T-20 World Cup 2022
ਬ੍ਰਿਸਬੇਨ। ਟੀ-20 ਵਿਸ਼ਵ ਕੱਪ ‘ਚ (T-20 World Cup 2022) ਆਸਟ੍ਰੇਲੀਆ ਨੇ ਇੱਕਤਰਫਾ ਮੁਕਾਬਲੇ ’ਚ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਆਇਰਲੈਂਡ ਦੇ ਕਪਤਾਨ ਐਂਡਰਿਊ ਬਲਬਰਨੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਜੋ ਗਲਤ ਸਾਬਿਤ ਹੋਇਆ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਹੁਣੇ ਹੁਣੇ ਗੁਜਰਾਤ ਹਾਦਸੇ ’ਚ ਪੂਜਨੀਕ ਗੁਰੂ ਜੀ ਦਾ ਬਿਆਨ
ਆਸਟਰੇਲੀਆ ਲਈ ਕਪਤਾਨ ਆਰੋਨ ਫਿੰਚ ਨੇ 44 ਗੇਂਦਾਂ ਵਿੱਚ 63 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ ਨੇ 25 ਗੇਂਦਾਂ ‘ਤੇ 35 ਅਤੇ ਮਿਸ਼ੇਲ ਮਾਰਸ਼ ਨੇ 28 ਦੌੜਾਂ ਬਣਾਈਆਂ। ਡੇਵਿਡ ਵਾਰਨਰ ਤੀਜੇ ਓਵਰ ਦੀ ਪਹਿਲੀ ਗੇਂਦ ‘ਤੇ ਖਰਾਬ ਪਲੇਸਮੈਂਟ ਕਾਰਨ ਸ਼ਾਰਟ ਫਾਈਨ ਲੈੱਗ ‘ਤੇ ਖੜ੍ਹੇ ਮਾਰਕ ਐਡੇਅਰ ਨੂੰ ਕੈਚ ਦੇ ਬੈਠੇ । ਉਸ ਨੇ 7 ਗੇਂਦਾਂ ‘ਚ 3 ਦੌੜਾਂ ਬਣਾਈਆਂ। ਮਾਰਸ਼ ਨੇ 22 ਗੇਂਦਾਂ ਵਿੱਚ 28 ਦੌੜਾਂ ਅਤੇ ਮੈਕਸਵੈੱਲ ਨੇ 9 ਗੇਂਦਾਂ ‘ਚ 13 ਦੌੜਾਂ ਬਣਾਈਆਂ। ਆਇਰਲੈਂਡ ਲਈ ਬੈਰੀ ਮੈਕਕਾਰਥੀ ਨੇ 29 ਦੌੜਾਂ ‘ਤੇ 3 ਵਿਕਟਾਂ ਅਤੇ ਜੋਸ਼ੂਆ ਲਿਟਲ ਨੇ 21 ਦੌੜਾਂ ‘ਤੇ 2 ਵਿਕਟਾਂ ਲਈਆਂ।
ਆਇਰਲੈਂਡ ਦੀ ਖਰਾਬ ਸ਼ੁਰੂਆਤ
180 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਟੀਮ 18.1 ਓਵਰਾਂ ‘ਚ 137 ਦੌੜਾਂ ‘ਤੇ ਆਲ ਆਊਟ ਹੋ ਗਈ। ਆਇਰਲੈਂਡ ਦੇ ਲੋਰਕਨ ਟਕਰ 71 ਦੌੜਾਂ ਬਣਾ ਕੇ ਨਾਬਾਦ ਰਹੇ। ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਸਾਹਮਣੇ ਟੀਮ ਦਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਆਇਰਲੈਂਡ ਦੀ ਅੱਧੀ ਟੀਮ 25 ਦੌੜਾਂ ‘ਤੇ ਪੈਵੇਲੀਅਨ ਪਰਤ ਚੁੱਕੀ ਸੀ। ਗਲੇਨ ਮੈਕਸਵੈੱਲ, ਐਡਮ ਜ਼ੈਂਪਾ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ 2-2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮਾਰਕਸ ਸਟੋਇਨਿਸ ਨੂੰ ਵੀ ਇੱਕ ਵਿਕਟ ਮਿਲੀ। ਆਇਰਲੈਂਡ ਦੇ ਗੈਰੇਥ ਡੇਲਾਨੀ 14, ਮਾਰਕ ਅਡਾਇਰ 11, ਪਾਲ ਸਟਰਲਿੰਗ 11, ਹੈਰੀ ਟੇਕਟਰ 6, ਕਪਤਾਨ ਐਂਡਰਿਊ ਬਲਬੀਰਨੀ 6, ਫਿਓਨ ਹੈਂਡ 6, ਬੈਰੀ ਮੈਕਕਾਰਥੀ 3, ਜੋਸ਼ੂਆ ਲਿਟਲ 1, ਕਰਟਿਸ ਨੈਫਰ ਅਤੇ ਜਾਰਜ ਡੌਕਰੇਲ ਜ਼ੀਰੋ ‘ਤੇ ਪੈਵੇਲੀਅਨ ਪਰਤ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ