ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਸਾਈਰਾਕਿਊਸ ਸ਼ਹਿਰ ‘ਚ ਵੀਰਵਾਰ ਨੂੰ ਹੋਈ ਗੋਲੀਬਾਰੀ ‘ਚ ਬੱਚਿਆਂ ਸਮੇਤ ਸੱਤ ਨਾਗਰਿਕਾਂ ਨੂੰ ਲੱਗੀ ਹੈ। ਐਮਰਜੈਂਸੀ ਸੇਵਾ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਸਾਈਰਾਕਿਊਸ ਦਮਕਲ ਸੰਗਠਨ ਦੀ ਰਿਪੋਰਟ ਅਨੁਸਾਰ ਸ਼ਹਿਰ ਦੇ ਮਿਡਲੈਂਡ ਐਵਨਿਊ ‘ਚ ਹੋਈ ਗੋਲੀਬਾਰੀ ‘ਚ ਕਰੀਬ ਸੱਤ ਲੋਕ ਜਖਮੀ ਹੋ ਗਏ। ਪੁਲਿਸ ਵਿਭਾਗ ਦੇ ਬੁਲਾਰੇ ਅਨੁਸਾਰ ਗੋਲੀਬਾਰੀ ਦੇ ਸਬੰਧੀ ‘ਚ ਫਿਲਹਾਲ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
ਸਾਈਰਾਕਿਊਸ ਡਾਨ ਕਾਮ ਨਾਂਅ ਦੀ ਨਿਊਜ ਵੈਬਸਾਈਟ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਉਸ ਸਥਾਨ ‘ਤੇ ਹੋਈ ਜਿੱਥੇ ਇੱਕ ਵਿਅਕਤੀ ਦੀ ਮੌਤ ਦੀ ਬਰਸੀ ਮੌਕੇ ਪਰਿਵਾਰ ਇਕੱਠੇ ਹੋਏ ਸਨ। ਵਿਅਕਤੀ ਦੀ ਮੌਤ ਕੈਂਸਰ ਨਾਲ ਹੋਈ ਸੀ। ਵੈਬਸਾਈਟ ਅਨੁਸਾਰ ਗੋਲੀਬਾਰੀ ਤੋਂ ਬਾਅਦ ਐਂਬੁਲੈਂਸ ਦੀਆਂ ਗੱਲੀਆਂ ਨੂੰ ਜਖਮੀਆਂ ਨੂੰ ਲਿਜਾਂਦੇ ਹੋਏ ਦੇਖਿਆ ਗਿਆ। ਵੈਬਸਾਈਟ ਅਨੁਸਾਰ ਨਿਊਯਾਰਕ ਸ਼ਹਿਰ ਤੋਂ 402 ਕਿੱਲੋਮੀਟਰ ਦੂਰ ਪੱਛਮ ਉੱਤਰ ‘ਚ ਸਾਈਰਾਕਿਊਸ ਦੇ ਪੁਰਾਣੇ ਇਲਾਕੇ ‘ਚ ਇਹ ਗੋਲੀਬਾਰੀ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














