ਰਦਿਕ ਪਾਂਡਿਆ ’ਤੇ ਚੋਣਕਰਤਾਵਾਂ ਨੇ ਇੱਕ ਵਾਰ ਫਿਰ ਭਰੋਸਾ ਦਿਖਾਇਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਬਦਲਾਅ ਕੀਤਾ ਗਿਆ ਹੈ। ਟੀਮ ’ਚ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। 24 ਅਕਤੂਬਰ ਨੂੰ ਟੂਰਨਾਮੈਂਟ ਦੀ ਸ਼ੁਰੂਆਤ ਭਾਰਤ ਪਾਕਿਸਤਾਨ ਨਾਲ ਹੋਣ ਵਾਲੇ ਮੁਕਾਬਲੇ ਤੋਂ ਕਰੇਗਾ । ਭਾਰਤੀ ਿਕਟ ਕੰਟਰੋਲ ਬੋਰਡ ਨੇ ਟੀਮ ’ਚ ਬਦਲਾਅ ਕਰਦਿਆਂ ਆਲਰਾਊਂਡ ਅਕਸ਼ਰ ਪਟੇਲ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਹੈ।
ਭਾਰਤੀ ਤੇਜ਼ ਗੇਂਦਬਾਜ ਸ਼ਾਰਦੁਲ ਠਾਕੁਰ ਨੇ ਆਈਪੀਐੱਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਈਪੀਐੱਲ ’ਚ ਸ਼ਾਰਦੁਲ ਠਾਕੁਰ ਨੇ 15 ਮੈਚਾਂ ’ਚ ਕੁੱਲ 18 ਵਿਕਟਾਂ ਹਾਸਲ ਕੀਤੀਆਂ ਹਨ ਹਾਲਾਂਕਿ ਆਲਰਾਊਂਡਰ ਹਾਰਦਿਕ ਪਾਂਡਿਆ ’ਤੇ ਚੋਣਕਰਤਾਵਾਂ ਨੇ ਇੱਕ ਵਾਰ ਫਿਰ ਭਰੋਸਾ ਦਿਖਾਇਆ ਹੈ ਤੇ ਪਾਂਡਿਆ ਨੂੰ ਟੀਮ ’ਚ ਬਰਕਰਾਰ ਰੱਖਿਆ ਹੈ। ਹਾਰਦਿਕ ਪਾਂਡਿਆ ਕਾਫ਼ੀ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੇ ਹਨ। ਆਈਪੀਐੱਲ ’ਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ।
ਟੀ-ਟਵੰਟੀ ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐੱਲ ਰਾਹੁਲ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ) ਇਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ।
ਸਟੈਂਡ ਬਾਏ ਖਿਡਾਰੀ : ਸ਼ੁਰੇਸ਼ ਅਇੱਅਰ, ਦੀਪਕ ਚਾਹਰ, ਅਕਸ਼ਰ ਪਟੇਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ