T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ 2 ਬੱਲੇਬਾਜ ਟਾਪ ‘ਤੇ
ਨਵੀਂ ਦਿੱਲੀ, ਏਜੰਸੀ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਦੀ ਸੀਰੀਜ 2-1 ਨਾਲ ਜਿੱਤ ਲਈ। ਸੀਰੀਜ਼ ‘ਚ ਕਪਤਾਨ ਵਿਰਾਟ ਕੋਹਲੀ ਨੇ 113 ਅਤੇ ਰੋਹਿਤ ਸ਼ਰਮਾ ਨੇ 94 ਦੌੜਾਂ ਬਣਾਈਆਂ। ਦੋਵਾਂ ਦੇ T-20 ਕਰੀਅਰ ‘ਚ 2633 ਦੌੜਾਂ ਹੋ ਗਈਆਂ। ਇਸ ਤਰ੍ਹਾਂ ਕੋਹਲੀ ਅਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਸਾਲ ਦਾ ਅੰਤ ਕਰਨਗੇ। 142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਫਾਰਮਟ ‘ਚ ਦੋ ਖਿਡਾਰੀ ਦੌੜਾਂ ਬਣਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ। ਵੈਸਟਇੰਡੀਜ਼ ਖਿਲਾਫ਼ ਮੁੰਬਈ ‘ਚ ਖੇਡ ਗਏ ਤੀਜੇ ਟੀ-20 ਤੋਂ ਪਹਿਲਾਂ ਕੋਹਲੀ ਦੌੜਾਂ ਬਣਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਸਨ। ਰੋਹਿਤ ਉਹਨਾਂ ਤੋਂ ਇੱਕ ਦੌੜਾਂ ਪਿੱਛੇ ਸਨ। ਇਸ ਮੁਕਾਬਲੇ ‘ਚ ਕੋਹਲੀ ਨੇ 70 ਅਤੇ ਰੋਹਿਤ ਨੇ 71 ਦੌੜਾਂ ਬਣਾਈਆਂ। ਇਸ ਤਰ੍ਹਾਂ ਦੋਵੇਂ ਸਾਂਝੇ ਤੌਰ ‘ਤੇ ਪਹਿਲੇ ਪਾਇਦਾਨ ‘ਤੇ ਪਹੁੰਚ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।