ ਭਿੜੇਗਾ ਭਾਰਤ

(ਸਪੋਰਟਸ ਡੈਸਕ)। ਟੀ-20 ਵਿਸ਼ਵ ਕੱਪ (T-20 World Cup) ਦੇ ਆਖਰੀ ਲੀਗ ਮੈਚ ਵਿੱਚ ਭਾਰਤ ਨੇ ਜ਼ਿੰਬਾਬਾਵੇ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਸੈਮੀਫਾਈਨਲ ’ਚ ਪਹੁੰਚ ਗਿਆ ਹੈ। ਸੈਮੀਫਾਈਨਲ ‘ਚ ਭਾਰਤੀ ਟੀਮ 10 ਨਵੰਬਰ ਨੂੰ ਐਡੀਲੇਡ ‘ਚ ਇੰਗਲੈਂਡ ਨਾਲ ਭਿੜੇਗੀ। ਭਾਰਤ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 5 ਵਿਕਟਾਂ ਗੁਆ ਕੇ 187 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ। ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਸੂਰਿਆ ਕੁਮਾਰ ਯਾਦਵ ਨੇ 25 ਗੇਂਦਾਂ ਵਿੱਚ 61 ਦੌੜਾਂ ਬਣਾਈਆਂ ਅਤੇ ਕੇਐੱਲ ਰਾਹੁਲ ਨੇ ਵੀ ਤੇਜ਼ੀ ਨਾਲ ਬੱਲੇਬਾਜ਼ੀ ਕਰਦੇ ਹੋਏ 35 ਗੇਂਦਾਂ ‘ਚ 51 ਦੌੜਾਂ ਬਣਾਈਆਂ।

ਜਵਾਬ ’ਚ ਜ਼ਿੰਬਾਬਵੇ ਟੀਮ 17.2 ਓਵਰਾਂ ’ਚ 115 ਦੌੜਾਂ ’ਤੇ ਹੀ ਆਲ ਆਊਟ ਹੋ ਗਈ। 187 ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਾਵੇ ਦੀ ਸ਼ੁਰੂਆਤ ਖਰਾਬ ਰਹੀ ਉਸ ਨੂੰ ਪਾਵਰ ਪਲੇਅ ’ਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਜ਼ਿੰਬਾਬਾਵੇ ਦਾ ਕੋਈ ਵੀ ਬੱਲੇਬਾਜ਼ ਟੀਮ ਨੂੰ ਨਹੀਂ ਸੰਭਾਲ ਸਕਿਆ। ਜ਼ਿਬਾਬਾਵੇ ਵੱਲੋਂ ਸਭ ਤੋਂ ਵੱਧ ਦੌੜਾਂ ਰਿਆਨ ਬਰਲ ਨੇ 35 ਦੌੜਾਂ ਬਣਾਈਆ।  ਭਾਰਤ ਦੇ ਗੇਦਬਾਜ਼ਾਂ ਵੱਲੋਂ ਅਸ਼ਵਿਨ ਨੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਅਤੇ ਮੁਹੰਮਦ ਸ਼ਮੀ ਨੂੰ 2-2 ਸਫਲਤਾ ਮਿਲੀ।

ਭਾਰਤ ਨੇ ਦਿੱਤਾ ਸੀ 187 ਦੌੜਾਂ ਦਾ ਟੀਚਾ

(T-20 World Cup) ਟੀ-20 ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ ਅੱਜ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ ਹੋ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਸੂਰਿਆਕੁ ਮਾਰ ਯਾਦਵ ਨੇ 25 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 244 ਸੀ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 4 ਛੱਕੇ ਲਗਾਏ। ਰੋਹਿਤ ਨੇ 13 ਗੇਂਦਾਂ ਦਾ ਸਾਹਮਣਾ ਕੀਤਾ ਅਤੇ 15 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਸ਼ਾਨਦਾਰ ਫਾਰਮ ‘ਚ ਚੱਲ ਰਹੇ ਵਿਰਾਟ ਕੋਹਲੀ ਵੀ 26 ਦੌੜਾਂ ਹੀ ਬਣਾ ਸਕੇ। ਰਿਸ਼ਭ ਪੰਤ ਵੀ ਪਲੇਇੰਗ ਇਲੈਵਨ ਵਿੱਚ ਮਿਲੇ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ 5 ਗੇਂਦਾਂ ਵਿੱਚ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ