ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News ਇਜਰਾਈਲ ਮਿਸਾਈਲ...

    ਇਜਰਾਈਲ ਮਿਸਾਈਲ ਹਮਲੇ ‘ਚ ਸੀਰੀਆਈ ਸੈਨਿਕ ਦੀ ਮੌਤ

    ਇਜਰਾਈਲ ਮਿਸਾਈਲ ਹਮਲੇ ‘ਚ ਸੀਰੀਆਈ ਸੈਨਿਕ ਦੀ ਮੌਤ

    ਦਮਿਸ਼ਕ (ਏਜੰਸੀ)। ਸੀਰੀਆ ਦੇ ਹੋਮਸ ਪ੍ਰਾਂਤ ਦੇ ਪਾਲਮੀਰਾ ਖੇਤਰ ਵਿੱਚ ਇਜ਼ਰਾਇਲੀ ਮਿਜ਼ਾਈਲ ਹਮਲੇ ਵਿੱਚ ਇੱਕ ਸੀਰੀਆਈ ਫੌਜੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸੀਰੀਆ ਦੀ ਸਮਾਚਾਰ ਏਜੰਸੀ ਸਨਾ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਸਨਾ ਨੇ ਇੱਕ ਫੌਜੀ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਬੁੱਧਵਾਰ ਰਾਤ ਨੂੰ, ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਦੱਖਣੀ ਸੀਰੀਆ ਵਿੱਚ ਸੰਚਾਰ ਟਾਵਰਾਂ ਅਤੇ ਨੇੜਲੇ ਕੁਝ ਫੌਜੀ ਠਿਕਾਣਿਆਂ ‘ਤੇ ਮਿਜ਼ਾਈਲਾਂ ਦਾਗੀਆਂ। ਇਸ ਮਹੀਨੇ ਸੀਰੀਆ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲ ਦਾ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਹੋਮਸ ਦੇ ਪੇਂਡੂ ਇਲਾਕਿਆਂ ਵਿੱਚ ਟੀ 4 ਏਅਰਬੇਸ ਉੱਤੇ ਹਮਲਾ ਕੀਤਾ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ